ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਹਰਜੀਤ ਹਰਮਨ ਤੇ ਸੇਫ਼ਾਲੀ ਸ਼ਰਮਾ ਦੀ ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’

ਹਰਜੀਤ ਹਰਮਨ ਤੇ ਸੇਫ਼ਾਲੀ ਸ਼ਰਮਾ ਦੀ ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’

ਪੰਜਾਬੀ ਗਾਇਕੀ ਤੋਂ ਫ਼ਿਲਮਾਂ ਵੱਲ ਆਏ ਹਰਜੀਤ ਹਰਮਨ ‘ਕੁੜਮਾਈਆਂ’ ਤੋਂ ਬਾਅਦ ਹੁਣ ਆਪਣੀ ਇੱਕ ਹੋਰ ਨਵੀਂ ਫ਼ਿਲਮ ‘ ਤੂੰ ਮੇਰਾ ਕੀ ਲੱਗਦਾ’ ਲੈ ਕੇ ਆਇਆ ਹੈ। ਇਸ ਫ਼ਿਲਮ ਵਿੱਚ ਪੰਜਾਬੀ ਸਿਨੇਮੇ ਦੀ ਖੂਬਸੁਰਤ ਅਭਿਨੇਤਰੀ ਸੇਫ਼ਾਲੀ ਸ਼ਰਮਾ ਰੁਮਾਂਟਿਕ ਕਿਰਦਾਰਾਂ ਵਿੱਚ ਨਜ਼ਰ ਆਵੇਗੀ।
ਹਰਜੀਤ ਹਰਮਨ ਪੰਜਾਬੀ ਸੰਗੀਤ ਜਗਤ ਦਾ ਹਰਮਨ ਪਿਆਰਾ ਗਾਇਕ ਹੈਉਸਦੀ ਪਰਿਵਾਰਿਕ ਗਾਇਕੀ ਨੇ ਹਰ ਇੱਕ ਸੰਗੀਤ ਪ੍ਰੇਮੀ ਦੇ ਦਿਲ ਵਿੱਚ ਆਪਣੀ ਵਿਸ਼ੇਸ਼ ਜਗਾ ਬਣਾਈ ਹੋਈ ਹੈਜਦੋ ਵੀ ਕਿਤੇ ਸੱਭਿਆਚਾਰਿਕ ਗਾਇਕੀ ਦੀ ਗੱਲ ਤੁਰਦੀ ਹੈਤਾ ਹਰਜੀਤ ਹਰਮਨ ਦਾ ਨਾਮ ਆਪ ਮੁਹਾਰੇ ਹੀ ਅੱਗੇ ਆ ਜਾਦਾ ਹੈਦੌਰ ਚਾਹੇ ਜਿਹੋ ਜਾ ਵੀ ਰਿਹਾ ਹੋਵੇਉਸਨੇ ਆਪਣੇ ਗਾਉਣ ਦੇ ਤਰੀਕੇ ਅਤੇ ਸਲੀਕੇ ਵਿੱਚ ਕੋਈ ਬਦਲਾਅ ਨਹੀ ਲਿਆਦਾਜਿਸਦੀ ਬਦੌਲਤ ਉਹ ਅਜੋਕੇ ਦੌਰ ਦਾ ਸਿਰਮੌਰ ਗਾਇਕ ਹੈਵਿਨਰਜ਼ ਫਿਲਮ ਪ੍ਰੋਡਕਸ਼ਨ ਦੇ ਬੈਨਰ ਦੀ ਇਸ ਫਿਲਮ ਦਾ ਨਿਰਦੇਸ਼ਨ ਬੇਹਤਰੀਨ ਅਦਾਕਾਰ ਗੁਰਮੀਤ ਸਾਜਨ ਅਤੇ ਮਨਜੀਤ ਸਿੰਘ ਟੋਨੀ ਵੱਲੋ ਕੀਤਾ ਗਿਆ ਹੈ|
ਇਸ ਫ਼ਿਲਮ ਬਾਰੇ ਗੱਲ ਕਰਦਿਆਂ ਗਾਇਕ-ਅਦਾਕਾਰ ਹਰਜੀਤ ਹਰਮਨ ਨੇ ਦੱਸਿਆ ਕਿ ਇਹ ਫਿਲਮ ਮੌਜੂਦਾ ਪੰਜਾਬੀ ਸਿਨੇਮੇ ‘ਚ ਬਿਲਕੁੱਲ ਨਿਵੇਕਲੇ ਵਿਸ਼ੇ ਦੀ ਕਹਾਣੀ ਹੈ ਜੋ ਪਿਆਰ ਮੁਹੱਬਤ, ਹਾਸਿਆਂ- ਠੱਠਿਆਂ ਅਤੇ ਭਾਵੁਕਤਾ ਭਰੀ ਪਰਿਵਾਰਕ ਸਾਂਝਾਂ ਅਤੇ ਰਿਸ਼ਤਿਆਂ ਦੀ ਅਹਿਮੀਅਤ ਬਾਰੇ ਦੱਸਦੀ ਹੈ। ਇਹ ਫ਼ਿਲਮ ਪਿਆਰ ਮੁੱਹਬਤ ਵਿੱਚ ਦੀਵਾਰ ਬਣੀ ਸਮਾਜਿਕ ਸੋਚ, ਜਾਤ ਪਾਤ ਅਤੇ ਪੈਸੇ ਨਾਲ ਬਣੀ ਊਚ ਨੀਚਤਾ ਨੂੰ ਢਾਹੁੰਦੀ ਸੱਚੇ ਦਿਲਾਂ ਦੀ ਗਵਾਹੀ ਭਰਦੀ ਇੱਕ ਰੂਮਾਂਟਿਕ ਅਤੇ ਭਾਵਨਾਤਮਕ ਵਿਸ਼ੇ ਦੀ ਕਹਾਣੀ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਭਰਪੂਰ ਮਨੋਰੰਜਨ ਕਰੇਗੀ।
ਇਸ ਫ਼ਿਲਮ ਵਿਚ ਪੰਜਾਬੀ ਗਾਇਕ-ਅਦਾਕਾਰ ਹਰਜੀਤ ਹਰਮਨ ਤੇ ਸੇਫ਼ਾਲੀ ਸ਼ਰਮਾ ਦੀ ਜੋੜੀ ਮੁੱਖ ਭੂਮਿਕਾ ਵਿੱਚ ਹੈ ਜਦਕਿ ਬਾਕੀ ਕਲਾਕਾਰਾਂ ਵਿੱਚ ਯੋਗਰਾਜ ਸਿੰਘ,ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ , ਪ੍ਰਿੰਸ ਕੰਵਲਜੀਤ, ਨਿਸ਼ਾ ਬਾਨੋਂ, ਹਰਪਾਲ ਸਿੰਘ,ਜਸ਼ਨਜੀਤ ਗੋਸ਼ਾ, ਨੀਟਾ ਤੰਬੜਭਾਨ, ਪਰਮ ਸਿੱਧੂ, ਪ੍ਰਵੀਨ ਅਖ਼ਤਰ, ਹਨੀ ਮੱਟੂ, ਸਤਵੰਤ ਕੌਰ, ਨਰਿੰਦਰ ਨੀਨਾ, ਮਿੰਟੂ ਜੱਟ ਤੇ ਚਾਚਾ ਬਿਸ਼ਨਾ ਨੇ ਅਹਿਮ ਕਿਰਦਾਰ ਨਿਭਾਏ ਹਨ। ਇਸ ਤੋਂ ਇਲਾਵਾ ਰਵਿੰਦਰ ਗਰੇਵਾਲ ਤੇ ਜਸਪਿੰਦਰ ਚੀਮਾ ਵੀ ਵਿਸ਼ੇਸ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਲਾਡੀ ਗਿੱਲ, ਅਤੁਲ ਸ਼ਰਮਾ, ਇਕਵਿੰਦਰ ਸਿੰਘ ਤੇ ਡੀ ਜੇ ਸਟ੍ਰਿੰਗ ਵਲੋਂ ਦਿੱਤਾ ਸੰਗੀਤ ਬਹੁਤ ਹੀ ਦਿਲਚਸਪ ਹੈ।
ਪ੍ਰਸਿੱਧ ਗੀਤਕਾਰ ਬਚਨ ਬੇਦਿਲ, ਹਰਮਨਜੀਤ, ਆਰ ਨੈਤ, ਅਮਰਪ੍ਰੀਤ ਬਾਜਵਾ ਤੇ ਬਿੱਟੂ ਮਹਿਲਕਲਾਂ ਦੇ ਲਿਖੇ ਗੀਤਾਂ ਨੂੰ ਹਰਜੀਤ ਹਰਮਨ, ਨਿੰਜਾ, ਆਰ ਨੈਤ, ਸਿਪਰਾ ਗੋਇਲ ਤੇ ਸੁਦੇਸ਼ ਕੁਮਾਰੀ ਨੇ ਪਲੇਅ ਬੈਕ ਗਾਇਆ ਹੈ। ਇਸ ਫ਼ਿਲਮ ਦੇ ਲੇਖਕ ਅਤੇ ਨਿਰਮਾਤਾ -ਨਿਰਦੇਸ਼ਕ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਹਨ। ਸਹਿ ਨਿਰਮਾਤਾ ਸਤਨਾਮ ਬਤੱਰਾ ਤੇ ਗੁਰਮੀਤ ਸਿੰਘ, ਭੋਲਾ ਲਾਇਲਪੁਰੀਆ ਹਨ। ਹੈਪੀ ਗੋਇਲ, ਬਾਗੀ ਸੰਧੂ ਰੁੜਕਾ ਕਲਾਂ (ਯੂ ਕੇ) ਇਸ ਫ਼ਿਲਮ ਦੇ ਐਸੋਸੀਏਟ ਪ੍ਰੋਡਿਊਸਰ ਹਨ।

ਸੁਰਜੀਤ ਜੱਸਲ

Leave a Reply

Your email address will not be published. Required fields are marked *

%d bloggers like this: