ਸ: ਵਿਰਕ ਨੇ ਜਾਅਲੀ ਕਰੰਸੀ ਅਤੇ ਨਜਾਇਜ ਅਸਲੇ ਸਮੇਤ 3 ਵਿਅਕਤੀ ਤੇ ਇੱਕ ਨਸ਼ਾ ਤਸਕਰ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਕਾਬ

ਸ: ਵਿਰਕ ਨੇ ਜਾਅਲੀ ਕਰੰਸੀ ਅਤੇ ਨਜਾਇਜ ਅਸਲੇ ਸਮੇਤ 3 ਵਿਅਕਤੀ ਤੇ ਇੱਕ ਨਸ਼ਾ ਤਸਕਰ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਕਾਬ

15-29 (3)
ਪਟਿਆਲਾ 14 ਮਈ (ਧਰਮਵੀਰ ਨਾਗਪਾਲ) ਐਸ. ਪੀ. ਇਨਵੈਸਟੀਗੇਸ਼ਨ ਸ: ਹਰਵਿੰਦਰ ਸਿੰਘ ਵਿਰਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰਮੀਤ ਸਿੰਘ ਚੌਹਾਨ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸਾ ਨਿਰਦੇਸਾਂ ਅਨੁਸਾਰ ਸ੍ਰੀ ਪ੍ਰਿਤਪਾਲ ਸਿੰਘ ਘੁੰਮਣ, ਉਪ ਕਪਤਾਨ ਪੁਲਿਸ ਘਨੌਰ ਦੀ ਨਿਗਰਾਨੀ ਹੇਠ ਸ:ਥ ਪ੍ਰੇਮ ਸਿੰਘ ਆਰਜੀ ਮੁੱਖ ਅਫਸਰ ਥਾਣਾ ਸੰਭੂ ਦੀ ਅਗਵਾਈ ਹੇਠ ਥਾਣਾ ਸੰਭੂ ਦੀ ਪੁਲਿਸ ਪਾਰਟੀ ਵੱਲੋ ਭੈੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ 03 ਵਿਅਕਤੀਆਂ ਨੂੰ ਕਾਬੂ ਕਰਕੇ ਉਨਾਂ ਪਾਸੋ 80,500/- ਰੁਪਏ ਦੀ ਜਾਅਲੀ ਕਰੰਸੀ ਅਤੇ ਇੱਕ ਨਜਾਇਜ ਪਿਸਤੋਲ ਦੇੇਸੀ 12 ਬੋਰ ਸਮੇਤ ਦੋ ਜਿੰਦਾ ਰੋਦ 12 ਬੋਰ ਅਤੇ ਇੱਕ ਨਸਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋ 01 ਕੁਇੰਟਲ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਐਸ. ਪੀ . ਸ੍ਰੀ ਵਿਰਕ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅਮਰ ਸਿੰਘ ਥਾਣਾ ਸੰਭੂ ਸਮੇਤ ਪੁਲਿਸ ਪਾਰਟੀ ਗਸਤ ’ਤੇ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਰਜਨੀਸ਼ ਕੁਮਾਰ ਗੁਪਤਾ ਪੁੱਤਰ ਸੰਜੇ ਗੁਪਤਾ ਵਾਸੀ ਊਦੇ ਕਿਸਨ ਗੰਜ ਜਿਲਾ ਮਾਧੋਪੁਰ ਬਿਹਾਰ, ਗੁਲਸਾਗਰ ਪੁੱਤਰ ਆਦਿਕਲਾਲ , ਪੱਪੂ ਕੁਮਾਰ ਪੁੱਤਰ ਆਦਿਕਲਾਲ ਵਾਸੀਆਨ ਪਿੰਡ ਲਸਕਰੀ ਥਾਣਾ ਊਦੇ ਕਿਸਨ ਗੰਜ ਜ਼ਿਲਾ ਮਾਧੇਪੁਰ ਬਿਹਾਰ ਹਾਲ ਵਾਸੀਆਨ ਰਾਜਪੁਰਾ ਪਾਸ ਨਜਾਇਜ ਅਸਲਾ ਹੈ ਅਤੇ ਉਹ ਜਾਅਲੀ ਕਰੰਸੀ ਲਿਆ ਕੇ ਮਾਰਕੀਟ ਵਿੱਚ ਚਲਾਉਣ ਦੀ ਫਿਰਾਕ ਵਿੱਚ ਹਨ। ਜੋ ਇਸ ਇਤਲਾਹ ਤੇ ਦੋਸ਼ੀਆਂ ਵਿਰੁੱਧ ਮੁਕੱਦਮਾ ਨੰਬਰ 70 ਮਿਤੀ 12.05.2016 ਅ/ਧ 489 ਏ,ਬੀ,ਸੀ,120-ਬੀ ਹਿੰ:ਡੰ: ਅਤੇ 25 ਅਸਲਾ ਐਕਟ ਥਾਣਾ ਸੰਭੂ ਦਰਜ ਕੀਤਾ ਗਿਆ। ਪੁਲਿਸ ਪਾਰਟੀ ਵੱਲੋ ਫੌਰੀ ਕਾਰਵਾਈ ਕਰਦੇ ਹੋਏ ਪਿੰਡ ਚਮਾਰੂ ਨੇੜੇ ਬੰਦ ਪਏ ਪੈਟਰੋਲ ਪੰਪ ਤੋਂ ਰਜਨੀਸ ਕੁਮਾਰ ਗੁਪਤਾ ਨੂੰ ਕਾਬੂ ਕਰਕੇ ਉਸ ਪਾਸੋ ਇੱਕ ਦੇਸੀ ਪਿਸਤੋਲ 12 ਬੋਰ ਸਮੇਤ ਦੋ ਜਿੰਦਾ ਕਾਰਤੂਸ 12 ਬੋਰ ਅਤੇ 31,000/- ਰੁਪਏ ਦੀ ਜਾਅਲੀ ਕਰੰਸੀ ਜੋ ਸਾਰੇ ਹੀ 1000/1000 ਰੁਪਏ ਦੇ ਨੋਟ , ਗੁਲਸਾਗਰ ਨੂੰ ਕਾਬੂ ਕਰਕੇ ਉਸ ਪਾਸੋ 30,000/- ਰੁਪਏ ਦੀ ਜਾਅਲੀ ਕਰੰਸੀ ਜੋ ਸਾਰੇ ਹੀ 500/500 ਰੁਪਏ ਦੇ ਨੋਟ , ਪੱਪੂ ਕੁਮਾਰ ਨੂੰ ਕਾਬੂ ਕਰਕੇ ਉਸ ਪਾਸੋ 19,500/- ਰੁਪਏ ਦੀ ਜਾਅਲੀ ਕਰੰਸੀ ਜੋ ਸਾਰੇ ਹੀ 500/500 ਰੁਪਏ ਦੇ ਨੋਟ ਸਨ (ਕੁੱਲ 80,500/-ਰੁਪਏ) ਬ੍ਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ। ਇੰਨਾਂ ਦਾ ਇੱਕ ਸਾਥੀ ਡਿੰਪੀ ਵਾਸੀ ਰਾਜਪੁਰਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀਆਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਜਾਅਲੀ ਕਰੰਸੀ ਅਤੇ ਨਜਾਇਜ ਅਸਲਾ ਬਿਹਾਰ ਤੋ ਲੈ ਕੇ ਆਏ ਹਨ ਅਤੇ ਇਹ ਜਾਅਲੀ ਕਰੰਸੀ ਇੰਨਾ ਨੇ ਰਾਜਪੁਰਾ ਦੇ ਬਜਾਰ ਵਿੱਚ ਦੁਕਾਨਦਾਰਾਂ ਪਾਸ ਜਾਅਲੀ ਕਰੰਸੀ ਨੂੰ ਅਸਲ ਦੱਸ ਕੇ ਚਲਾਉਣੀ ਸੀ ਅਤੇ ਨਜਾਇਜ ਅਸਲਾ ਵੀ ਤੁਰ ਫਿਰ ਕੇ ਵੇੇਚ ਦੇਣਾ ਸੀ। ਫਰਾਰ ਹੋਏ ਵਿਅਕਤੀ ਦੀ ਭਾਲ ਜਾਰੀ ਹੈ ਜਿਸ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਐਸ. ਪੀ. ਨੇ ਇਕ ਹੋਰ ਘਟਨਾ ਬਾਰੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਨੈਸਨਲ ਹਾਈਵੇ-1 ਪਿੰਡ ਮਹਿਮਦਪੁਰ ਨੇੇੜੇ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਇਕ ਰਿਟਜ ਕਾਰ ਨੰਬਰੀ ਪੀ.ਬੀ 10 ਬੀ.ਜੀ-0121 ਵਿੱਚ ਸਵਾਰ ਗੁਰਦੀਪ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਜਗਤਪੁਰ ਪੰਜ ਢੇਰਾ ਮਈਆ ਸਰਕਾਰ ਫਿਲੋਰ ਜਿਲਾ ਜਲੰਧਰ ਨੂੰ ਰੋਕ ਕੇ ਚੈਕ ਕਰਨ ਤੇ ਕਾਰ ਵਿੱਚੋ 01 ਕੁਇੰਟਲ ਭੁੱਕੀ ਚੂਰਾ ਪੋਸਤ ਬ੍ਰਾਮਦ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 69 ਮਿਤੀ 12.05.2016 ਅ/ਧ 15/61/85 ਐਨ. ਡੀ. ਪੀ. ਐਸ ਐਕਟ ਤਹਿਤ ਥਾਣਾ ਸੰਭੂ ਵਿਖੇ ਦਰਜ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਪੁੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਹ ਭੁੱਕੀ ਚੂਰਾ ਪੋਸਤ ਜਿਲਾ ਬਦਾਯੂ (ਉੱਤਰ ਪ੍ਰਦੇਸ) ਤੋ ਸਸਤੇ ਭਾਅ ਖਰੀਦ ਕੇ ਲਿਆਇਆ ਸੀ ਤੇ ਅੱਗੇ ਫਿਲੋਰ ਦੇ ਏਰੀਆ ਵਿੱਚ ਮਹਿੰਗੇ ਭਾਅ ਆਪਣੇ ਗਾਹਕਾਂ ਨੂੰ ਵੇਚਣੀ ਸੀ। ਪੱਤਰਕਾਰ ਸੰਮੇਲਨ ਦੌਰਾਨ ਡੀ. ਐਸ. ਪੀ ਘਨੌਰ, ਪ੍ਰਿਤਪਾਲ ਸਿੰਘ ਘੁੰਮਣ, ਐਸ. ਐਚ. ਓ ਸਮਾਣਾ ਸਿਟੀ ਇੰਸਪੈਕਟਰ ਸ: ਰਣਬੀਰ ਸਿੰਘ, ਏ. ਐਸ. ਆਈ ਸੰਭੂ ਸ: ਪ੍ਰੇਮ ਸਿੰਘ ਵੀ ਹਾਜਰ ਸਨ

Share Button

Leave a Reply

Your email address will not be published. Required fields are marked *

%d bloggers like this: