ਸੱਤ ਰੋਜਾ ਦਸਤਾਰ ਸਿਖਲਾਈ ਕੈਂਪ ਸਾਨੋ-ਸੌਕਤ ਨਾਲ ਸੰਪੰਨ

ss1

ਸੱਤ ਰੋਜਾ ਦਸਤਾਰ ਸਿਖਲਾਈ ਕੈਂਪ ਸਾਨੋ-ਸੌਕਤ ਨਾਲ ਸੰਪੰਨ

29-1
ਭਗਤਾ ਭਾਈ ਕਾ 28 ਜੂਨ(ਸਵਰਨ ਸਿੰਘ ਭਗਤਾ)-ਦਸਤਾਰ ਏ ਤਾਜ ਕਲੱਬ ਕੋਠਾ ਗੁਰੂ ਨੇ ਪਿੰਡ ਰਾਊਕੇ ਵਿਖੇ ਸੱਤ ਰੋਜਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਕੈਂਪ ਲਗਾਇਆ ਜੋ ਕਿ ਸਾਨੋ ਸੌਕਤ ਨਾਲ ਸੰਪੰਨ ਹੋਇਆ। ਇਹ ਦਸਤਾਰ ਸਿਖਲਾਈ ਕੈਂਪ ਡੇਲੀ ਰਾਉਕੇ ਨਿਊਜ ਵੈਲਫੇਅਰ ਸੁਸਾਇਟੀ ਰਾਉਕੇ ਵਲੋ ਬਾਬਾ ਬੀਹਲਾ ਸਿੰਘ ਦੀ ਯਾਦ ਵਿੱਚ ਨਗਰ ਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਦੋਰਾਨ ਕਾਫੀ ਗਿਣਤੀ ਵਿੱਚ ਨੋਜਵਾਨ ਵੀਰਾਂ ਤੇ ਬੱਚਿਆ ਨੇ ਭਾਗ ਲਿਆ।ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਰਣਬੀਰ ਸਿੰਘ ਸੋਨੀ ਨੇ ਦੱਸਿਆ ਕਿ ਅਖਰੀਲੇ ਦਿਨ ਕੈਂਪ ਦੀ ਸਮਾਪਤੀ ਦੋਰਾਨ ਸਿਖਾਰਥੀਆ ਨੌਜਵਾਨਾਂ ਨੂੰ ਇਨਾਮ ਵੰਡਣ ਦੀ ਰਸਮ ਤਰਸੇਮ ਸਿੰਘ ਰੇਤੀਆ ਚੈਅਰਮੈਨ ਮੋਗਾ ਨੇ ਕੀਤੀ ।ਇਸ ਮੌਕੇ ਜਗਸੀਰ ਸਿੰਘ ਮੌੜ,ਰਘਬੀਰ ਸਿੰਘ ਖਿਆਲੀ ਵਾਲਾ,ਬਲਜੀਤ ਸਿੰਘ ਸੇਰਪੁਰਾ,ਰਣਜੀਤ ਸਿੰਘ ਰਾਉਕੇ,ਗੁਰਦਰਸਨ ਸਿੰਘ ਫਰੀਦਕੋਟ,ਸੋਹਣ ਸਿੰਘ ਰੌਤਾ,ਰਘਵੀਰ ਸਿੰਘ ਮਲੂਕਾ,ਰਾਜਵੀਰ ਰੌਤਾ, ਅਮ੍ਰਿੰਤਪਾਲ ਸਿੰਘ,ਕੁਲਦੀਪ ਸਿੰਘ, ਰਮਨ ਸਿੰਘ, ਪਲਵਿੰਦਰ ਸਿੰਘ ,ਕੇਵਲ ਸਿੰਘ ਜੱਸੜ, ਗੋਲਡੀ ਗੰਗਾ, ਅਵਤਾਰ ਸਿੰਘ, ਬੂਟਾ ਸਿੰਘ ,ਬਲਵਿੰਦਰ ਸਿੰਘ ਆਦਿ ਸਨ।

Share Button

Leave a Reply

Your email address will not be published. Required fields are marked *