ਹਰਦੀਪ ਸਿੰਘ ਦਾ ‘ਗੱਲਾਂ ਕਰਾਰੀਆਂ’ ਗੀਤ ਰਿਲੀਜ਼, ਨਵੇਕਲੀ ਯਾਰੀ ‘ਤੇ ਮਾਰਦਾ ਕਰਾਰੀ ਸੱਟ

ਹਰਦੀਪ ਸਿੰਘ ਦਾ ‘ਗੱਲਾਂ ਕਰਾਰੀਆਂ’ ਗੀਤ ਰਿਲੀਜ਼, ਨਵੇਕਲੀ ਯਾਰੀ ‘ਤੇ ਮਾਰਦਾ ਕਰਾਰੀ ਸੱਟ

gallan karariyanਪੰਜਾਬੀ ਇੰਡਸਟਰੀ ਦੇ ਪੱਧਰ ਨੂੰ ਪੰਜਾਬੀ ਗਾਇਕ ਦਿਨੋਂ-ਦਿਨ ਸੱਭਿਆਚਾਰਕ ਗਾਇਕੀ ਨਾਲ ਉੱਚਾ ਚੁੱਕ ਰਹੇ ਹਨ। ਅਜਿਹੇ ਹੀ ਗਾਇਕਾਂ ਦੀ ਤਦਾਦ ‘ਚ ਪੰਜਾਬੀ ਗਾਇਕ ਹਰਦੀਪ ਸਿੰਘ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ ‘ਚ ਗਾਇਕ ਹਰਦੀਪ ਸਿੰਘ ਦਾ ਨਵਾਂ ਗੀਤ ‘ਗੱਲਾਂ ਕਰਾਰੀਆਂ’ ਰਿਲੀਜ਼ ਹੋਇਆ ਹੈ, ਜੋ ਯਾਰਾਂ ਦੀ ਯਾਰੀਆਂ ‘ਤੇ ਵਿਅੰਗ ਹੈ। ਇਸ ਗੀਤ ਦੇ ਬੋਲ ਸੁੱਖਾ ਵਡਾਲੀ ਨੇ ਲਿਖੇ ਹਨ ਅਤੇ ਸੰਗੀਤ ਜੈਦੇਵ ਕੁਮਾਰ ਨੇ ਦਿੱਤਾ ਹੈ। ਹਰਦੀਪ ਸਿੰਘ ਦੇ ਇਸ ਗੀਤ ਨੂੰ ਟੀ. ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਹਰਦੀਪ ਸਿੰਘ ਦਾ ਗੀਤ ‘ਗੱਲਾਂ ਕਰਾਰੀਆਂ’ ਅੱਜ ਦੇ ਯਾਰਾਂ ਦੀ ਯਾਰੀ ‘ਤੇ ਕਰਾਰੀ ਸੱਟ ਮਾਰਦੀ ਹੈ। ਉਨ੍ਹਾਂ ਨੇ ਗੀਤ ‘ਚ ਕਿਹਾ ਕਿ ਸਾਡੇ ਸਮੇਂ ਕਾਇਮ ਜਮੀਰਾਂ, ਅਣਖਾਂ ਅਤੇ ਸਰਦਾਰੀਆਂ ਸਨ। ਜੋ ਕਹਿੰਦੇ ਸੀ ਉਹੀ ਕਰਦੇ ਸਨ। ਹਰਦੀਪ ਸਿੰਘ ਦੇ ਗੀਤ ‘ਗੱਲਾਂ ਕਰਾਰੀਆਂ’ ਦਾ ਵੀਡੀਓ 3 ਮਿੰਟ 8 ਸੈਕਿੰਡ ਦਾ ਹੈ, ਜਿਸ ‘ਚ ਉਨ੍ਹਾਂ ਨੇ ਅੱਜ ਦੇ ਲੋਕਾਂ ਦੀ ਯਾਰੀ ਦੀ ਲਾਲਸਾ ਨੂੰ ਦਿਖਾਇਆ ਹੈ।

Share Button

Leave a Reply

Your email address will not be published. Required fields are marked *

%d bloggers like this: