ਹਰਭਿੰਦਰ ਕੌਰ ਸੱਗੂ ਨੂੰ ਵੂਮੈਨ ਹੈਲਪਲਾਈਨ ਦੀ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ

ਹਰਭਿੰਦਰ ਕੌਰ ਸੱਗੂ ਨੂੰ ਵੂਮੈਨ ਹੈਲਪਲਾਈਨ ਦੀ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ

img-20161002-wa0081ਦਿੜ੍ਹਬਾ ਮੰਡੀ 03 ਅਕਤੂਬਰ (ਰਣ ਸਿੰਘ ਚੱਠਾ) ਹਰਭਿੰਦਰ ਕੌਰ ਸੱਗੂ ਦੀਆਂ ਪਾਰਟੀ ਪ੍ਤੀ ਸੇਵਾਵਾਂ ਨੂੰ ਵੇਖਦੇ ਹੋਏ ਪੰਜਾਬ ਪ੍ਦੇਸ਼ ਮਹਿਲਾਂ ਕਾਂਗਰਸ ਵੂਮੈਨ ਹੈਲਪਲਾਈਨ ਜਿਲ੍ਹਾ ਸੰਗਰੂਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ।ਇਹ ਨਿਯੁਕਤੀ ਪੱਤਰ ਉਨ੍ਹਾਂ ਨੂੰ ਮੈਡਮ ਸਿੰਮੀ ਚੋਪੜਾ ਚੇਅਰਮੈਨ ਵੂਮੈਨ ਹੈਲਪਲਾਈਨ ਪੰਜਾਬ ਅਤੇ ਮੈਡਮ ਪੂਨਮ ਕਾਂਗੜਾ ਜਰਨਲ ਸੈਕਟਰੀ ਯੂਥ ਕਾਂਗਰਸ ਪੰਜਾਬ ਨੇ ਦਿੱਤਾ। ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਸਮਾਜ ਨਿਰਮਾਣ ‘ਚ ਔਰਤਾਂ ਦਾ ਸਭ ਤੋਂ ਮਹੱਤਵਪੂਰਨ ਰੋਲ ਹੁੰਦਾ ਹੈ ਇਕ ਔਰਤ ਹੀ ਚੰਗੇ ਸੰਸਕਾਰਾਂ ਨਾਲ ਚੰਗਾ ਘਰ-ਪਰਿਵਾਰ ਤੇ ਦੇਸ਼ ਲਈ ਚੰਗੇ ਆਗੂ ਬਣਨ ਵਾਲ਼ੇ ਬੱਚੇ ਪੈਦਾ ਕਰਦੀ ਹੈ ਇਸ ਲਈ ਹੁਣ ਔਰਤਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਪੰਜਾਬ ਦੇ ਬਿਹਤਰ ਭਵਿੱਖ ਲਈ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ।ਮੈਡਮ ਪੂਨਮ ਕਾਂਗੜਾ ਨਾ ਕਿਹਾ ਕਿ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਨੂੰ ਜਿਤਾਉਣ ਵਿੱਚ ਔਰਤਾਂ ਦਾ ਅਹਿਮ ਰੋਲ ਹੋਵੇਗਾ।ਮੈਡਮ ਹਰਭਿੰਦਰ ਕੌਰ ਸੱਗੂ ਨੇ ਪਾਰਟੀ ਨੂੰ ਵਿਸਵਾਸ ਦਿਵਾਉਦਿਆਂ ਕਿਹਾ ਕਿ ਉਹ ਪਾਰਟੀ ਦੀ ਚੜਦੀਕਲਾ ਲਈ ਵੱਧ ਤੋਂ ਵੱਧ ਔਰਤਾਂ ਨੂੰ ਨਾਲ ਲੈਕੇ ਪਾਰਟੀ ਦੀਆਂ ਨੀਤੀਆਂ ਬਾਰੇ ਹਰ ਘਰ ਦੀ ਔਰਤ ਨੂੰ ਜਾਣੂ ਕਰਵਾਇਆ ਜਾਵੇਗਾ।ਇਸ ਮੋਕੇ ਮੈਡਮ ਮਨਦੀਪ ਕੌਰ,ਮੈਡਮ ਅੰਜੂ ਰੰਗਾਂ,ਬੱਬੂ ਐਮ ਸੀ,ਅਵਤਾਰ ਸਿੰਘ ਖਾਲਸਾ,ਨੋਜਵਾਨ ਆਗੂ ਪਰਵਿੰਦਰ ਸਿੰਘ (ਗੋਰਾ ਚੱਠਾ)ਨਿਰਮਲ ਸਿੰਘ,ਪ੍ਦੀਪ ਸਿੰਘ,ਜਤਿੰਨ ਕੌਰ,ਚਰਨਜੀਤ ਕੌਰ,ਮਨਜੀਤ ਕੌਰ,ਪ੍ਬਜੋਤ ਕੌਰ,ਬਾਲਾ ਰਾਣੀ,ਬੇਅੰਤ ਕੌਰ,ਹੈਪੀ ਸਿੰਘ ਤੋਂ ਇਲਾਵਾ ਕਾਂਗਰਸੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: