Fri. Oct 18th, 2019

ਹਰਦੀਪ ਸਿੰਘ ਭੁੱਲਰ ਅਕਾਲੀ ਦਲ ਦੇ ਆਈ.ਟੀ. ਸੈੱਲ ਸਰਕਲ ਫੂਲ ਦੇ ਪ੍ਰਧਾਨ ਨਿਯੁਕਤ

ਹਰਦੀਪ ਸਿੰਘ ਭੁੱਲਰ ਅਕਾਲੀ ਦਲ ਦੇ ਆਈ.ਟੀ. ਸੈੱਲ ਸਰਕਲ ਫੂਲ ਦੇ ਪ੍ਰਧਾਨ ਨਿਯੁਕਤ

28-15

ਭਾਈਰੂਪਾ 27 ਜੂਨ (ਅਵਤਾਰ ਸਿੰਘ ਧਾਲੀਵਾਲ):ਅਗਾਮੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਸਿਕੰਦਰ ਸਿੰਘ ਮਲੂਕਾ ਪੰਚਾਇਤ ਮੰਤਰੀ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਯੂਥ ਆਗੂ ਹਰਦੀਪ ਸਿੰਘ ਭੁੱਲਰ (ਘੰਡਾਬੰਨਾ) ਨੂੰ ਅਕਾਲੀ ਦਲ ਦੇ ਆਈ.ਟੀ. ਸੈੱਲ ਸਰਕਲ ਫੂਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਉਨ੍ਹਾਂ ਦੀ ਇਸ ਨਿਯੁਕਤੀ ਦਾ ਐਲਾਨ ਅਕਾਲੀ ਦਲ ਸਰਕਲ ਫੂਲ ਦੇ ਪ੍ਰਧਾਨ ਭਰਪੂਰ ਸਿੰਘ ਢਿੱਲੋਂ, ਯੂਥ ਵਿੰਗ ਦੇ ਹਲਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਮਹਿਰਾਜ ਅਤੇ ਮਾਲਵਾ ਜ਼ੋਨ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਕਾਕਾ ਨੇ ਘੰਡਾਬੰਨਾ ਵਿਖੇ ਇਕੱਠ ਦੌਰਾਨ ਕੀਤਾ ਇਸ ਮੌਕੇ ਉਨ੍ਹਾਂ ਨਵ ਨਿਯੁਕਤ ਪ੍ਰਧਾਨ ਹਰਦੀਪ ਸਿੰਘ ਭੁੱਲਰ ਦਾ ਸਿਰੋਪਾਏ ਪਾ ਕਿ ਸਨਮਾਨ ਵੀ ਕੀਤਾ।

ਪ੍ਰਧਾਨ ਹਰਦੀਪ ਸਿੰਘ ਭੁੱਲਰ ਨੇ ਇਸ ਨਿਯੁਕਤੀ ਲਈ ਸਿਕੰਦਰ ਸਿੰਘ ਮਲੂਕਾ ਪੰਚਾਇਤ ਮੰਤਰੀ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਦੀ ਮਜਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।ਇਸ ਮੌਕੇ ਯੂਥ ਦੇ ਸਰਕਲ ਭਗਤਾ ਦੇ ਪ੍ਰਧਾਨ ਜਗਸੀਰ ਸਿੰਘ ਪੰਨੂੰ, ਸਰਕਲ ਫੂਲ ਦੇ ਪ੍ਰਧਾਨ ਪਰਵਿੰਦਰ ਸਿੰਘ ਰਾਈਆ, ਸਾਬਕਾ ਸਰਪੰਚ ਕੁਲਵੰਤ ਸਿੰਘ ਘੰਡਾਬੰਨਾ, ਬਲਾਕ ਸੰਮਤੀ ਮੈਂਬਰ ਨਿਰਮਲ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਸੁਰਿੰਦਰ ਸਿੰਘ ਸਾਬਕਾ ਸਰਪੰਚ ਦੁੱਲੇਵਾਲਾ, ਮੋਹਨ ਸਿੰਘ ਪੰਚ, ਦਰਸ਼ਨ ਸਿੰਘ, ਕੁਲਵੰਤ ਸਿੰਘ ਕਾਲਾ, ਜਥੇਦਾਰ ਮਾਧਾ ਸਿੰਘ, ਸੁਖਦੇਵ ਸਿੰਘ ਫੌਜੀ ਪੰਚ, ਜੁਗਰਾਜ ਸਿੰਘ ਸਾਬਕਾ ਪੰਚ, ਬਿੱਕਰ ਸਿੰਘ, ਗੁਰਤੇਜ ਸਿੰਘ ਤੇਜੀ, ਗੁਰਚਰਨ ਸਿੰਘ ,ਛਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: