ਹਰਜਿੰਦਰ ਸਿੰਘ ਮੱਸੇਵਾਲ ਨੂੰ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ ਇਲਾਕਾ ਵਾਸੀਆ ਵਿੱਚ ਖੁਸ਼ੀ ਦੀ ਲਹਿਰ

ss1

ਹਰਜਿੰਦਰ ਸਿੰਘ ਮੱਸੇਵਾਲ ਨੂੰ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ ਇਲਾਕਾ ਵਾਸੀਆ ਵਿੱਚ ਖੁਸ਼ੀ ਦੀ ਲਹਿਰ
ਇਲਾਕਾ ਵਾਸੀਆ ਨੇ ਹਰਜਿੰਦਰ ਸਿੰਘ ਮੱਸੇਵਾਲ ਦਾ ਕੀਤਾ ਸਨਮਾਨ

22-10
ਕੀਰਤਪੁਰ ਸਾਹਿਬ 22 ਅਗਸਤ (ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਬੀਤੀ ਕਲ ਯੂਥ ਅਕਾਲੀ ਦਲ ਵਲੋਂ ਦਿਹਾਤੀ ਸਰਕਲ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਚੰਗਰ ਇਲਾਕੇ ਦੇ ਪਿੰਡ ਮੱਸੇਵਾਲ ਦੇ ਹਰਜਿੰਦਰ ਸਿੰਘ ਮੱਸੇਵਾਲ ਨੂੰ ਸਰਕਲ ਕੀਰਤਪੁਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਲਾਕੇ ਵਿੱਚ ਖੁਸੀ ਦੀ ਲਹਿਰ ਹੈ ।ਜਿਥੇ ਇਲਾਕੇ ਦੇ ਲੋਕਾਂ ਨੇ ਅੱਜ ਹਰਜਿੰਦਰ ਸਿੰਘ ਮੱਸੇਵਾਲ ਦਾ ਸਨਮਾਨ ਕੀਤਾ ਉਥੇ ਹੀ ਉਹਨਾਂ ਪਾਰਟੀ ਹਾਈ ਕਮਾਂਡ ਅਤੇ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਸ਼ੋ੍ਰਮਣੀ ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਗੁੱਡਵਿਲ ਦਾ ਵੀ ਧੰਨਵਾਦ ਕੀਤੀ।ਇਸ ਮੌਕੇ ਹਰਜਿੰਦਰ ਸਿੰਘ ਮੱਸੇਵਾਲ ਨੇ ਕਿਹਾ ਕਿ ਪਾਰਟੀ ਵਲੋਂ ਜੋ ਸੇਵਾ ਉਹਨਾਂ ਨੂੰ ਦਿੱਤੀ ਗਈ ਹੈ ਉਹ ਉਸ ਨੂੰ ਤਨ ਦਿਹਾਈ ਨਾਲ ਨਿਭਾਉਣਗੇ । ਅਤੇ ਪੰਜਾਬ ਸਰਕਾਰ ਦੀਆ ਲੋਕ ਪੱਖੀ ਨਿਤੀਆ ਅਤੇ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਚਲਾਈਆ ਜਾ ਰਹੀਆ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ ਤਾਂ ਜੋ ਲੋਕਾਂ ਸਰਕਾਰ ਦੀਆ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ।ਉਹਨਾਂ ਕਿਹਾ ਕਿ ਉਹ ਨੌਜਵਾਨ ਵਰਗ ਨੂੰ ਨਾਲ ਲੈ ਕੇ ਸਮਾਜ ਅਤੇ ਪਾਰਟੀ ਦੀ ਤਰੱਕੀ ਲਈ ਦਿਨ ਰਾਤ ਕੰਮ ਕਰਨਗੇ ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਕੈਪਟਨ ਬਲਵੀਰ ਸਿੰਘ ਡਾਢੀ, ਸਾਬਕਾ ਪ੍ਰਧਾਨ ਲਾਲਾ ਜੋਤੀ ਪ੍ਰਸ਼ਾਦ, ਬਲਾਕ ਸੰਮਤੀ ਮੈਂਬਰ ਸੁਰਿੰਦਰ ਕਾਲੀਆਂ, ਜਰਨੈਲ ਸਿੰਘ, ਕਰਮ ਸਿੰਘ, ਬਾਬਾ ਬਲਦੇਵ ਸਿੰਘ ਮੱਸੇਵਾਲ, ਕੁਲਵਿੰਦਰ ਸਿੰਘ ਸਰਪੰਚ ਦੇਹਣੀ, ਭੁਵਿਸਨ ਕੁਮਾਰ ਦਬੂੜ, ਸੀਤ ਰਾਮ ਨਾਰਡ, ਕ੍ਰਿਸਨ ਲਾਲ ਕਾਮਰੇਡ, ਦਰਸਣ ਸਿੰਘ ਬਰੂਵਾਲ, ਗੁਰਮੀਤ ਰਾਮ ਸੋਨੂੰ ਦੇਹਣੀ, ਨਰਿੰਦਰ ਸਿੰਘ ਬਰੂਵਾਲ, ਕੁਲਦੀਪ ਕਾਲੀਆ ਦਬੂੜ, ਡਾ.ਸੋਨੂੰ, ਮੱਖਣ ਸਿੰਘ ਮੱਸੇਵਾਲ ਆਦਿ ਤੋਂ ਇਲਾਵਾ ਹੋਰ ਵੀ ਅਕਾਲੀ ਭਾਜਪਾ ਵਰਕਰ ਅਤੇ ਅਹੁਦੇਦਾਰ ਹਾਜਰ ਸਨ।

Share Button

Leave a Reply

Your email address will not be published. Required fields are marked *