ਹਰਕੀਰਤ ਕੋਟਲੀ ਦੀ ਮੋਤ ਤੇ ਕਾਗਰਸੀਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ss1

ਹਰਕੀਰਤ ਕੋਟਲੀ ਦੀ ਮੋਤ ਤੇ ਕਾਗਰਸੀਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਸਰਦੂਲਗੜ 31 ਮਈ (ਗੁਰਜੀਤ ਸ਼ੀਹ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਸਾਬਕਾ ਮੰਤਰੀ ਤੇਜਪ੍ਰਕਾਸ ਸਿੰਘ ਕੋਟਲੀ ਦੇ ਪੁੱਤਰ ਅਤੇ ਜਿਲਾ ਕਾਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਬਿਕਰਮ ਮੋਫਰ ਦੇ ਰਿਸਤੇਦਾਰ ਮੋਜੂਦਾ ਸਰਪੰਚ ਹਰਕੀਰਤ ਸਿੰਘ ਕੋਟਲੀ ਦੀ ਨੋਜਵਾਨ ਅਵਸਥਾ ਚ,ਹੋਈ ਮੋਤ ਤੇ ਹਲਕਾ ਸਰਦੂਲਗੜ ਦੇ ਕਾਂਗਰਸੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਹਰਕੀਰਤ ਸਿੰਘ ਪਿੰਡ ਕੋਟਲੀ (ਲੁਧਿਆਂਣਾ)ਦੇ ਸਰਪੰਚ ਸਨ। ਇਸ ਦੁੱਖ ਦੀ ਘੜੀ ਵਿੱਚ ਅੱਜ ਜਿਲਾ ਕਾਗਰਸ ਕਮੇਟੀ ਮਾਨਸਾ ਦੇ ਪ੍ਰਧਾਨ ਬਿਕਰਮ ਮੋਫਰ,ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨਾਲ ਹਲਕੇ ਦੇ ਕਾਗਰਸੀਆਂ ਨੇ ਅਫਸੋਸ ਪ੍ਰਗਟ ਕੀਤਾ।ਇਸ ਮੋਕੇ ਦੁੱਖ ਸਾਝਾ ਕਰਨ ਵਾਲਿਆਂ ਚ ਬਾਬਾ ਨਰਾਇਮੁਨੀ ਡੁੰਮ ਵਾਲੇ,ਪ੍ਰੋ:ਜੀਵਨ ਦਾਸ ਬਾਵਾ,ਸੱਤਪਾਲ ਵਰਮਾ,ਰਾਜੇਸ ਗਰਗ,ਮਥਰਾ ਦਾਸ,ਬੋਹੜ ਸੰਧੂ,ਪ੍ਰਧਾਂਨ ਬਲਵੰਤ ਸਿੰਘ ਕੋਰਵਾਲਾ,ਪ੍ਰਧਾਂਨ ਜਗਤਾਰ ਸਿੰਘ,ਬਿੰਦਰ ਕੋਰਵਾਲਾ,ਰੁਪਿੰਦਰ ਸਿੰਘ ਨੰਗਲ ,ਰੁਲਦੂ ਪੇਰੋ ,ਸੁਲੇਖਮ ਦਸੋਦੀਆਂ,ਮਨਪ੍ਰੀਤ ਅੱਕਾਵਾਲੀ,ਸੁੱਖੀ ਭੰਮਾ,ਦੀਪ ਖਹਿਰਾ ਅਦਿ ਸਨ।

Share Button