Mon. Jul 15th, 2019

ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਮਿਲਿਆ ਮਾਲੀ ਦਾ ਕੰਮ

ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਮਿਲਿਆ ਮਾਲੀ ਦਾ ਕੰਮ

ਨਵੀਂ ਦਿੱਲੀ, 17 ਅਪ੍ਰੈਲ: ਸਿੱਖ ਵਿਰੋਧੀ ਦੰਗਿਆ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜੇਲ੍ਹ ਵਿੱਚ ਮਾਲੀ ਦਾ ਕੰਮ ਮਿਲ ਗਿਆ ਹੈ| ਦਿੱਲੀ ਦੀ ਤਿਹਾੜ ਜੇਲ੍ਹ ਦੇ ਮੰਡੋਲੀ ਵਿੱਚ ਨਵੇਂ ਉਸਾਰੇ ਅਹਾਤੇ ਵਿੱਚ ਸੱਜਣ ਕੁਮਾਰ ਨੂੰ ਜੇਲ੍ਹ ਦੇ ਮਾਲੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ| ਇਨ੍ਹਾਂ ਕੈਦੀਆਂ ਤੋਂ ਹਲਕਾ ਫੁਲਕਾ ਕੰਮ ਲਿਆ ਜਾਂਦਾ ਹੈ| ਇਹ ਜੇਲ੍ਹ ਵਿੱਚ ਹਰਿਆਲੀ ਨੂੰ ਕਾਇਮ ਰੱਖਣ ਲਈ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਹਨ ਤੇ ਉਨ੍ਹਾਂ ਨੂੰ ਪਾਣੀ ਪਾਉਂਦੇ ਹਨ|
ਦਿੱਲੀ ਛਾਉਣੀ ਦੇ ਰਾਜਨਗਰ ਇਲਾਕੇ ਵਿੱਚ 1-2 ਨਵੰਬਰ 1984 ਨੂੰ ਪੰਜ ਵਿਅਕਤੀਆਂ ਦੀ ਹੱਤਿਆ ਨਾਲ ਸੰਬੰਧਤ ਮਾਮਲੇ ਵਿੱਚ ਸਜ਼ਾ ਮਿਲਣ ਤੋਂ ਬਾਅਦ ਸੱਜਣ ਕੁਮਾਰ ਨੇ ਤਿੰਨ ਮਹੀਨੇ ਪਹਿਲਾਂ ਦਿੱਲੀ ਹਾਈ ਕੋਰਟ ਅੱਗੇ ਆਤਮ ਸਮਰਪਣ ਕੀਤਾ ਸੀ ਪਰ ਉਸ ਨੂੰ ਇਹ ਕੰਮ ਤਿੰਨ ਮਹੀਨੇ ਬਾਅਦ ਹੁਣ ਮਿਲਿਆ ਹੈ| ਜੇਲ੍ਹ ਨਿਯਮਾਂ ਅਨੁਸਾਰ ਹਰ ਕੈਦੀ ਤੋਂ ਕੋਈ ਨਾ ਕੋਈ ਕੰਮ ਲਿਆ ਜਾਣਾ ਜ਼ਰੂਰੀ ਹੈ ਪਰ ਇਸ ਵਿੱਚ ਕੈਦੀ ਦੀ ਉਮਰ ਅਤੇ ਸਿਹਤ ਦਾ ਵੀ ਖਿਆਲ ਵੀ ਰੱਖਿਆ ਜਾਂਦਾ ਹੈ| ਇਸ ਕਰਕੇ ਸੱਜਣ ਕੁਮਾਰ ਨੂੰ ਸੌਖਾ ਕੰਮ ਦਿੱਤਾ ਗਿਆ ਹੈ| ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਮਾਲੀ ਦਾ ਕੰਮ ਦੇਣ ਤੋਂ ਪਹਿਲਾਂ ਤਰਖਾਣ, ਬੇਕਰੀ ਅਤੇ ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਦਾ ਕੰਮ ਦੇਣ ਬਾਰੇ ਵੀ ਵਿਚਾਰ ਹੋਈ ਸੀ| ਹੁਣ ਸੱਜਣ ਕੁਮਾਰ ਦੀਆਂ ਜੇਲ੍ਹ ਵਿੱਚ ਛੇਤੀ ਜ਼ਮਾਨਤ ਤੇ ਆਉਣ ਦੀਆਂ ਸਾਰੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਹਨ, ਕਿਉਂਕਿ ਸੁਪਰੀਮ ਕੋਰਟ ਨੇ ਉਸ ਦੀ ਜ਼ਮਾਨਤ ਦੀ ਅਰਜੀ ਤੇ ਸੁਣਵਾਈ ਅਗਸਤ ਮਹੀਨੇ ਤੇ ਪਾ ਦਿੱਤੀ ਹੈ|
ਸੱਜਣ ਕੁਮਾਰ ਇਸ ਸਮੇਂ ਮੰਡੋਲੀ ਜੇਲ੍ਹ ਵਿੱਚ 25 ਹੋਰ ਕੈਦੀਆਂ ਨਾਲ ਵਾਰਡ ਨੰਬਰ 3 ਵਿੱਚ ਬੰਦ ਹੈ| ਜੇਲ੍ਹ ਅਧਿਕਾਰੀਆਂ ਅਨੁਸਾਰ ਉਹ ਆਮ ਕੈਦੀਆਂ ਵਾਂਗ ਹੀ 6 ਵਜੇ ਉੱਠਦਾ ਹੈ ਤੇ ਚਾਹ ਪੀ ਕੇ ਦਿਨ ਦੀ ਸ਼ੁਰੂਆਤ ਕਰਦਾ ਹੈ| ਅਧਿਕਾਰੀਆਂ ਅਨੁਸਾਰ ਰੋਜ਼ਾਨਾ ਯੋਗ ਵੀ ਕਰਦਾ ਹੈ ਅਤੇ ਆਪਣਾ ਵਧੇਰੇ ਸਮਾਂ ਅਖਬਾਰਾ ਪੜ੍ਹ ਕੇ ਕੱਢਦਾ ਹੈ|

Leave a Reply

Your email address will not be published. Required fields are marked *

%d bloggers like this: