ਹਫਤੇ ਬਾਅਦ ਨਰਸਾਂ ਨੇ ਖੋਲ੍ਹਿਆ ਓਪੀਡੀ ਦਾ ਜਿੰਦਾ

ss1

ਹਫਤੇ ਬਾਅਦ ਨਰਸਾਂ ਨੇ ਖੋਲ੍ਹਿਆ ਓਪੀਡੀ ਦਾ ਜਿੰਦਾ

11-25ਪਟਿਆਲਾ: ਸਰਕਾਰੀ ਰਜਿੰਦਰਾ ਹਸਪਤਾਲ ਦੀਆਂ ਨਰਸਾਂ ਦੀ 7 ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਖਤਮ ਹੋ ਗਈ ਹੈ। ਸਿਹਤ ਵਿਭਾਗ ਦੇ ਸੈਕਟਰੀ ਵੱਲੋਂ ਮੰਗਾ ਮੰਨਣ ਦੇ ਦਿੱਤੇ ਭਰੋਸੇ ਤੋਂ ਬਾਅਦ ਇਹ ਹੜਤਾਲ ਖਤਮ ਕੀਤੀ ਗਈ ਹੈ। ਇਸ ਹੜਤਾਲ ਦੇ ਚੱਲਦੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਰਸਾਂ ਨੇ ਹਸਪਤਾਲ ਦੀ ਓਪੀਡੀ ਨੂੰ ਤਾਲਾ ਜੜਿਆ ਹੋਇਆ ਸੀ।

ਜਿਕਰਯੋਗ ਹੈ ਕਿ 1 ਜੂਨ ਨੂੰ ਜਦੋਂ ਨਰਸਾਂ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਸੀ ਤਾਂ ਹਸਪਤਾਲ ਪ੍ਰਸ਼ਾਸਨ ਨੇ ਸਰਕਾਰੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀਆਂ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਨੂੰ ਦੇਖਦਿਆਂ ਬੀਤੇ ਦਿਨੀਂ ਨਰਸਾਂ ਵੱਲੋਂ ਵਿਦਿਆਰਥੀਆਂ ਦੀ ਬੱਸ ਨੂੰ ਹਸਪਤਾਲ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ। ਸ਼ੁੱਕਰਵਾਰ ਨੂੰ ਨਰਸਾਂ ਨੇ ਓਪੀਡੀ ਨੂੰ ਹੀ ਜਿੰਦਰਾ ਲਾ ਦਿੱਤਾ ਸੀ। ਬਾਅਦ ‘ਚ ਅਪ੍ਰੇਸ਼ਨ ਥਿਏਟਰ ਵੀ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਅਪ੍ਰੇਸ਼ਨ ਥੀਏਟਰ ਖੋਲ ਦਿੱਤਾ ਗਿਆ ਸੀ, ਪਰ ਓਪੀਡੀ ਲਗਾਤਾਰ ਬੰਦ ਚੱਲ ਰਹੀ ਸੀ।

ਨਰਸਾਂ ਦੀ ਮੰਗ ਹੈ ਕਿ ਸਰਕਾਰ ਲਗਾਤਾਰ ਉਨ੍ਹਾਂ ਨੂੰ ਪੱਕਾ ਕਰਨ ਦੇ ਲਾਰੇ ਲਾ ਰਹੀ ਹੈ। ਮੁੱਖ ਮੰਤਰੀ ਨਾਲ ਜਨਵਰੀ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਵੀ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾ ਰਹੀ। ਪਰ ਹੁਣ ਇੱਕ ਵਾਰ ਫਿਰ ਤੋਂ ਮਿਲੇ ਭਰੋਸੇ ਤੋਂ ਬਾਅਦ ਨਰਸਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ।

Share Button

Leave a Reply

Your email address will not be published. Required fields are marked *