Sat. Aug 24th, 2019

ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ‘ਚ ‘ਸਪੋਰਟਸ ਮੀਟ’

ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ‘ਚ ‘ਸਪੋਰਟਸ ਮੀਟ’

ਭਾਦਸੋਂ: ਸ. ਹਰਦਮ ਸਿੰਘ ਪਬਲਿਕ ਸਕੂਲ ਜਿੰਦਲਪੁਰ ‘ਚ ਸਾਲਾਨਾ ‘ਸਪੋਰਟਸ ਮੀਟ’ ਕਰਵਾਈ ਗਈ | ਇਸ ਮੌਕੇ ਡੀ.ਆਰ. ਯਾਦਵ ਸਾਬਕਾ ਰਿਜਨਲ ਅਫ਼ਸਰ ਸੀ.ਬੀ.ਐਸ.ਈ ਪੰਚਕੂਲਾ ਅਤੇ ਰਵਿੰਦਰ ਕੁਮਾਰ ਤਲਵਾੜ ਸੈਕਟਰੀ ਡੀ.ਏ.ਵੀ. ਕਾਲਜ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਮੂਲੀਅਤ ਕੀਤੀ | ਸਕੂਲ ਦੇ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ, ਪ੍ਰਿੰਸੀਪਲ ਸੰਗੀਤਾ ਜ਼ਖ਼ਮੀ, ਕੋਆਰਡੀਨੇਟਰ ਨਾਜ਼ਰ ਸਿੰਘ ਟਿਵਾਣਾ ਨੇ ਸਕੂਲ ਦੀ ਸਕਾਊਟ ਆਡ ਗਾਈਡ ਦੀ ਟੀਮ ਸਮੇਤ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਤੇ ਵਿਦਿਆਰਥੀਆਂ ਵਲੋਂ ਮਸ਼ਾਲ ਜਗਾ ਕੇ ਮਾਰਚ ਪਾਸ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ | ਸਮਾਗਮ ਵਿਚ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਕੋਰਿਓਗ੍ਰਾਫੀ, ਯੋਗਾ, ਡਾਂਸ, ਗਤਕਾ, ਸਕਿੱਟਾਂ ਆਦਿ ਵੰਨਗੀਆਂ ਦੀ ਵੀ ਪੇਸ਼ਕਾਰੀ ਕੀਤੀ | ਪ੍ਰਿੰਸੀਪਲ ਸੰਗੀਤਾ ਜ਼ਖ਼ਮੀ ਨੇ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਚੇਅਰਮੈਨ ਸੁਰਿੰਦਰ ਸਿੰਘ ਟਿਵਾਣਾ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਿੱਖਿਆ ਤੇ ਖੇਡਾਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ |

Leave a Reply

Your email address will not be published. Required fields are marked *

%d bloggers like this: