ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. Jul 3rd, 2020

ਸ: ਜਸਦੀਪ ਸਿੰਘ ਜੱਸੀ ਨੂੰ ਡੂੰਘਾ ਸਦਮਾ, ਪਿਤਾ ਸ: ਕੁਲਦੀਪ ਸਿੰਘ ਚੰਡੋਕ ਦਾ ਦਿਹਾਂਤ

ਸ: ਜਸਦੀਪ ਸਿੰਘ ਜੱਸੀ ਨੂੰ ਡੂੰਘਾ ਸਦਮਾ, ਪਿਤਾ ਸ: ਕੁਲਦੀਪ ਸਿੰਘ ਚੰਡੋਕ ਦਾ ਦਿਹਾਂਤ

ਵਾਸਿੰਗਟਨ, 16 ਨਵੰਬਰ (ਰਾਜ ਗੋਗਨਾ)- ਅਮਰੀਕਾ ਦੇ ਉੱਘੇ ਸਿੱਖ ਆਗੂ ਸ:ਜਸਦੀਪ ਸਿੰਘ ਜੱਸੀ, ਸਾਊਥ ਏਸ਼ੀਅਨ ਕਮਿਸ਼ਨਰ ਰਾਸ਼ਟਰੀ ਟੀਮ ਮੈਂਬਰ ਰਿਪਬਲਿਕਨ ( ਸਿੱਖ ਫਾਰ ਡੋਨਲਡ ਟਰੰਪ ) ਦੇ ਪਿਤਾ ਸ:ਕੁਲਦੀਪ ਸਿੰਘ ਚੰਡੋਕ ਦਾ ਅੱਜ ਸਵੇਰੇ ਮੈਰੀਲੈਡ ਅਮਰੀਕਾ ਦੇ ਇਕ ਹਸਪਤਾਲ ਚ’ ਦਿਹਾਂਤ ਹੋ ਗਿਆ ।ਉਹ ਪਿਛਲੇ ਕਈ ਸਾਲਾ ਤੋ ਬਿਮਾਰ ਚਲ ਰਹੇ ਸਨ।ਸਵ: ਕੁਲਦੀਪ ਸਿੰਘ ਚੰਡੋਕ ਬੜੇ ਮਿਲਾਪੜੇ ਤੇ ਸਾਊ ਸੁਭਾਅ ਦੇ ਮਾਲਿਕ ਸਨ ਜਿੰਨ੍ਹਾਂ ਨੇ ਸਾਰੀ ਉਮਰ ਆਪਣੇ ਬਲਬੂਤੇ ਤੇ ਆਪਣੀ ਜ਼ਿੰਦਗੀ ਨੂੰ ਜੀਉਣ ਦਾ ਅਮਰੀਕਾ ‘ਚ ਸਬੱਬ ਬਣਾਇਆ ਸੀ । ਹਮੇਸ਼ਾ ਹਸੂੰ¸ਹਸੂੰ ਕਰਦਾ ਚਿਹਰਾ ਤੇ ਮਜ਼ਾਕੀਆ ਸੁਭਾਅ ਅਤੇ ਦੂਸਰੇ ਦੀ ਪ੍ਰਤਿਭਾ ਨੂੰ ਮਾਫਕ ਸੀ। ਉਨ੍ਹਾਂ ਦੇ ਜੀਵਨ ਦੇ ਅਨੇਕਾਂ ਪਲ ਹਨ ਜਿਨ੍ਹਾਂ ਨੂੰ ਕਦੇ ਵਿਸਾਰਿਆ ਵੀ ਨਹੀਂ ਜਾ ਸਕਦਾ। ਹਮੇਸ਼ਾ ਉਹਨਾਂ ਪਿਆਰ ਨੂੰ ਹੀ ਦਿਲੋਂ ਮਾਣਿਆ ਚਾਹੇ ਉਹ ਦੋਸਤੀ ਦਾ ਹੋਵੇ, ਭਰਾ ਦਾ ਹੋਵੇ, ਮਾਂ ਦਾ ਹੋਵੇ ਜਾਂ ਬੱਚਿਆਂ ਦਾ ਹੋਵੇ।

ਬੀਤੀ 15 ਨਵੰਬਰ ਨੂੰ ਅਮਰੀਕਾ ਦੇ ਸਮੇਂ ਮੁਤਾਬਕ ਸਵੇਰੇ 6:15 ਤੇ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਇਸ ਦੁੱਖ ਦੀ ਘੜੀ ਵਿੱਚ ਸ. ਜਸਦੀਪ ਸਿੰਘ ਜੱਸੀ ਹੁਰਾਂ ਦੇ ਪਰਿਵਾਰ ਨਾਲ ਦੁੱਖ ਵਿੱਚ ਸ਼ਰੀਕ ਹੋਣ ਵਾਲ਼ਿਆਂ ਚ’ਸਾਜਿਦ ਤਰਾਰ ਮੁਸਲਿਮ ਫਾਰ ਟਰੰਪ, ਸਟੀਵ ਮਕੈਡਮ ਡਾਇਰੈਕਟਰ ਕਮਿਊਨਿਟੀ ਅਫੇਅਰ ਗਵਰਨਰ, ਲੈਰੀ ਹੋਗਨ ਗਵਰਨਰ ਮੈਰੀਲੈਂਡ, ਮੈਕਲਵ ਡਾਇਰੈਕਟਰ ਲੀ ਆਊਟ ਹੀਚ, ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ, ਬੀਬੀ ਰਾਜਿੰਦਰ ਕੌਰ ਗਿੱਲ, ਪਵਨ ਬੈਜਵਾੜਾ ਚੇਅਰਮੈਨ ਐੱਨ. ਸੀ. ਏ. ਅਮਰੀਕਾ, ਜੈ ਨਿਬਰ ਡਾਇਰੈਕਟਰ, ਇਸ਼ਟਦੀਪ ਕੌਰ ਐੱਚ ਆਰ ਡੀ ਮੈਨੇਜਰ, ਬਲਜਿੰਦਰ ਸਿੰਘ ਸ਼ੰਮੀ ਪ੍ਰਧਾਨ ਐੱਨ .ਸੀ .ਏ, ਰਤਨ ਸਿੰਘ ਪ੍ਰਧਾਨ ਸਿੱਖ ਐਸੋਸੀਏਸ਼ਨ ਬਾਲਟੀਮੋਰ, ਹਰਬੰਸ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਸੰਨੀ ਸਾਬਕਾ ਪ੍ਰਧਾਨ, ਸਰਬਜੀਤ ਸਿੰਘ ਢਿੱਲੋਂ, ਮਾਸਟਰ ਧਰਮ ਪਾਲ ਸਿੰਘ, ਜਸਵਿੰਦਰ ਸਿੰਘ , ਚੰਚਲ ਸਿੰਘ, ਜੱਸੀ ਧਾਲੀਵਾਲ, ਕੇ .ਕੇ ਸਿੱਧੂ ਅਤੇ ਸ਼ਵਿੰਦਰ ਸਿੰਘ ਪੰਨੂ ਤੋਂ ਇਲਾਵਾ ਸੈਂਕੜੇ ਲੋਕ ਉਹਨਾਂ ਦੇ ਨਿਵਾਸ ਸਥਾਨ ਤੇ ਪੁੱਜੇ। ਸਵ: ਕੁਲਦੀਪ ਸਿੰਘ ਚੰਡੋਕ ਬੜੇ ਮਿਲਾਪੜੇ ਅਤੇ ਲੋਹ ਪੁਰਸ਼ ਸਨ, ਜਿਨ੍ਹਾਂ ਨੇ ਵਧੀਆ ਸੰਸਕਾਰਾਂ ਵਾਲਾ ਪਰਿਵਾਰ ਉਸਾਰਿਆ। ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: