ਹਰਜੀਤ ਸਿੰਘ ਸੱਜਣ ਦੇ ਅੰਮ੍ਰਿਤਸਰ ਪਹੁੰਚਣ ਉਤੇ ਲੱਗੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ

ss1

ਹਰਜੀਤ ਸਿੰਘ ਸੱਜਣ ਦੇ ਅੰਮ੍ਰਿਤਸਰ ਪਹੁੰਚਣ ਉਤੇ ਲੱਗੇ ‘ਖਾਲਿਸਤਾਨ ਜਿੰਦਾਬਾਦ’ ਦੇ ਨਾਅਰੇ

ਅੰਮ੍ਰਿਤਸਰ: ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਿਸ ਵੇਲੇ ਅੰਮ੍ਰਤਸਰ ਪਹੁੰਚੇ, ਤਾਂ ਕਈ ਸਿੱਖ ਜਥੇਬੰਦੀਆਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਹ ਨਾਅਰੇਬਾਜੀ ਕਾਫੀ ਦੇਰ ਹੁੰਦੀ ਰਹੀ। ਪਰ ਪ੍ਰਸਾਸ਼ਨ ਇਸ ਦੌਰਾਨ ਸਿਰਫ ਮੂਕ ਦਰਸ਼ਕ ਹੀ ਬਣਿਆ ਰਿਹਾ।

ਹਰਜੀਤ ਸਿੰਘ ਸੱਜਣ ਉਤੇ ਪਹਿਲਾਂ ਹੀ ਖਾਲਿਸਤਾਨੀ ਸੋਚ ਵਾਲੇ ਹੋਣ ਦੇ ਆਰੋਪ ਲਗਦੇ ਰਹੇ ਹਨ। ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਟੀਵੀ ਸ਼ੋਅ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਸੱਜਣ ਨੂੰ ਨਾ ਮਿਲਣ ਦੀ ਗੱਲ ਕਹੀ ਸੀ।

ਉਨਾਂ ਦੋਸ਼ ਲਗਾਇਆ ਸੀ ਕਿ ਹਰਜੀਤ ਸਿੰਘ ਸੱਜਣ ਖਾਲਿਸਤਾਨੀ ਸੋਚ ਰੱਖਦੇ ਹਨ ਅਤੇ ਅਜਿਹੀ ਸੋਚ ਵਾਲੇ ਕਿਸੇ ਵਿਅਕਤੀ ਨਾਲ ਉਹ ਮੁਲਾਕਾਤ ਨਹੀਂ ਕਰਨਗੇ। ਹਰਜੀਤ ਸਿੰਘ ਸੱਜਣ ਪਹਿਲਾਂ ਕੈਨੇਡਾ ਤੋਂ ਦਿੱਲੀ ਪਹੁੰਚੇ ਅਤੇ ਉਸਤੋਂ ਮਗਰੋਂ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨਾਂ ਦੀ ਆਮਦ ਕਾਰਨ ਕਰੜੀ ਸੁਰੱਖਿਆ ਕੀਤੀ ਗਈ ਸੀ।

ਇਸ ਦੌਰਾਨ ਭਾਵੇਂ ਏਅਰਪੋਰਟ ਉਤੇ ਸਿੱਖ ਭਾਈਚਾਰੇ ਨੇ ਹਰਜੀਤ ਸਿੰਘ ਸੱਜਣ ਦਾ ਭਰਵਾਂ ਸਵਾਗਤ ਕੀਤਾ, ਪਰ ਖਾਲਿਸਤਾਨ ਜਿੰਦਾਬਾਦ ਦੇ ਨਾਅਰਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਾਅਵਿਆਂ ਉਤੇ ਸਹੀ ਜਰੂਰ ਪਾਈ ਹੈ।

Share Button