Sun. Aug 25th, 2019

ਹਥੋਆ ਪਿੰਡ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਰਾਰਤੀ ਅਨਸਰਾਂ ਨੇ ਲਾਈ ਅੱਗ

ਹਥੋਆ ਪਿੰਡ ਵਿਖੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਰਾਰਤੀ ਅਨਸਰਾਂ ਨੇ ਲਾਈ ਅੱਗ
ਗੁਰੂ ਘਰ ਦੇ ਗ੍ਰੰਥੀ ਅਤੇ ਪ੍ਰਬੰਧਕ ਕਮੇਟੀ ਤੇ ਪਰਚਾ ਦਰਜ

ਸੰਦੌੜ 12 ਮਈ (ਜਸਵੀਰ ਸਿੰਘ ਜੱਸੀ): ਪਿੰਡ ਹਥੋਆ ਵਿੱਚ ਬੀਤੀ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਿੰਦਰਾ ਤੋੜ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਲਗਾ ਦਿੱਤੀ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ , ਮੰਜੀ ਸਾਹਿਬ ਅਤੇ ਉਸਦੇ ਹੇਠਾਂ ਲੱਗਿਆ ਪੱਕਾ ਫਰਸ਼ ਵੀ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ। ਇਸ ਮਾਮਲੇ ਨੇ ਉਸ ਮੌਕੇ ਨਵਾਂ ਮੋੜ ਲੈ ਲਿਆ ਜਦੋਂ ਪੁਲਿਸ ਵੱਲੋਂ ਇਸ ਸਬੰਧੀ ਕੀਤੀ ਗਈ ਪੜਤਾਲ ਤੋਂ ਬਾਅਦ ਗੁਰੂ ਘਰ ਦੇ ਗ੍ਰੰਥੀ ਸਿੰਘ ਜੋਗਾ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੈਪਟਨ ਬਹਾਦਰ ਸਿੰਘ ਸਮੇਤ ਪੂਰੀ ਪ੍ਰਬੰਧਕ ਕਮੇਟੀ ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਮਰਗੜ੍ਹ ਇੰ ਹਰਮਨਪਰੀਤ ਸਿੰਘ ਚੀਮਾ ਨੇ ਦੱਸਿਆ ਕਿ ਆਈ ਜੀ ਪੀ ਪਟਿਆਲਾ ਸ ਅਮਰਦੀਪ ਸਿੰਘ ਰਾਏ ਅਤੇ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ ਸੰਦੀਪ ਕੁਮਾਰ ਗਰਗ ਵੱਲੋ ਹੋਰ ਅਫਸਰ ਸਹਿਵਾਨ ਸਮੇਤ ਕੀਤੀ ਗਈ ਪੜਤਾਲ ਤੋਂ ਬਾਅਦ ਉਪਰੋਕਤ ਵਿਆਕਤੀਆਂ ਦੇ ਵਿਰੁੱਧ ਥਾਣਾ ਅਮਰਗੜ੍ਹ ਵਿਖੇ ਮੁ ਨੰ 59 ਮਿਤੀ 12/05/2019 ਅ/ਧ 295 ਅਧੀਨ ਦਰਜ ਕੀਤਾ ਗਿਆ ਹੈ।ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇ ਗਾ। ਉਹਨਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਹੀ ਫੋਨ ਤੇ ਪਿੰਡ ਹਥੋਆ ਵਿੱਚ ਵਾਪਰੀ ਇਸ ਮੰਦਭਾਗੀ ਘਟਨਾ ਵਾਰੇ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਪੁਲਿਸ ਫੋਰਸ ਸਮੇਤ ਮੌਕੇ ਤੇ ਪਹੁੰਚੇ ਅਤੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ।ਪੱਤਰਕਾਰਾਂ ਦੀ ਟੀਮ ਨੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਸਾਰਾ ਕੁੱਝ ਸੜ ਕੇ ਸੁਆਹ ਹੋ ਚੁਕਿਆ ਸੀ। ਮੌਕੇ ਤੇ ਹਾਜਰ ਜਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ ਸੰਦੀਪ ਕੁਮਾਰ ਗਰਗ ਨੇ ਕਿਹਾ ਪੁਲਿਸ ਪੂਰੀ ਮੁਸ਼ਤੈਦੀ ਨਾਲ ਇਸ ਘਟਨਾ ਦੀ ਜਾਂਚ ਕਰ ਰਹੀ ਹੈ ।ਇਸ ਮੌਕੇ ਤੇ ਮਲੇਰਕੋਟਲਾ ਦੇ ਐਸ ਪੀ ਮਨਜੀਤ ਸਿੰਘ ਬਰਾੜ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਸਿੱਖ ਧਾਰਮਿਕ ਪਰੰਪਰਾਵਾਂ ਦੇ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡਿਤ ਸਰੂਪਾਂ ਨੂੰ ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਲਿਜਾਇਆ ਜਾਂਦਾ ਹੈ ਅਤੇ ਇਨ੍ਹਾਂ ਦਾ ਫਿਰ ਤੋਂ ਅੰਗੀਠਾ ਸਾਹਿਬ ਵਿੱਚ ਸੰਸਕਾਰ ਕਰਕੇ ਇਹਨਾਂ ਨੂੰ ਜਲ ਪਰਵਾ ਕੀਤਾ ਜਾਂਦਾ ਹੈ।

ਇਸ ਲਈ ਸਹਿਮਤ ਹੋ ਕੇ ਜਦੋਂ ਪਿੰਡ ਵਾਸੀਆਂ ਵੱਲੋਂ ਅਗਨੀ ਭੇਂਟ ਹੋਏ ਸਰੂਪ ਨੂੰ ਅਗਲੀਆਂ ਧਾਰਮਿਕ ਰਸ਼ਮਾਂ ਪੂਰੀਆਂ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਵਿੱਚ ਸ਼ੀ ਗੋਇੰਦਵਾਲ ਸਾਹਿਬ ਵਿਖੇ ਲਿਜਾਣ ਲਈ ਤਿਆਰ ਹੋਏ ਤਾਂ ਐਨ ਉਸੇ ਵੇਲੇ ਬਾਹਰੋਂ ਆਈਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹੌਲ ਕਾਫੀ ਤਣਾਓ ਪੂਰਨ ਹੋ ਗਿਆ , ਜਿਸ ਨੂੰ ਪੁਲਿਸ ਪ੍ਰਸਾਸਨ ਦੀ ਸੂਝਬੂਝ ਦੇ ਨਾਲ ਕੁਝ ਸਮੇਂ ਲਈ ਟਾਲਣ ਦੀ ਕੋਸ਼ਿਸ਼ ਕੀਤੀ ਗਈ ਪਰ ਖਬਰ ਲਿਖੇ ਜਾਣ ਤੱਕ ਮਾਮਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਸੀ ਅਤੇ ਕੋਈ ਵੀ ਧਿਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ।ਕਿਸੇ ਆ ਸਮੇਂ ਭਿਆਨਕ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।ਸ਼ੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਸੀਂ ਇਸ ਮੰਦਭਾਗੀ ਘਟਨਾ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਅਤੇ ਪ੍ਰਸਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਮੰਦਭਾਗੀ ਘਟਨਾ ਵਿਚ ਸ਼ਾਮਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।ਇਸ ਮੌਕੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਧਰਮ ਪ੍ਰਚਾਰ ਕਮੇਟੀ ਲੁਧਿਆਣਾ ਦੇ ਪ੍ਰਧਾਨ ਭਾਈ ਵਿਸਾਖਾ ਸਿੰਘ ਨੇ ਕਰੜੇ ਸ਼ਬਦਾਂ ਦੀ ਵਰਤੋਂ ਕਰਦਿਆਂ ਪਿੰਡ ਵਾਸੀਆਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪ੍ਰਸਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਉੰਨੀ ਦੇਰ ਇਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੰਡਿਤ ਦੇਹ ਨੂੰ ਨਹੀਂ ਲਿਜਾਣ ਦੇਵਾਂਗੇ ਜਿਨਾਂ ਚਿਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਭਾਵੇਂ ਇਸ ਲਈ ਸਾਨੂੰ ਕੋਈ ਵੀ ਕੀਮਤ ਚੁਕਾਉਣੀ ਪਵੇ। ਪ੍ਰਸਾਸਨ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਨੂੰ ਪੂਰੀ ਤਰ੍ਹਾਂ ਪੁਲਿਸ ਛੋੳਣੀ ਵਿੱਚ ਤਬਦੀਲ ਕੀਤਾ ਗਿਆ ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਭਾਵੇਂ ਗੁਰਦੁਆਰਾ ਸਾਹਿਬ ਵਿੱਚ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਹਨ ਪਰ ਉਹ ਪਿਛਲੇ ਕਈ ਦਿਨਾਂ ਤੋਂ ਖਰਾਬ ਹਨ।ਇਸ ਸਬੰਧੀ ਜਦੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਜੋਗਾ ਸਿੰਘ ਨੂੰ ਪੁੱਛਿਆ ਤਾਂ ਕਿਹਾ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਜਦੋਂ ਸਵੇਰੇ ਕਰੀਬ ਚਾਰ ਵਜੇ ਨਿਤਨੇਮ ਕਰਨ ਲਈ ਦਰਬਾਰ ਸਾਹਿਬ ਦਾ ਦਲਬਾਜਾ ਖੋਲਣ ਲਗਿਆਂ ਤਾਂ ਜਿੰਦਰਾ ਟੁੱਟਿਆ ਹੋਇਆ ਸੀ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਧੂੰਆਂ ਧਾਰ ਹੋਇਆ ਪਿਆ ਸੀ।ਜਿਸ ਦੀ ਸੂਚਨਾ ਉਸ ਨੇ ਤੁਰੰਤ ਕਮੇਟੀ ਵਾਲਿਆਂ ਨੂੰ ਦਿੱਤੀ। ਉਸਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਸਨੇ ਕੈਮਰੇ ਲਗਾਉਣ ਵਾਲੀ ਪਾਰਟੀ ਨੂੰ ਕਿਹਾ ਸੀ ਪਰ ਕਮੇਟੀ ਦੇ ਪ੍ਰਧਾਨ ਜਾ ਕਿਸੇ ਹੋਰ ਮੈਬਰ ਨੂੰ ਨਹੀਂ ਦੱੱਸਿਆ ।ਜਦੋਂ ਇਸ ਸਬੰਧੀ ਜਦੋਂ ਕਮੇਟੀ ਦੇ ਪ੍ਰਧਾਨ ਕੈਪਟਨ ਬਹਾਦਰ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਵਲੋਂ ਇਸ ਮੰਦਭਾਗੀ ਘਟਨਾ ਦੀ ਨਿੰਦਾ ਕਰਦਿਆਂ ਪ੍ਰਸਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਮੰਦਭਾਗੀ ਘਟਨਾ ਦੀ ਪੜਤਾਲ ਜਲਦੀ ਤੋਂ ਜਲਦੀ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ।ਇਸ ਮੌਕੇ ਪਹੁੰਚੇ ਬਾਬਾ ਬਲਜੀਤ ਸਿੰਘ ਦਾਦੂਵਾਲ ਵਾਲਿਆਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਸੱਚਖੰਡ ਵਿੱਚ ਕਰਨ ਦੀ ਬਜਾਏ ਮੰਜੀ ਸਾਹਿਬ ਦੇ ਉੱਪਰ ਹੀ ਕਰਨ ਕਰਕੇ ਇਹ ਮੰਦਭਾਗੀ ਘਟਨਾ ਵਾਪਰੀ ਹੈ ਇਸ ਲਈ ਗ੍ਰੰਥੀ ਸਿੰਘ ਜੋਗਾ ਸਿੰਘ ਅਤੇ ਕਮੇਟੀ ਦੇ ਪ੍ਰਧਾਨ ਸਮੇਤ ਪੂਰੀ ਪ੍ਰਬੰਧਕ ਕਮੇਟੀ ਜਿੰਮੇਵਾਰ ਹਨ।ਇਸ ਮੌਕੇ ਭਾਈ ਧਿਆਨ ਸਿੰਘ ਮੰਡ, ਰਤਨ ਸਿੰਘ ਅਜਨਾਲਾ, ਪਰਮਜੀਤ ਸਿੰਘ ਸਹੌਲੀ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਹਾਜਰ ਸਨ।ਇਸ ਮੰਦਭਾਗੀ ਘਟਨਾ ਦੀ ਪੜਤਾਲ ਕਰ ਰਹੇ ਸ ਅਮਰਦੀਪ ਸਿੰਘ ਰਾਏ ਆਈ ਜੀ ਪੀ ਪਟਿਆਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਸਵੇਰੇ ਤੋਂ ਹੀ ਇਸ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਕੇ ਇਸਦੀ ਪੜਤਾਲ ਕਰਨ ਵਿੱਚ ਲੱਗੇ ਹੋਏ ਸੀ ਕਾਫੀ ਡੁੰਘਾਈ ਨਾਲ ਇਸ ਘਟਨਾ ਵਿਚ ਸ਼ਾਮਲ ਵਿਆਕਤੀਆਂ ਦੀ ਸ਼ਨਾਖ਼ਤ ਕਰਕੇ ਲੋਕਾਂ ਨੂੰ ਸੱਚ ਸਾਹਮਣੇ ਲਿਆਂਦਾ ਹੈ।ਇਸ ਤੋਂ ਪਹਿਲਾਂ ਮਨਜੀਤ ਸਿੰਘ ਬਰਾੜ ਐਸ ਪੀ ਮਲੇਰਕੋਟਲਾ,ਹਰਿੰਦਰ ਸਿੰਘ ਐਸ ਪੀ ਡੀ, ਪਲਵਿੰਦਰ ਸਿੰਘ ਚੀਮਾ ਐਸ ਪੀ, ਡੀ ਐਸ ਪੀ ਅਹਿਮਦਗੜ੍ਹ ਸੁਬੇਗ ਸਿੰਘ, ਯੋਗੀ ਰਾਜ ਡੀ ਐਸ ਪੀ ਮਲੇਰਕੋਟਲਾ, ਵਿਲੀਅਮ ਜੇਜੀ ਡੀ ਐਸ ਪੀ ਦਿੜਬਾ, ਡੀ ਐਸ ਪੀ ਦਲਜੀਤ ਸਿੰਘ ਵਿਰਕ, ਰਜੇਸ਼ ਸਨੇਹੀ ਡੀ ਐਸ ਪੀ,ਐਸ ਐਚ ਓ ਅਮਰਗੜ੍ਹ ਇੰ ਹਰਮਨਪਰੀਤ ਸਿੰਘ ਚੀਮਾ,ਐਸ ਐਚ ਓ ਧੂਰੀ ਹਰਵਿੰਦਰ ਸਿੰਘ ਖਹਿਰਾ, ਇ ਗੁਰਭਜਨ ਸਿੰਘ,ਨਰਿੰਦਰ ਕੁਮਾਰ ਭੱਲਾ ਰੀਡਰ ਐਸ ਐਸਪੀ, ਜਸਵੀਰ ਸਿੰਘ ਦਿਓਲ , ਸਿਮਰਨਜੀਤ ਸਿੰਘ ਮਾਨ, ਜਸਵੰਤ ਸਿੰਘ ਗਜਣਮਾਜਰਾ, ਇਕਬਾਲ ਸਿੰਘ ਝੂੰਦਾਂ ਜਿਲ੍ਹਾ ਪ੍ਰਧਾਨ ਅਕਾਲੀ ਦਲ, ਇਸ ਮਨਜਿਦਰ ਸਿੰਘ ਮਨੀ ਲਾਂਗੜੀਆਂ, ਸ੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ, ਜੈਪਾਲ ਸਿੰਘ ਮੰਡੀਆਂ, ਪੀਏ ਦਰਬਾਰਾ ਸਿੰਘ , ਹਰਪਾਲ ਸਿੰਘ ਚੀਮਾ ਐਮਐਲ ਏ, ਆਪ ਦੇ ਜਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਘੁਲੀ, ਸਵਰਨਜੀਤ ਸਿੰਘ ਐਮਡੀ ਦਸ਼ਮੇਸ਼ ਮਕੈਨੀਕਲ ਅਮਰਗੜ੍ਹ, ਅਵਤਾਰ ਸਿੰਘ ਚੱਕ,ਸਰਬਜੀਤ ਸਿੰਘ ਗੋਗੀ ਸਰਪੰਚ ਅਮਰਗੜ੍ਹ,ਅਮਰੀਕ ਸਿੰਘ ਫੌਜੀ ਹੱਥੋਆ, ਹਰਬੰਸ ਸਿੰਘ ਹਥੋਆ, ਗੁਰਮੀਤ ਸਿੰਘ ਨਾਰੀਕੇ,ਬਰਜਿੰਦਰ ਸਿੰਘ ਲਸੋਈ, ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *

%d bloggers like this: