ਹਨੇਰੀ ਦੇ ਕਾਰਨ ਸ਼ੈਡ ਡਿੱਗਣ ਨਾਲ ਕਾਰ ਨੂੰ ਪੁੱਜਾ ਭਾਰੀ ਨੁਕਸਾਨ

ss1

ਹਨੇਰੀ ਦੇ ਕਾਰਨ ਸ਼ੈਡ ਡਿੱਗਣ ਨਾਲ ਕਾਰ ਨੂੰ ਪੁੱਜਾ ਭਾਰੀ ਨੁਕਸਾਨ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 6 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਬੀਤੀ ਰਾਤ ਅਚਾਨਕ ਤੇਜ ਹਨੇਰੀ ਤੇ ਝੱਖੜ ਆਉਣ ਨਾਲ ਪਿੰਡ ਪਹੂਵਿੰਡ ਦੇ ਬਲਵੰਤ ਸਿੰਘ ਪੁੱਤਰ ਸੂਰਤਾ ਸਿੰਘ ਦੇ ਘਰ ਵਿੱਚ ਬਣਾਇਆ ਸ਼ੈਡ ਡਿੱਗ ਪਿਆ, ਜਿਸ ਨਾਲ ਸ਼ੈਡ ਹੇਠਾਂ ਖੜੀ ਕੀਤੀ ਸ਼ਫਿਵਟ ਡਿਜਾਇਰ ਕਾਰ ਨੰਬਰ PB 46 T 3129 ਨੂੰ ਭਾਰੀ ਨੁਕਸਾਨ ਪੁੱਜਾ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਕਾਰ ਮਾਲਕ ਬਲਵੰਤ ਸਿੰਘ ਦੇ ਭਰਾ ਸੁਖਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਬੀਤੀ ਰਾਤ 12 ਵਜੇ ਦੇ ਦਰਮਿਆਨ ਅਚਾਨਕ ਤੇਜ ਹਨੇਰੀ ਤੇ ਝੱਖੜ ਆਇਆ, ਜਿਸ ਨਾਲ ਘਰ ਵਿੱਚ ਬਣਿਆ ਸ਼ੈਡ ਡਿੱਗ ਪਿਆ ਤੇ ਸ਼ੈਡ ਹੇਠਾ ਖੜੀ ਸ਼ਫਿਵਟ ਡਿਜਾਇਰ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸੁਖਵੰਤ ਸਿੰਘ ਨੇ ਕਿਹਾ ਕਿ ਇਸ ਘਟਨਾ ਦੌਰਾਨ ਤਕਰੀਬਨ ਡੇਢ ਲੱਖ ਦੇ ਕਰੀਬ ਨੁਕਸਾਨ ਹੋਇਆ ਹੈ ਤੇ ਉਹਨਾਂ ਨੇ ਮੁਆਵਜੇ ਦੀ ਵੀ ਮੰਗ ਕੀਤੀ ਹੈ।

 

Share Button

Leave a Reply

Your email address will not be published. Required fields are marked *