ਹਰਮਿੰਦਰ ਸਿੰਘ ਗਿੱਲ ਨੂੰ ਟਿਕਟ ਮਿਲਣ ‘ਤੇ ਹਾਈਕਮਾਂਡ ਦਾ ਧੰਨਵਾਦ

ss1

ਹਰਮਿੰਦਰ ਸਿੰਘ ਗਿੱਲ ਨੂੰ ਟਿਕਟ ਮਿਲਣ ‘ਤੇ ਹਾਈਕਮਾਂਡ ਦਾ ਧੰਨਵਾਦ

ਪੱਟੀ 17 ਦਸਬੰਰ (ਅਵਤਾਰ ਸਿੰਘ ਢਿੱਲੋਂ) ਕਾਂਗਰਸ ਹਾਈਕਮਾਂਡ ਵੱਲੋ ਪੰਜਾਬ ਵਿਧਾਨ ਸਭਾ ਚੋਣਾ ਲਈ ਪਹਿਲੀ ਲਿਸਟ ਜਾਰੀ ਹੋਣ ਤੇ ਉਮੀਦਵਾਰ ਐਲਾਨੇ ਗਏ ਹਰਮਿੰਦਰ ਸਿੰਘ ਗਿੱਲ ਦੇ ਸਮਰਥਕਾਂ ਤੇ ਵਰਕਰਾਂ ਵਿਚ ਖੁਸ਼ੀ ਦੀਆਂ ਲਹਿਰਾਂ ਪਾਈਆ ਜਾ ਰਹੀਆਂ ਹਨ ਅਤੇ ਥਾਂ ਥਾਂ ਲੱਡੂ ਵੰਡੇ ਜਾ ਰਹੇ ਹਨ। ਇਸ ਮੌਕੇ ਸਮੂਹ ਵਰਕਰਾਂ ਵੱਲੋ ਖੁਸ਼ੀ ਵਿਚ ਕੇਕ ਕੱਟਿਆ ਗਿਆ।ਸ: ਹਰਮਿੰਦਰ ਸਿੰਘ ਗਿੱਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਹਾਈਕਮਾਂਡ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ ।ਇਸ ਮੌਕੇ ਸਿੰਧੂ,ਬੱਬਾ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਆਕਲੀ-ਭਾਜਪਾ ਸਰਕਾਰ ਤੋ ਤੰਗ ਹੋ ਕੇ ਹਰ ਹੀਲੇ ਸਰਕਾਰ ਬਦਲਣ ਦੇ ਰੌ ਵਿਚ ਹਨ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅੰਦਰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਦਰਦ ਹੈ ਤੇ ਪੰਜਾਬ ਦੇ ਲੋਕਾਂ ਅੰਦਰ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਇਕ ਆਸ ਹੈ ਕਿ ਕੈਪਟਨ ਦੀ ਸਰਕਾਰ ਆਉਣ ‘ਤੇ ਪੰਜਾਬ ਮੁੜ ਖੁਸ਼ਹਾਲੀ ਤੇ ਤਰੱਕੀ ਦੀਆਂ ਲੀਹਾਂ ‘ਤੇ ਚੱਲੇਗਾ।ਉਨ੍ਹਾਂ ਕਿਹਾ ਕਿ ਗਿੱਲ ਲੋਕਾਂ ਦੇ ਹਰਮਨ ਪਿਆਰੇ ਨੇਤਾ ਹਨ ਤੇ ਇਸ ਵਾਰ ਪੱਟੀ ਹਲਕੇ ਦੇ ਲੋਕ ਹਰਮਿੰਦਰ ਸਿੰਘ ਗਿੱਲ ਨੂੰ ਵੱਡੀ ਲੀਡ ਨਾਲ ਜਿੱਤ ਦਰਜ਼ ਕਰਵਾ ਕੇ ਇਤਿਹਾਸ ਸਿਰਜਣਗੇ। ਇਸ ਮੌਕੇ ਸੇਖੋ,ਮੱਲੂ ਅਤੇ ਰਾਜਕਰਨ ਨੇ ਹਰਮਿੰਦਰ ਸਿੰਘ ਗਿੱਲ ਨੂੰ ਵਧਾਈ ਦਿੰਦਿਆ ਵਿਸ਼ਵਾਸ ਦਿੱਤਾ ਕਿ ਹਲਕੇ ਦਾ ਹਰ ਨੌਜਵਾਨ ਵਰਕਰ ਆਪੋ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆ ਹਲਕੇ ਵਿਚ ਗਿੱਲ ਸਾਹਿਬ ਦੀ ਮਜਬੂਤੀ ਲਈ ਡੱਟ ਕੇ ਕੰਮ ਕੰਰੂਗਾ,ਅਤੇ ਕਾਂਗਰਸ ਪਾਰਟੀ ਦੀਆ ਨੀਤੀਆ ਨੂੰ ਘਰ ਘਰ ਪਹੁੰਚਾਉਣ ਗਏ।ਇਸ ਮੌਕੇ ਸੁਖਵਿੰਦਰ ਸਿੰਘ ਸਿੰਧੂ,ਬਾਬਾ ਬਲਜਿੰਦਰ ਸਿੰਘ ਚੂਸਲੇਵਾੜ,ਕੁਲਵਿੰਦਰ ਸਿੰਘ ਬੱਬਾ,ਹਰਮਨ ਸਿੰਘ ਸੇਖੋ,ਮਲਕੀਤ ਸਿੰਘ ਮੱਲੂ,ਰਾਜਕਰਨ ਸਿੰਘ ਭੱਗੂਪੁਰ,ਬੀਬੀ ਕੁਲਦੀਪ ਕੌਰ ਜੰਡਾ,ਬਲਜਿੰਦਰ ਸਿੰਘ ਬਿੱਲਾ,ਸੁਖਵਿੰਦਰ ਸਿੰਘ ਉਬੋਕੇ,ਕਰਨਬੀਰ ਸਿੰਘ ਦੀਪੂ ਅਤੇ ਪਾਰਟੀ ਦੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *