Thu. May 23rd, 2019

ਸੱਜਣ ਜੀ!

ਸੱਜਣ ਜੀ!

ਸੱਜਣ ਜੀ ! ਸਾਹ ਕੋਸ-ਕੋਸੇ
ਤੇ ਹੰਝੂ ਖ਼ਾਰੇ-ਖ਼ਾਰੇ
ਮੁੱਕਦੇ-ਮੁੱਕਦੇ ਮੁੱਕਣ ਕਿਨਾਰੇ
ਸੁਣ-ਸੁਣ ਤੇਰੇ ਲ਼ਾਰੇ।
ਸੱਜਣ ਜੀ ਫੁੱਲ ਸੁੱਕੇ-ਸੁੱਕੇ
ਨਾਲੇ ਸੱਖਣੇ ਮਹਿਕੋਂ
ਮੋੲੇ ਘਰ ਵਿੱਚ ਰਹਿਣ ਮਕਾਣਾਂ
ਕਿੰਜ ਕਹੀੲੇ ਕਿ ਟਹਿਕੋ।
ਸੱਜਣ ਜੀ! ਪੌਣ ਠੰਡੀ-ਠੰਡੀ
ਤੇ ਵਿੱਚ ਹਿਜ਼ਰ ਦੇ ਅੱਗਾਂ
ਹੁਣ ਤੇ ਕੋੲੀ ਸਮਝ ਨਾ ਪੈਂਦੀ
ਕਿ ਕਿਹੜੇ ਰਾਹੇ ਲੱਗਾਂ।
ਸੱਜਣ ਜੀ! ਤਨ ਲੱਕੜ ਸਿੳੁਂਕੀ
ਜੇ ਅੱਗ ਲਾਵਾਂ ਤਾਂ ਧੁੱਖਦੀ
ਜੀਕਣ ਕੋੲੀ ਪੋਲਾ ਹੀ ਛੋਹੇ
ਰਗ-ਰਗ ਮੇਰੀ ਦੁੱਖਦੀ।
ਸੱਜਣ ਜੀ! ਰੂਹ ਬਿਰਹਾ-ਬਿਹਰਾ
ਦਿਲ ਵਿੱਚ ਰੋਣਾ-ਧੋਣਾ
ਕੀ ਡਰਨਾ ਹੈ ੲੇਸ ਹਾਲਾਤੀਂ
ਜੋ ਹੋਣਾ ਹੈ ਸੋ ਹੋਣਾ।
ਸੱਜਣ ਜੀ! ਤਨ ਅੰਨ੍ਹਾਂ-ਅੰਨ੍ਹਾਂ
ਤੇ ਹਰ ਰਗ ਚਸ਼ਮਾਂ-ਚਸ਼ਮਾਂ
ੲਿਹ ਅੱਖ ਵਿਰਲੇ ਦੇ ਹਿੱਸੇ
ਜੋ ਨਿੱਤ-ਨਿੱਤ ਵੇਖੇ ਖ਼ਸਮਾਂ।
ਸੱਜਣ ਜੀ! ਮਨ ਹੀਰਾ-ਹੀਰਾ
ਕਿਸੇ ਲੲੀ ਕੋਲਾ-ਕੋਲਾ
ੲੇਥੇ ਬਹੁਤੇ ਕਰਨ ਕਲੋਲਾਂ
ਤੇ ਅੈਡਾ ਵੀ ਨਹੀ ਹਾਂ ਭੋਲ਼ਾ।
ਹੀਰਾ ਸਿੰਘ ਤੂਤ

Leave a Reply

Your email address will not be published. Required fields are marked *

%d bloggers like this: