ਸ: ਰਣਜੀਤ ਸਿੰਘ ਗੁੱਡਵਿਲ ਨੇ ਸ਼ੁਕਰਾਨੇ ਵਜੋਂ ਪੀਰ ਸਾਂਈ ਬੁੱਡਣ ਸ਼ਾਹ ਦੀ ਦਰਗਾਹ ਤੇ ਮੱਥਾ ਟੇਕਿਆ

ss1

ਸ: ਰਣਜੀਤ ਸਿੰਘ ਗੁੱਡਵਿਲ ਨੇ ਸ਼ੁਕਰਾਨੇ ਵਜੋਂ ਪੀਰ ਸਾਂਈ ਬੁੱਡਣ ਸ਼ਾਹ ਦੀ ਦਰਗਾਹ ਤੇ ਮੱਥਾ ਟੇਕਿਆ

28-20

ਕੀਰਤਪੁਰ ਸਾਹਿਬ 28 ਜੁਲਾਈ ( ਸਰਬਜੀਤ ਸਿੰਘ ਸੈਣੀ/ ਹਰਪ੍ਰੀਤ ਸਿੰਘ ਕਟੋਚ): ਨਿਰਧੜਕ ਨੋਜਵਾਨ ਆਗੂ ਸ: ਰਣਜੀਤ ਸਿੰਘ ਰਣਜੀਤ ਸਿੰਘ ਗੁੱਡਵਿਲ ਨੂੰ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਮਾਨਯੋਗ ਸਿਖਿਆ ਮੰਤਰੀ ਸ: ਦਲਜੀਤ ਸਿੰਘ ਚੀਮਾਂ ਵਲੋਂ ਪ੍ਰਧਾਨ ਯੂਥ ਅਕਾਲੀ ਦਲ (ਦਿਹਾਤੀ) ਜਿਲਾ ਰੂਪਨਗਰ ਲਗਾਇਆ ਗਿਆ ਹੈ । ਇਸਦੇ ਸ਼ੁਕਰਾਨੇ ਵਜੋਂ ਅੱਜ ਸ: ਰਣਜੀਤ ਸਿੰਘ ਗੁੱਡਵਿਲ ਵਲੋਂ ਕੀਰਤਪੁਰ ਸਾਹਿਬ ਵਿਖੇ ਪੀਰ ਸਾਂਈ ਬਾਬਾ ਬੁੱਢਣਸ਼ਾਹ ਜੀ ਦੀ ਦਰਗਾਹ ਤੇ ਨਤਮਸਤਕ ਹੋਏ ਅਤੇ ਸਾਂਈ ਜੀ ਅੱਗੇ ਅਰਦਾਸ ਕੀਤੀ ਕਿ ਉਹਨਾਂ ਨੂੰ ਸੋਂਪਿਆ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ ਦਾ ਬਲ ਬਖਸ਼ੇ। ਇਸ ਮੋਕੇ ਉਹਨਾਂ ਨੂੰ ਪੀਰਾਂ ਦੀ ਦਰਗਾਹ ਤੇ ਪਹੁੰਚਣ ਤੇ ਸ਼ੀ੍ਰ ਅਮਿਤਾਜ ਸ਼ਾਹ ਬਿੱਟੂ ਜੀ ਵਲੋਂ ਸਾਂਈ ਜੀ ਅੱਗੇ ਅਰਦਾਸ ਕੀਤੀ ਗਈ ਅਤੇ ਬਾਬਾ ਜੀ ਦੀ ਤਸਵੀਰ ਭੇਟਾਂ ਵਜੋਂ ਦੇ ਕਿ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸ: ਗੁਡਵਿਲ ਵਲੋਂ ਦੱਸਿਆ ਗਿਆ ਕਿ ਧੰਨ ਧੰਨ ਬਾਬਾ ਬੁੱਢਣਸ਼ਾਹ ਜੀ ਦੀ ਅਪਾਰ ਕ੍ਰਿਪਾ ਸਦਕਾ ਉਹਨਾਂ ਨੂੰ ਸਰਕਾਰ ਵਲੋਂ ਇਹ ਕੰਮ ਸੋਂਪਿਆ ਗਿਆ ਹੈ ਅਤੇ ਉਹ ਇਸ ਦਿੱਤੇ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਕਰਨਗੇ ਅਤੇ ਇਲਾਕੇ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।ਇਲਾਕੇ ਦੀਆ ਹਰ ਤਰਾਂ ਦੀਆ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਯਤਨ ਕਰਨਗੇ।

Share Button

Leave a Reply

Your email address will not be published. Required fields are marked *