Fri. Aug 23rd, 2019

ਸੱਤ ਸੁਨਹਰੀ ਪਹਾੜੀਆਂ ਨਾਲ ਘਿਰੀ ਹੈ ਮਹਾਰਾਸ਼ਟਰ ਦਾ ਸ਼ਹਿਰ ਸਤਾਰਾ

ਸੱਤ ਸੁਨਹਰੀ ਪਹਾੜੀਆਂ ਨਾਲ ਘਿਰੀ ਹੈ ਮਹਾਰਾਸ਼ਟਰ ਦਾ ਸ਼ਹਿਰ ਸਤਾਰਾ

ਸਤਾਰਾ ਸ਼ਹਿਰ ਨੂੰ 17ਵੀਂ ਸ਼ਤਾਬਦੀ ਵਿਚ ਸ਼ਾਹੂ ਜੀ ਮਹਾਰਾਜ ਨੇ ਵਸਾਇਆ ਸੀ।
ਜੋ ਵੀਰ ਛਤਰਪਤੀ ਸ਼ਿਵਾਜੀ ਦੇ ਪੋਤੇ, ਵੀਰ ਸੰਭਾ ਜੀ ਦੇ ਪੁੱਤ ਅਤੇ ਮਰਾਠਾ ਸਾਮਰਾਜ ਦੇ ਸੰਸਥਾਪਕ ਵੀ ਸਨ। ਇਹ ਸ਼ਹਿਰ ਸ਼ੂਰਵੀਰਾਂ ਦੀ ਧਰਤੀ ਵੀ ਕਹਾਉਂਦਾ ਹੈ। ਇਸ ਦੇ ਇਤਿਹਾਸ ਦੀ ਗੌਰਵ ਕਥਾ ਸੁਣਾਉਂਦੀਆਂ ਹਨ ਸਤਾਰਾ ਵਿਚ ਬਣੇ ਦੁਰਗ ਦੀਆਂ ਕੰਧਾਂ, ਜੋ ਅੱਜ ਵੀ ਖੜੀਆਂ ਹਨ ਸਹਿਯਾਦਰਿ ਪਹਾੜ ਲੜੀ ਦੀ ਟੇਕ ਲੈ ਕੇ।
ਮਹਾਰਾਸ਼ਟਰ ਦੀ ਪਰੰਪਰਾ ਅਤੇ ਸਭਿਆਚਾਰ ਨੂੰ ਸਹਿਯਾਦਰਿ ਪਹਾੜ ਲੜੀ ਨੇ ਅਪਣੀ ਘੇਰਾਬੰਦੀ ਵਿਚ ਸਹੇਜ ਕੇ ਰੱਖਿਆ ਹੋਇਆ ਹੈ। ਕੁਦਰਤੀ ਸੁੰਦਰਤਾ ਨੂੰ ਅਪਣੀ ਅੱਖਾਂ ਵਿਚ ਵਸਾਉਣ ਤੋਂ ਇਲਾਵਾ ਸਤਾਰਾ ਦੇ ਸੁਨਹਿਰੇ ਇਤਹਾਸ ਦੀਆਂ ਘਟਨਾਵਾਂ ਦਾ ਆਨੰਦ ਮਾਨਣ ਦੇ ਅਨੁਭਵ ਦਾ ਨਾਮ ਹੀ ਸਤਾਰਾ ਦੀ ਯਾਤਰਾ ਹੈ।
ਸਤਾਰਾ ਜਿਲ੍ਹਾ ਨਿਵਾਸੀ ਅਮੋਲ ਦੇਸ਼ਮੁਖ ਦੇ ਸ਼ਬਦਾਂ ਵਿਚ ਤੁਸੀਂ ਇਸ ਨੂੰ ਸਟਡੀ – ਟੂਰ ਕਹਿ ਸਕਦੇ ਹੋ। ਮਰਾਠਾ ਇਤਹਾਸ ਦੇ ਪੰਨੇ ਜਦੋਂ ਵੀ ਪਲਟੇ ਜਾਣਗੇ, ਸਤਾਰਾ ਦੇ ਸੁਨਹਰੇ ਪੰਨੇ ਸਾਡੇ ਹੱਥ ਜ਼ਰੂਰ ਲੱਗਣਗੇ ਕਿਉਂਕਿ ਮਰਾਠਾ ਸਾਮਰਾਜ ਦਾ ਇਤਿਹਾਸ ਇਥੇ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਸਹਿਯਾਦਰਿ ਪਹਾੜ ਲੜੀ ਦੇ ਪਿੱਛੇ ਤੋਂ ਹਰ ਸਵੇਰੇ ਸੂਰਜ ਘੋੜੇ ‘ਤੇ ਸਵਾਰ ਹੋਕੇ ਭੱਜਿਆ ਚਲਾ ਆਉਂਦਾ ਹੈ। ਸਤਾਰਾ ਦਾ ਉਹ ਸੂਰਜ ਹੱਥ ਵਿਚ ਕੇਸਰੀ ਝੰਡਾ ਲਹਿਰਾਉਂਦੇ ਹੋਏ ਕੋਈ ਹੋਰ ਨਹੀਂ, ਛਤਰਪਤੀ ਵੀਰ ਸ਼ਿਵਾਜੀ ਮਹਾਰਾਜ ਭੌਂਸਲੇ ਹੀ ਉਹਨਾਂ ਦਾ ਨਾਮ ਹੈ।

Leave a Reply

Your email address will not be published. Required fields are marked *

%d bloggers like this: