ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਨ ਪਿੱਛੇ ਕੈਪਟਨ ਦੀ ਨਾਂਹਪੱਖੀ ਸੋਚ-ਚੰਦੂਮਾਜਰਾ

ss1

ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਨ ਪਿੱਛੇ ਕੈਪਟਨ ਦੀ ਨਾਂਹਪੱਖੀ ਸੋਚ-ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬਾਰੇ ਦਿੱਤੇ ਬਿਆਨ ਕਾਰਨ ਵਿਰੋਧੀ ਪਾਰਟੀਆਂ ਉਨ੍ਹਾਂ ਨੂੰ ਘੇਰਨ ਦੀਆਂ ਕੋਈ ਕਸਰਾਂ ਨਹੀਂ ਛੱਡ ਰਹੀਆਂ। ਇਸ ਬਾਰੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰਨਾ ਜਿੱਥੇ ਉਨ੍ਹਾਂ ਦੀ ਨਾਂਹਪੱਖੀ ਸੋਚ ਨੂੰ ਜ਼ਾਹਰ ਕਰਦਾ ਹੈ।

ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਭਾਵੇਂ ਨਿੱਜੀ ਤੌਰ ’ਤੇ ਕੈਨੇਡਿਆਈ ਰੱਖਿਆ ਮੰਤਰੀ ਨੂੰ ਨਾ ਮਿਲਣ, ਪਰ ਬਤੌਰ ਮੁੱਖ ਮੰਤਰੀ ਉਨ੍ਹਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ। ਕੈਪਟਨ ਨੇ ਬਿਆਨ ਰਹੀਂ ਪੰਜਾਬ ਆਉਣ ‘ਤੇ ਹਰਜੀਤ ਸਿੰਘ ਸੱਜਣ ਨੂੰ ਉਨ੍ਹਾਂ ਦੇ ਖਾਲਿਸਤਾਨੀ ਹੋਣ ਕਾਰਨ ਮਿਲਣ ਤੋਂ ਕੋਰੀ ਨਾ ਕਰ ਦਿੱਤੀ ਸੀ। ਕੈਨੇਡਾ ਦੇ ਰੱਖਿਆ ਮੰਤਰੀ ਤੋਂ ਬਿਨ੍ਹਾਂ ਉਨ੍ਹਾਂ ਹੋਰ ਚਾਰ ਮੰਤਰੀਆਂ ਨੂੰ ਵੀ ਖਾਲਿਸਤਾਨ ਪੱਖੀ ਸੋਚ ਵਾਲੇ ਦੱਸਿਆ ਸੀ।

Share Button

Leave a Reply

Your email address will not be published. Required fields are marked *