ਹਮੀਦੀ ਵਿਖੇ ਗੱਡੀਆਂ ਵਾਲੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਕੂਲ ਦਾਖਲ ਕਰਵਾ ਕੇ ਪੜ੍ਹਨ ਵਾਲੀ ਸਮੱਗਰੀ ਵੰਡੀ

ss1

ਹਮੀਦੀ ਵਿਖੇ ਗੱਡੀਆਂ ਵਾਲੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਕੂਲ ਦਾਖਲ ਕਰਵਾ ਕੇ ਪੜ੍ਹਨ ਵਾਲੀ ਸਮੱਗਰੀ ਵੰਡੀ

13-30 (2)
ਮਹਿਲ ਕਲਾ 11 ਜੁਲਾਈ (ਗੁਰਭਿੰਦਰ ਗੁਰੀ) – ਇਥੋਂ ਨੇੜਲੇ ਪਿੰਡ ਹਮੀਦੀ ਵਿਖੇ ਸ੍ਰੀ ਗੁਰੂ ਨਾਨਕ ਸਲੱਮ ਸੇਵਾ ਸੁਸਾਇਟੀ ਕੌਮੀ ਪ੍ਰਧਾਨ ਭਾਨ ਸਿੰਘ ਜੱਸੀ ਪੇਧਨੀ ਵੱਲੋਂ ਗ੍ਰਾਮ ਪੰਚਾਇਤ ਅਤੇ ਸ੍ਰੀ ਗੁਰੂ ਰਵਿਦਾਸ ਕਲੱਬ ਦੀ ਹਾਜਰੀ ਵਿੱਚ ਗੱਡੀਆਂ ਵਾਲੇ ਗਰੀਬ ਪਰਿਵਾਰਾ ਦੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾ ਕੇ ਪੈੱਨ,ਕਾਪੀਆਂ, ਕਿਤਾਬਾਂ,ਬੈਗ, ਪੈਨਸ਼ਨਾਂ ਅਤੇ ਹੋਰ ਸਮੱਗਰੀ ਵੰਡਣ ਤੋ ਇਲਾਵਾ ਪੜਨ ਵਾਲੇ ਗਰੀਬ ਬੱਚਿਆਂ ਦੀ ਪੜਾਈ ਦਾ ਸਾਰਾ ਖਰਚ ਸੰਸਥਾ ਵੱਲੋਂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਦੌਰ ਵਿੱਚ ਬਹੁ ਗਿਣਤੀ ਦੇ ਲੋਕਾ ਦਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋ ਟੁੱਟ ਜਾਣਾ ਬਹੁਤ ਹੀ ਖਤਰਨਾਕ ਸਾਬਤ ਹੋ ਰਿਹਾ ਹੈ। ਉਹਨਾਂ ਕਿਹਾ ਕਿ ਸਮਾਜ ਸੇਵੀ ਖੇਤਰ ਵਿੱਚ ਵਿਚਰਦੇ ਹੋਏ ਮੈਨੂੰ ਜੋ ਮਾਨ ਸਨਮਾਨ ਮਿਲਿਆਂ ਹੈ ਮੈ ਉਸਨੂੰ ਵੀ ਗਰੀਬ ਲੋਕਾ ਦੇ ਲੇਖੇ ਲਾਇਆਂ ਹੈ। ਉਹਨਾਂ ਨੇ ਕਿਹਾ ਕਿ ਗਰੀਬ ਲੋਕ ਤੇ ਝੁੱਗੀ ਝੌਂਪੜੀਆਂ ’ਚ ਰਹਿਣ ਵਾਲੇ ਗਰੀਬ ਪਰਿਵਾਰਾ ਦੀ ਸ਼ਨਾਖ਼ਤ ਕਰਕੇ ਉਹਨਾਂ ਨੂੰ ਵੀ ਪੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਸਾਡੀ ਸੰਸਥਾ ਵੱਲੋਂ ਪੰਜਾਬ ਦੇ 6 ਜ਼ਿਲਿਆਂ ਅੰਦਰ 800 ਬੱਚਿਆਂ ਨੂੰ ਸਕੂਲ ਖੋਲ ਕੇ ਸਿੱਖਿਆਂ ਦਿਵਾਈ ਜਾ ਰਹੀ ਹੈ।

ਉਹਨਾਂ ਇਨਸਾਨੀਅਤ ਪ੍ਰਸਤ ਲੋਕਾ ਨੂੰ ਜਾਤ ਪਾਤ ਨੂੰ ਵੰਡਣ ਤੇ ਤੰਗ ਦਿਲੀ ਵਾਲੀ ਸੋਚ ’ਚ ਘਿਰੇ ਲੋਕਾ ਤੋ ਦੂਰੀ ਬਣਾ ਕੇ ਰੱਖਣ ਦੀ ਅਪੀਲ ਕਰਦਿਆ ਕਿਹਾ ਅੱਜ ਗਰੀਬ ਲੋਕਾ ਦੀ ਮੱਦਦ ਵਿੱਚ ਆਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਰਪੰਚ ਸੂਬੇਦਾਰ ਸੁਦਾਗਰ ਸਿੰਘ ਚੋਪੜਾ ਅਤੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਭਾਨ ਸਿੰਘ ਜੱਸੀ ਵੱਲੋਂ ਸਮਾਜ ਸੇਵੀ ਤੇ ਗਰੀਬ ਵਰਗ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਸਦਕਾ ਸਟੇਟ ਐਵਾਰਡ ਮਿਲਨਾ ਬਹੁਤ ਹੀ ਮਾਣ ਵਾਲੀ ਹੈ,ਅੱਜ ਜਦੋਂ ਮਹਿੰਗਾਈ ਦੇ ਇਸ ਦੌਰ ਵਿੱਚ ਗਰੀਬ ਵਰਗ ਲਈ ਸਿੱਖਿਆਂ ਲੈਣੀ ਸੁਪਨੇ ਵਾਗ ਹੈ ਉੱਥੇ ਭਾਨ ਸਿੰਘ ਜੱਸੀ ਵੱਲੋਂ ਵੱਖ ਵੱਖ ਜ਼ਿਲਿਆਂ ਅੰਦਰ ਝੁੱਗੀ ਝੌਂਪੜੀ ਤੇ ਗਰੀਬ ਬੱਚਿਆਂ ਲਈ ਸਕੂਲ ਖੋਲ ਕੇ ਮੁਫ਼ਤ ਵਿੱਦਿਆ ਹਾਸਲ ਕਰਵਾ ਕੇ ਗਰੀਬ ਲੋਕਾ ਦੇ ਸੁਪਨੇ ਪੂਰੇ ਕਰ ਰਹੇ ਹਨ। ਉਹਨਾਂ ਇਸ ਮੌਕੇ ਭਾਨ ਸਿੰਘ ਜੱਸੀ ਨੂੰ ਅਪਣੇ ਵੱਲੋਂ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੁੱਖ ਸਿੰਘ ਹਮੀਦੀ,ਕਲੱਬ ਦੇ ਪ੍ਰਧਾਨ ਜਗਤਾਰ ਸਿੰਘ,ਮੀਤ ਪ੍ਰਧਾਨ ਮੰਗਤ ਸਿੰਘ,ਖਜਾਨਚੀ ਅਮਰਜੀਤ ਸਿੰਘ,ਜਨਰਲ ਸਕੱਤਰ ਜਗਜੀਤ ਸਿੰਘ,ਪ੍ਰੈਸ ਸਕੱਤਰ ਸਰਬਜੀਤ ਸਿੰਘ,ਹਰਮਨ ਸਿੰਘ,ਨਾਜਰ ਸਿੰਘ,ਹਰਕਮਲਜੀਤ ਸਿੰਘ,ਅੰਮਿ੍ਰਤਪਾਲ ਸਿੰਘ,ਪੰਚ ਸਤਨਾਮ ਸਿੰਘ,ਪੰਚ ਭਜਨ ਸਿੰਘ,ਪੰਚ ਜਰਨੈਲ ਕੌਰ ਗਿੱਲ,ਪੰਚ ਦਰਸਨ ਸਿੰਘ,ਪੰਚ ਹਰਦੀਪ ਸਿੰਘ ਹਾਜਰ ਸਨ।

Share Button

Leave a Reply

Your email address will not be published. Required fields are marked *