ਹਫਤੇ ਭਰ ਦੇ ਧਰਨੇ ਉਪਰੰਤ ਵੀ ਆੜਤੀਆ ਯੂਨੀਅਨ ਦੀ ਸਰਕਾਰ ਨੇ ਨਹੀ ਲਈ ਸਾਰ

ss1

ਹਫਤੇ ਭਰ ਦੇ ਧਰਨੇ ਉਪਰੰਤ ਵੀ ਆੜਤੀਆ ਯੂਨੀਅਨ ਦੀ ਸਰਕਾਰ ਨੇ ਨਹੀ ਲਈ ਸਾਰ
ਧਰਨੇ ਮੁਜਾਹਰੇ ਬਿਨਾ ਮੌਜੂਦਾ ਸਰਕਾਰ ’ਚ ਕਿਸੇ ਨੂੰ ਬਣਦਾ ਹੱਕ ਨਹੀ ਮਿਲ ਰਿਹਾ ਖੁੱਡੀਆਂ

27-25 (1)
ਮਲੋਟ, 26 ਮਈ (ਆਰਤੀ ਕਮਲ) : ਮੌਜੂਦਾ ਸਰਕਾਰ ‘ਚ ਕੋਈ ਵੀ ਕੰਮ ਸਿੱਧੇ ਢੰਗ ਨਾਲ ਨਹੀ ਹੋ ਰਿਹਾ ਬਲਕਿ ਹਰ ਵਰਗ ਭਾਵੇਂ ਉਹ ਮੁਲਾਜਮ, ਕਿਸਾਨ, ਕਿਸੇ ਕਿਸਮ ਦਾ ਵਪਾਰੀ ਜਾਂ ਆੜਤੀਆ ਹੈ ਉਸਨੂੰ ਆਪਣੇ ਬਣਦਾ ਹੱਕ ਲੈਣ ਲਈ ਵੀ ਧਰਨੇ ਮੁਜਾਹਰਿਆਂ ਦਾ ਸਹਾਰਾ ਹੀ ਲੈਣਾ ਪੈਂਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਮਲੋਟ ਦੇ ਆੜਤੀਆਂ ਦੇ ਹਫਤੇ ਭਰ ਤੋਂ ਚੱਲ ਰਹੇ ਧਰਨੇ ਵਿਚ ਸ਼ਿਰਕਤ ਕਰਦਿਆਂ ਕੀਤਾ । ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਸਰਕਾਰ ਦੇ ਵਸੋਂ ਬਾਹਰ ਹੋਏ ਪਏ ਹਨ ਤੇ ਸਰਕਾਰ ਪੂਰੀ ਤਰਾਂ ਹਰ ਫਰੰਟ ਤੇ ਨਾਕਾਮ ਹੋ ਚੁੱਕੀ ਹੈ । ਅੱਜ ਸੰਤਾਂ ਮਹਾਂਪੁਰਸ਼ ਆਪਸ ਵਿਚ ਟਕਰਾ ਰਹੇ ਹਨ ਅਤੇ ਸਰਕਾਰੀ ਅਧਿਕਾਰੀਆਂ ਦੀ ਮਨਮਰਜੀ ਕਾਰਨ ਸਿੱਧੇ ਅਸਿੱਧੇ ਰੂਪ ਵਿਚ ਹਰ ਵਰਗ ਦੁੱਖ ਝੇਲ ਰਿਹਾ ਹੈ ਜਿਸ ਕਰਕੇ ਉਹ ਸਰਕਾਰ ਦੀ ਨਿਖੇਧੀ ਕਰਦੇ ਹਨ । ਕਾਂਗਰਸ ਪਾਰਟੀ ਆਗੂਆਂ ਤੋਂ ਇਲਾਵਾ ਕਿਸਾਨ ਯੂਨੀਅਨ ਦੇ ਆਗੂ ਸ਼ਿੰਗਾਰਾ ਸਿੰਘ ਤੇ ਫੌਜੀ ਬਲਵੀਰ ਸਿੰਘ ਵੀ ਧਰਨੇ ਵਿਚ ਸਹਿਯੋਗ ਕਰਨ ਪੁੱਜੇ । ਇਸ ਮੌਕੇ ਆੜਤੀਆ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ ਨੇ ਸਮੁੱਚੀਆਂ ਸਹਿਯੋਗ ਕਰਨ ਵਾਲੀਆਂ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੀਜਾ ਹਿਸਾ ਰਾਸ਼ੀ ਹਾਲੇ ਵੀ ਸਰਕਾਰ ਵੱਲ ਬਕਾਇਆ ਹੈ ਅਤੇ ਕਿਸਾਨ ਤੇ ਆੜਤੀਏ ਠੋਕਰਾਂ ਖਾਣ ਲਈ ਮਜਬੂਰ ਹਨ । ਇਸ ਮੌਕੇ ਆੜਤੀਆ ਨੇ ਕਣਕ ਖਰੀਦ ਦੀ ਬਕਾਇਆ ਰਾਸ਼ੀ ਤੋਂ ਇਲਾਵਾ ਹੋਰ ਸਮੱਸਿਆਵਾਂ ਬਾਰੇ ਵੀ ਵਿਚਾਰ ਚਰਚਾ ਕੀਤੀ । ਅੱਜ ਦੇ ਧਰਨੇ ਵਿਚ ਟਰੱਕ ਯੂਨੀਅਨ ਦੇ ਜਿਲਾ ਪ੍ਰਧਾਨ ਸਰੋਜ ਸਿੰਘ ਸਰਪੰਚ, ਮਹਿਲ ਸਿੰਘ ਪਵਾਰ, ਡ੍ਰਾ. ਗੁਰਜੰਟ ਸਿੰਘ ਸੇਖੋਂ, ਚੇਅਰਮੈਨ ਰਾਜ ਰੱਸੇਵਟ, ਬਲਾਕ ਪ੍ਰਧਾਨ ਕਾਂਗਰਸ ਗੁਰਬਾਜ ਸਿੰਘ ਵਣਵਾਲਾ, ਸ਼ਿੰਪਾ ਗਰਗ, ਪ੍ਰਵੀਨ ਜੈਨ, ਪਿੰਦਰ ਕੰਗ, ਕੇਵਲ ਸਿੰਘ ਬਰਾੜ ਆਦਿ ਹਾਜਰ ਸਨ ।

Share Button

Leave a Reply

Your email address will not be published. Required fields are marked *