ਸ: ਸੁਰਿੰਦਰ ਸਿੰਘ ਨੇ ਬਤੋਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਰੂਪਨਗਰ ਦਾ ਅਹੁੱਦਾ ਸੰਭਾਲਿਆ

ss1

ਸ: ਸੁਰਿੰਦਰ ਸਿੰਘ ਨੇ ਬਤੋਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਰੂਪਨਗਰ ਦਾ ਅਹੁੱਦਾ ਸੰਭਾਲਿਆ

ਕੀਰਤਪੁਰ ਸਾਹਿਬ 24 ਦਸੰਬਰ (ਸਰਬਜੀਤ ਸਿੰਘ ਸੈਣੀ): ਸ: ਸੁਰਿੰਦਰ ਸਿੰਘ ਬੀ ਡੀ ਪੀ ਓ ਰੂਪਨਗਰ ਨੂੰ ਪੰਜਾਬ ਸਰਕਾਰ ਵਲੋਂ ਪੱਦਉਨੱਤ ਕਰਕੇ ਬਤੱਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਲਗਾਇਆ ਗਿਆ ਹੈ। ਇਹਨਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਤੋਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਰੂਪਨਗਰ ਦਾ ਅਹੱਦਾ ਸੰਭਾਲ ਲਿਆ ਹੈ।ਇਸ ਮੋਕੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਬਤੋਰ ਬੀ ਡੀ ਪੀ ਓ ਉਹਨਾਂ ਵਲੋਂ ਸਮਰਾਲਾ ਮੋਗਾ, ਸ਼ੀ੍ਰ ਅਨੰਦਪੁਰ ਸਾਹਿਬ ਅਤੇ ਰੂਪਨਗਰ ਵਿਖੇ ਸੇਵਾ ਨਿਭਾਈ ਗਈ । ਉਹਨਾਂ ਦੱਸਿਆ ਕਿ ਬਤੋਰ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ ਦਾ ਅਹੱਦਾ ਵੀ ਪੂਰੀ ਤਨਦੇਹੀ ਨਾਲ ਨਿਭਾਵਾਗਾ ਅਤੇ ਜਿਲੇ ਦੇ ਵਿਕਾਸ ਲਈ ਪੰਚਾਇਤਾ ਦੇ ਸਹਿਯੋਗ ਨਾਲ ਕੰਮਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਸ: ਸੁਰਿੰਦਰ ਸਿੰਘ ਵਲੋਂ ਡੀ ਡੀ ਪੀ ਓ ਦਾ ਅਹੱਦਾ ਸੰਭਾਲਣ ਤੇੇ ਸ਼ੀ੍ ਅਨੰਦਪੁਰ ਸਾਹਿਬ ਦੇ ਪਿੰਡਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਅਤੇ ਉਹਨਾਂ ਨੂੰ ਵਧਾਈ ਦੇਣ ਵਾਲਿਆ ਵਿੱਚ ਨਿਰਮਲ ਸਿੰਘ ਮੈਂਬਰ ਜਿਲਾ ਪਰਿਸ਼ਦ , ਗੁਰਬਚਨ ਸਿੰਘ ਮੈਂਬਰ ਬਲਾਕ ਸੰਮਤੀ ਸ਼ੀ੍ਰ ਅਨੰਦਪੁਰ ਸਾਹਿਬ, ਸਾਬਕਾ ਸਰਪੰਚ ਹਰੀਵਾਲ ਸ: ਰਘੁਵੀਰ ਸਿੰਘ, ਸਰਪੰਚ ਅਮਰੀਕ ਸਿੰਘ, ਜਰਨੈਲ ਸਿੰਘ, ਸਰਬਜੀਤ ਸਿੰਘ, ਮਨਦੀਪ ਸਿੰਘ ਲੋਧੀਪੁਰ, ਸੁਖਦੇਵ ਸਿੰਘ ਹਰੀਵਾਲ, ਚੰਨਣ ਸਿੰਘ ਪੰਚ ਹਰੀਵਾਲ, ਰਜਿੰਦਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *