Sat. Aug 17th, 2019

ਹਮੇਸ਼ਾ ਨਹੀਂ ਪੀਣੀ ਚਾਹੀਦੀ ਅਦਰਕ ਦੀ ਚਾਹ, ਹੋ ਸਕਦੀਆਂ ਕਈ ਪ੍ਰੇਸ਼ਾਨੀਆਂ

ਹਮੇਸ਼ਾ ਨਹੀਂ ਪੀਣੀ ਚਾਹੀਦੀ ਅਦਰਕ ਦੀ ਚਾਹ, ਹੋ ਸਕਦੀਆਂ ਕਈ ਪ੍ਰੇਸ਼ਾਨੀਆਂ

ਸਰਦੀ ਹੋਵੇ ਜਾਂ ਗਰਮੀ ਅਕਸਰ ਲੋਕ ਅਦਰਕ ਵਾਲੀ ਚਾਹ ਪੀਣਾ ਚਾਹੁੰਦੇ ਹਨ। ਚਾਹ ਦੀਆਂ ਦੁਕਾਨਾਂ ਉਤੇ ਵੀ ਲੋਕ ਕਹਿੰਦੇ ਮਿਲ ਜਾਂਦੇ ਹਨ ਕਿ ਭਾਈ ਅਦਰਕ ਪਾ ਦੇਣਾ। ਪ੍ਰੰਤੂ ਕੀ ਤੁਸੀਂ ਸੋਚਿਆ ਹੈ ਕਿ ਹਰ ਵਾਰ ਅਦਰਕ ਦੀ ਚਾਹ ਪੀਣ ਨਾਲ ਨੁਕਸਾਨ ਵੀ ਹੋ ਸਕਦਾ ਹੈ?

ਐਸਡਿਟੀ
ਅਦਰਕ ਜੇਕਰ ਠੀਕ ਮਾਤਰਾ ਵਿਚ ਲਵੇ ਤਾਂ ਇਹ ਲਾਭ ਦਿੰਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਪੀਣ ਨਾਲ ਐਸਡਿਟੀ ਹੋ ਜਾਂਦੀ ਹੈ। ਸ਼ਰੀਰ ਵਿਚ ਐਸਿਡ ਜ਼ਿਆਦਾ ਬਣਨ ਲਗ ਜਾਂਦਾ ਹੈ ਅਤੇ ਐਸਡਿਟੀ ਦਾ ਰੋਗ ਪਨਪਨੇ ਲਗਦਾ ਹੈ।

ਬਲੱਡ ਪ੍ਰੈਸ਼ਰ
ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਉਚਿਤ ਮਾਤਰਾ ਵਿਚ ਅਦਰਕ ਲੈਣ ਨਾਲ ਲਾਭ ਹੁੰਦਾ ਹੈ। ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਰਹਿੰਦਾ ਹੈ, ਉਨ੍ਹਾਂ ਜੇਕਰ ਅਦਰਕ ਥੋੜ੍ਹਾ ਜਾ ਵੀ ਜ਼ਿਆਦਾ ਲੈ ਲਿਆ, ਤਾਂ ਨੁਕਸਾਨਦਾਇਕ ਹੋ ਸਕਦਾ ਹੈ, ਕਿਉਂਕਿ ਅਦਰਕ ਵਿਚ ਖੂਨ ਨੂੰ ਪਤਲਾ ਕਰਨ ਦਾ ਗੁਣ ਹੁੰਦਾ ਹੈ। ਅਜਿਹੇ ਵਿਚ ਘੱਟ ਬੀਪੀ ਵਾਲਿਆਂ ਦਾ ਬੀਪੀ ਹੋਰ ਘੱਟ ਹੋ ਸਕਦਾ ਹੈ।

ਸ਼ੂਗਰ ਦੇ ਰੋਗੀ
ਅਦਰਕ ਦੀ ਵਰਤੋਂ ਬਲੱਡ ਸ਼ੂਗਰ ਦੇ ਲੇਵਲ ਨੂੰ ਵੀ ਘੱਟ ਕਰ ਦਿੰਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਖਾਸਕਰ, ਜਿਨ੍ਹਾਂ ਦਾ ਸ਼ੂਗਰ ਲੇਵਲ ਅਕਸਰ ਆਮ ਨਾਲੋਂ ਘੱਟ ਰਹਿੰਦਾ ਹੈ, ਨੂੰ ਅਦਰਕ ਦੇ ਜ਼ਿਆਦਾ ਵਰਤੋਂ ਤੋਂ ਵਚਣਾ ਚਾਹੀਦਾ। ਅਦਰਕ ਦੀ ਜ਼ਿਆਦਾ ਵਰਤੋਂ ਨਾਲ ਬਲੱਡ ਸ਼ੂਗਰ ਲੇਵਲ ਘੱਟ ਹੋ ਸਕਦਾ ਹੈ, ਜਿਸ ਨਾਲ ਹਾਈਪੋ ਗਲਾਈਸੀਮੀਆ ਦੀ ਸਥਿਤੀ ਪੈਦਾ ਹੋ ਸਕਦੀ ਹੈ।

ਨੀਂਦ ਉਡ ਜਾਣਾ
ਰਾਤ ਨੂੰ ਆਦਰਕ ਦੀ ਚਾਹ ਪੀਣ ਤੋਂ ਬਚਣਾ ਚਾਹੀਦਾ। ਕੁਝ ਲੋਕ ਸੋਚਦੇ ਹਨ ਕਿ ਰਾਤ ਨੂੰ ਸੋਣ ਤੋਂ ਪਹਿਲਾਂ ਅਦਰਕ ਦੀ ਚਾਹ ਪੀਣ ਨਾਲ ਲਾਭ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਕਿ ਸੋਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀਣ ਨਾਲ ਤੁਹਾਡੀ ਨੀਂਦ ਉਡ ਸਕਦੀ ਹੈ।

ਗਰਭਵਤੀ ਮਹਿਲਾਵਾਂ ਅਦਰਕ ਵਾਲੀ ਚਾਹ ਨਾ ਪੀਣ
ਗਰਭਵਤੀ ਮਹਿਲਾਵਾਂ ਲਈ ਅੱਧੇ ਕੱਪ ਤੋਂ ਜ਼ਿਆਦਾ ਅਦਰਕ ਦੀ ਚਾਹ ਪੀਣਾ ਹਾਨੀਕਾਰਕ ਹੋ ਸਕਦਾ ਹੈ। ਅਦਰਕ ਦੇ ਜ਼ਿਆਦਾ ਵਰਤੋਂ ਨਾਲ ਗਰਭਵਤੀ ਮਹਿਲਾਵਾਂ ਦੇ ਪੇਟ ਵਿਚ ਦਰਦ ਵੀ ਹੋ ਸਕਦਾ ਹੈ।

Leave a Reply

Your email address will not be published. Required fields are marked *

%d bloggers like this: