ਹਰਪਾਲ ਚੀਮਾ ਨੇ ਸਿਖਜ਼ ਫਾਰ ਹਿਊਮਾਨ ਰਾਈਟਜ ਦੀ ਪ੍ਰਧਾਨਗੀ ਤੋਂ ਅਸਤੀਫਾ ਦਿਤਾ

ss1

ਹਰਪਾਲ ਚੀਮਾ ਨੇ ਸਿਖਜ਼ ਫਾਰ ਹਿਊਮਾਨ ਰਾਈਟਜ ਦੀ ਪ੍ਰਧਾਨਗੀ ਤੋਂ ਅਸਤੀਫਾ ਦਿਤਾ

18-12

ਚੰਡੀਗੜ੍ਹ, 17 ਮਈ (ਏਜੰਸੀ): ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸਿਖਜ਼ ਫਾਰ ਹਿਊਮਾਨ ਰਾਈਟਜ ਦੀ ਪ੍ਰਧਾਨਗੀ ਪੱਦ ਤੋਂ ਅਸਤੀਫਾ ਦੇ ਦਿਤਾ ਹੈ। ਉਹਨਾਂ ਨਾਲ ਹੀ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੂੰ ਇਹ ਅਧਿਕਾਰ ਦਿਤੇ ਹਨ ਕਿ ਉਹ ਮੌਜੁਦਾ ਸਾਥੀਆਂ ਦੀ ਸਲਾਹ ਨਾਲ ਇਸ ਮਨੁੱਖੀ ਅਧਿਕਾਰਾਂ ਦੀ ਸੰਸਥਾ ਦੇ ਜਥੈਬੰਦਕ ਢਾਂਚੇ ਦਾ ਨਵੇ ਸਿਰਿਉਂ ਵਿਸਥਾਰ ਕਰਨ।
ਮਨੁੱਖੀ ਅਧਿਕਾਰਾਂ ਦੀ ਇਹ ਸੰਸਥਾ ਉਸ ਵੇਲੇ ਸਾਹਮਣੇ ਆਈ ਜਦ ਇਸਨੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮਾਰੇ ਗਏ ਦੋ ਸਿੱਖ ਪ੍ਰਦਰਸ਼ਨਕਾਰੀਆਂ ਦੀ ਮੌਤ ਦੀ ਨਿਰਪੱਖ ਜਾਂਚ ਲਈ ਇੱਕ ਮੈਂਬਰੀ ਪੀਪਲਜ਼ ਕਮਿਸ਼ਨ ਜਸਟਿਸ ਕਾਟਜੂ ਦੀ ਅਗਵਾਈ ਹੇਠ ਗਠਿਤ ਕੀਤਾ ਸੀ। ਕਮਿਸ਼ਨ ਨੇ ਪ੍ਰਦਰਸ਼ਨ ਦੌਰਾਨ ਮੌਜੂਦ ਲੋਕਾਂ, ਜਖਮੀਆਂ ਅਤੇ ਗਵਾਹਾਂ ਦੇ ਬਿਆਨ ਲੈਣ ਤੋਂ ਬਾਅਦ ਆਪਣੀ ਰਿਪੋਰਟ ਜਨਤਕ ਕਰ ਦਿੱਤੀ ਹੈ ਅਤੇ ਉਸ ਵੇਲੇ ਦੇ ਮੋਗਾ ਜਿਲੇ ਦੇ ਪੁਲਿਸ ਮੁੱਖੀ ਸਮੇਤ ਹੋਰਨਾਂ ਅਫਸਰਾਂ ਨੂੰ ਦੋਸ਼ੀ ਠਹਿਰਾਇਆ ਹੈ।
ਇਹ ਸਮਝਿਆ ਜਾ ਰਿਹਾ ਹੈ ਕਿ ਹਰਪਾਲ ਸਿੰਘ ਨੇ ਦਲ ਖਾਲਸਾ ਅਤੇ ਪੰਚ ਪ੍ਰਧਾਨੀ ਵਲੋਂ ੨੦ ਮਈ ਨੂੰ ਚੰਡੀਗੜ ਵਿਖੇ ਇੱਕ ਸਮਾਗਮ ਦੌਰਾਨ ਦੋਨਾਂ ਜਥੇਬੰਦੀਆਂ ਦਾ ਰਲੇਵਾਂ ਕਰਕੇ ਇੱਕ ਜਥੇਬੰਦੀ ਬਨਾਉਣ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਹੈ। ਅਤੇ ਇਹ ਵੀ ਸੰਕੇਤ ਹਨ ਕਿ ਨਵੇਂ ਢਾਂਚੇ ਵਿੱਚ ਭਾਈ ਚੀਮਾ ਨੂੰ ਅਹਿਮ ਥਾਂ ਮਿਲਣ ਦੇ ਆਸਾਰ ਹਨ।
ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਚੀਮਾ ਅਤੇ ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਦੋਨਾਂ ਖਾਲਿਸਤਾਨੀ ਜਥੇਬੰਦੀਆਂ ਨੂੰ ਨੇੜੇ ਲਿਆਉਣ ਵਿੱਵ ਅਹਿਮ ਭੂਮਿਕਾ ਨਿਭਾਈ ਹੈ। ਇਹਨਾਂ ਦੋਨਾਂ ਜਥੇਬੰਦੀਆਂ ਦੇ ਮੋਢੀ ਆਗੂਆਂ ਭਾਈ ਗਜਿੰਦਰ ਸਿੰਘ ਅਤੇ ਭਾਈ ਦਲਜੀਤ ਸਿੰਘ ਦੀ ਪ੍ਰੇਰਣਾ ਸਦਕਾ ਹੀ ਇਹ ਏਕਤਾ ਨੇਪਰੇ ਚੜ੍ਹੀ ਹੈ।

Share Button

Leave a Reply

Your email address will not be published. Required fields are marked *