ਸ. ਢੀਂਡਸਾ ਨੇ ਵਿਕਾਸ ਕਰਾਜਾਂ ਲਈ ਚੈੱਕ ਵੰਡੇ

ਸ. ਢੀਂਡਸਾ ਨੇ ਵਿਕਾਸ ਕਰਾਜਾਂ ਲਈ ਚੈੱਕ ਵੰਡੇ

19-22 (2)
ਮੂਨਕ 19 ਅਗਸਤ (ਸੁਰਜੀਤ ਭੁਟਾਲ) ਭਾਵੇ ਮੈ ਲੋਕ ਸਭਾ ਦੀ ਸੀਟ ਸੰਗਰੂਰ ਤੋ ਹਾਰ ਗਿਆ ਸੀ ਪਰੰਤੂ ਹਲਕਾ ਲਹਿਰਾਗਾ ਦੇ ਲੋਕਾ ਨੇ ਮੈਨੂੰ ਇਸ ਹਲਕੇ ਤੋ ਜਿੱਤਾ ਕੇ ਮੈਨੂੰ ਬਹੁੱਤ ਵੱਡਾ ਮਾਨ ਬਖਸ਼ਿਆ ਹੈ ਜਿਸ ਲਈ ਮੈ ਇਸ ਹਲਕੇ ਦੇ ਲੋਕਾ ਦਾ ਹਮੇਸ਼ਾ ਅਹਿਸਾਨਮੰਦ ਰਹਾਂਗਾ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਅਤੇ ਰਾਜ ਸਭਾ ਮੈਂਬਰ ਸੁੱਖਦੇਵ ਸਿੰਘ ਢੀਡਸਾ ਨੇ ਸ਼ਹਿਰ ਮੂਨਕ ਦੀਆ ਵੱਖ ਵੱਖ ਸੰਸਥਾਵਾਂ ਨੂੰ ਵਿਕਾਸ ਕਾਰਜਾ ਲਈ ਅਤੇ ਇਲਾਕੇ ਦੇ ਸ਼ਗਨ ਸਕੀਮਾ ਦੇ ਲਾਭਪਾਤਰੀਆ ਨੂੰ ਸਥਾਨਕ ਸ਼੍ਰੀ ਰਾਮ ਮੰਦਿਰ ਵਿੱਖੇ ਚੈੱਕ ਵੰਡ ਸਮਾਰੋਹ ਦੌਰਾਨ ਇਲਾਕੇ ਦੇ ਲੋਕਾ ਨੂੰ ਸੰਬੋਧਨ ਕਰਦਿਆ ਕਹੇ।ਇਸ ਮੌਕੇ ਉਹਨਾ ਕਿਹਾ ਕਿ ਇਸ ਹਲਕੇ ਦੇ ਲੋਕਾ ਦਾ ਪਿਆਰ ਦੇਖ ਕੇ ਸ਼੍ਰ ਪਰਮਿੰਦਰ ਸਿੰਘ ਨੇ ਇਹ ਫੈਸਲਾ ਕੀਤਾ ਕਿ ਉਹ ਹਲਕਾ ਲਹਿਰਾਗਾਗਾ ਤੋ ਹੀ ਚੋਣ ਲੜੇਗਾ। ਉਹਨਾ ਕਿਹਾ ਕਿ ਇਸ ਹਲਕੇ ਵਿੱਚ ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਨੇ ਵਿਕਾਸ ਕਾਰਜਾ ਦੀ ਹਨੇਰੀ ਲਿਆ ਰੱਖੀ ਹੈ।

ਜਿਨ੍ਹੇ ਵਿਕਾਸ ਕਾਰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਸਰਕਾਰ ਵੇਲੇ ਹੋਏ ਹਨ ਸ਼ਾਇਦ ਹੀ ਕਿਸੇ ਹੋਰ ਪਾਰਟੀ ਦੀ ਸਰਕਾਰ ਵੇਲੇ ਹੋਏ ਹੋਣ।ਉਹਨਾ ਕਿਹਾ ਕਿ ਇਸ ਵਿਕਾਸ ਕਾਰਜਾ ਦੀ ਚਲ ਰਹੀ ਲੜੀ ਨੂੰ ਬਰਕਰਾਰ ਰੱਖਦਿਆ ਅੱਜ ਮੂਨਕ ਦੀਆ ਵੱਖ ਵੱਖ ਸੰਸਥਾਵਾ ਨੂੰ ਵਿਕਾਸ ਕਾਰਜਾ ਲਈ 98 ਲੱਖ ਅਤੇ ਸ਼ਗਨ ਸਕੀਮਾ ਦੇ ਲਾਭਪਾਤਰੀਆ ਨੂੰ 1 ਕਰੋੜ 80 ਲੱਖ ਰੁੱਪਏ ਦੀ ਰਾਸ਼ੀ ਦੇ ਚੈੱਕ ਵੰਡੇ ਹਨ।ਉਹਨਾ ਕਿਹਾ ਕਿ ਇਸ ਹਲਕੇ ਦੇ ਲੋਕਾ ਦੀ ਸੇਵਾ ਕਰਨਾ ਸਾਡਾ ਪਹਿਲਾ ਫਰਜ ਹੈ ਇਸ ਲਈ ਅਸੀ ਇੱਥੇ ਆਏ ਹਾਂ। ਇਸ ਮੌਕੇ ਨਗਰ ਪੰਚਾਇਤ ਮੂਨਕ ਦੇ ਪ੍ਰਧਾਨ ਭੀਮ ਸੈਨ ਗਰਗ ਨੇ ਸ੍ਰ.ਢੀਡਸਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਉਹਨਾ ਵੱਲੌਂ ਦਿੱਤਾ ਗਿਆ ਇੱਕ ਇੱਕ ਪੈਸਾ ਵਿਕਾਸ ਕਾਰਜਾ ਤੇ ਹੀ ਲਾਇਆ ਜਾਵੇਗਾ। ਇਸ ਮੌਕੇ ਜਿਲ੍ਹਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਚੇਅਰਮੈਨ ਮਾਰਕੀਟ ਕਮੈਟੀ ਮੂਨਕ ਨਿਰਮਲ ਸਿੰਘ ਕੜੈਲ, ਬਲਾਕ ਸੰਮਤੀ ਦੇ ਚੇਅਰਮੈਨ ਚਮਕੌਰ ਸਿੰਘ ਬਾਦਲਗੜ, ਜਿਲ੍ਹਾ ਜੱਥੇਬੰਦਕ ਸਕੱਤਰ ਗੁਰਜੰਟ ਬਾਗੜੀ, ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਦੇਹਲਾ, ਸਾਬਕਾ ਚੇਅਰਮੈਨ ਖਨੋਰੀ ਪਾਲ ਸਿੰਘ ਗੇਹਲਾਂ, ਨਗਰ ਪੰਚਾਇਤ ਪ੍ਰਧਾਨ ਲਹਿਰਾ ਸ਼੍ਰੀਮਤੀ ਸੰਦੀਪ ਕੌਰ, ਸਰਪੰਚ ਮਿੱਠੂ ਸਿੰਘ ਭੁਟਾਲ, ਯੂਥ ਪ੍ਰਧਾਨ ਰਾਮਪਾਲ ਸਿੰਘ ਸੁਰਜਣਭੈਣੀ, ਐਮ.ਸੀ. ਪਰਮਜੀਤ ਰਾਓ, ਕਾਲਾ ਰਾਮ, ਜਸਪਾਲ ਸਿੰਘ ਚੱਠਾ, ਮਲਕੀਤ ਸਿੰਘ ਸੈਣੀ,ਭਾਜਪਾ ਪ੍ਰਧਾਨ ਪ੍ਰਕਾਸ਼ ਸਿੰਘ ਸੁਰਜਣਭੈਣੀ, ਭਾਜਪਾ ਆਗੂ ਗਿਆਨ ਚੰਦ ਸੈਣੀ ਤੋ ਇਲਾਵਾ ਪਿੰਡਾ ਦੇ ਪੰਚ ਸਰਪੰਚ, ਵੱਖ ਵੱਖ ਸੰਸਥਾਵਾ ਦੇ ਅਹੁੱਦੇਦਾਰ ਅਤੇ ਪਿੰਡਾ ਦੇ ਲੋਕ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: