ਹਮਿੰਗ ਬਰਡ ਈਕੋ ਕਲੱਬ ਨੇ ਸਕੂਲ ਚ ਲਵਾਏ 220 ਪੌਦੇ

ss1

ਹਮਿੰਗ ਬਰਡ ਈਕੋ ਕਲੱਬ ਨੇ ਸਕੂਲ ਚ ਲਵਾਏ 220 ਪੌਦੇ

5-20
ਬੋਹਾ: 4 ਜੂਨ(ਜਸਪਾਲ ਜੱਸੀ): ਸ. ਸ. ਸਕੂਲ ਲੜਕੇ ਦੇ ਪ੍ਰਿੰਸੀਪਲ ਅਤੇ ਹਮਿੰਗ ਬਰਡ ਈਕੋ ਕਲੱਬ ਦੇ ਚੈਅਰਮੈਨ ਮੁਕੇਸ਼ ਕੁਮਾਰ ਬੁਢਲਾਡਾ ਦੀ ਅਗਵਾਈ ਵਿੱਚ ਸਥਾਨਿਕ ਸਕੂਲ ਵਿੱਚ 220 ਛਾਂ ਦਾਰ ਅਤੇ ਸਜਾਵਟੀ ਪੌਦੇ ਲਾਏ ਗਏ।ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਲਗਾਏ ਇਹ ਪੌਦੇ ਦਿਨਾਂ ਵਿੱਚ ਹੀ ਅਪਣੀ ਵਧਣ ਫੁੱਲਣ ਦੀ ਰਫਤਾਰ ਸਰ ਕਰ ਲੈਣਗੇ। ਉਹਨਾਂ ਕਿਹਾ ਕਿ ਅੱਜ ਦੇ ਮਨੁੱਖ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਵਾਤਾਵਰਨ ਨੂੰ ਹਰਾਭਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਧਰਤੀ ਦੀ ਹੌਂਦ ਨੂੰ ਕਾਇਮ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਾਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਸੰਸਾਰ ਵਿੱਚ ਬੇ ਮੌਸਮੀਆਂ ਆਫਤਾਂ ਮਨੁੱਖੀ ਜਨ ਜੀਵਨ ਉੱਤੇ ਜੋ ਕਹਿਰ ਢਾਅ ਰਹੀਆਂ ਹਨ ਇਹ ਸਭ ਕੁਝ ਦਰਖਤਾਂ ਦੀ ਅੰਨੇਵਾਹ ਕਟਾਈ ਕਾਰਨ ਹੀ ਹੋ ਰਿਹਾ ਹੈ।ਇਸ ਮੌਕੇ ਲੈਕਚਰਾਰ ਵਿਸ਼ਾਲ ਬਾਂਸਲ ਰਤੀਆ, ਪਰਮਿੰਦਰ ਤਾਂਗੜੀ, ਬਲਵਿੰਦਰ ਸਿੰਘ ਬੁਢਲਾਡਾ, ਮੁਕੇਸ਼ ਕਮਾਰ ਕੱਕੜ, ਸੇਵਕ ਸਿੰਘ ਗੁਰਵਿੰਦਰ ਸਿੰਘ, ਡੀ ਪੀ ਹਰਵਿੰਦਰ ਬਿੱਲੂ, ਮਿੱਠੂ ਸਿੰਘ ਅਤੇ ਸਕੂਲੀ ਬੱਚਿਆਂ ਨੇ ਪੌਦੇ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਉਦਿਆਂ ਆਉਣ ਵਾਲੇ ਸਮੇ ਵਿੱਚ ਇਹਨਾਂ ਪੌਦਿਆਂ ਦੀ ਸਾਂਭ ਸੰਭਾਲ ਕਰਨ ਦਾ ਵੀ ਅਹਿਦ ਲਿਆ।

Share Button

Leave a Reply

Your email address will not be published. Required fields are marked *