ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jul 8th, 2020

ਸੱਚ ਬੋਲਣਾ ਮਨ੍ਹਾ ਹੈ

ਸੱਚ ਬੋਲਣਾ ਮਨ੍ਹਾ ਹੈ

ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਸਬੰਧੀ ਸਕੂਲ ਮੁਖੀ ਦੇ ਦਫਤਰ ਵਿੱਚ ਸਟਾਫ ਮੀਟਿੰਗ ਚਲ ਰਹੀ ਸੀ।ਇਸ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਮਾਸਟਰਾਂ ਵਲੋਂ ਬੜੇ ਕੀਮਤੀ ਸੁਝਾਅ ਦਿੱਤੇ ਜਾ ਰਹੇ ਸਨ। ਅਚਾਨਕ ਇਕ ਮਾਸਟਰ ਪਰਮਜੀਤ ਸਿੰਘ ਨੇ ਇਹ ਸੁਝਾਅ ਰੱਖਿਆ ਕਿ ਜਿਨ੍ਹਾਂ ਮਾਸਟਰਾਂ ਦੇ ਨਤੀਜੇ ਇਸ ਸਾਲ ਸੌ ਪ੍ਰਤੀਸ਼ਤ ਆਏ ਹਨ,ਉਨ੍ਹਾਂ ਨੂੰ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇ। ਇਸ ਸੁਝਾਅ ਸਬੰਧੀ ਸਕੂਲ ਮੁਖੀ ਨੇ ਵੱਖ ਵੱਖ ਮਾਸਟਰਾਂ ਦੇ ਵਿਚਾਰ ਜਾਨਣੇ ਚਾਹੇ। ਕੁਝ ਮਾਸਟਰਾਂ ਨੇ ਮਾਸਟਰ ਪਰਮਜੀਤ ਸਿੱਘ ਦੇ ਇਸ ਸੁਝਾਅ ਨੂੰ ਮੰਨਣ ਲਈ ਜ਼ੋਰ ਪਾਇਆ।ਏਸੇ ਸਮੇਂ ਦੌਰਾਨ ਇਕ ਮਾਸਟਰ ਬਲਵਿੱਦਰ ਸਿੰਘ ਨੇ ਸਕੂਲ ਮੁਖੀ ਤੋਂ ਪੁੱਛਿਆ, “ਸਰ ਜੀ, ਕਿਹੜੇ ਕਿਹੜੇ ਮਾਸਟਰਾਂ ਦਾ ਨਤੀਜਾ ਇਸ ਸਾਲ ਸੌ ਪ੍ਰਤੀਸ਼ਤ ਆਇਐ?”
ਸਕੂਲ ਮੁਖੀ ਨੇ ਨਤੀਜਾ ਰਜਿਸਟਰ ਚੁੱਕਿਆ ਅਤੇ ਪੜ੍ਹ ਕੇ ਦੱਸਿਆ, “ਇਸ ਸਾਲ ਕੇਵਲ ਦੋ ਮਾਸਟਰਾਂ ਪਰਮਜੀਤ ਸਿੰਘ ਅਤੇ ਸੋਹਨ ਲਾਲ ਦਾ ਨਤੀਜਾ ਸੌ ਪ੍ਰਤੀਸ਼ਤ ਆਇਐ।”
ਮਾਸਟਰ ਬਲਵਿੰਦਰ ਸਿੰਘ ਇਕ ਦਮ ਬੋਲ ਉੱਠਿਆ, “ਪਿਛਲੇ ਸਾਲ ਮਾਸਟਰ ਪਰਮਜੀਤ ਸਿੰਘ ਦਾ ਦਸਵੀਂ ਦਾ ਸਮਾਜਿਕ ਸਿੱਖਿਆ ਦਾ ਨਤੀਜਾ ਕੇਵਲ ਤੀਹ ਪ੍ਰਤੀਸ਼ਤ ਆਇਆ ਸੀ ।ਜਦੋਂ ਸਿੱਖਿਆ ਵਿਭਾਗ ਨੇ ਖਰਾਬ ਨਤੀਜੇ ਵਾਲੇ ਮਾਸਟਰਾਂ ਦੀ ਸੂਚਨਾ ਮੰਗੀ ਸੀ,ਤਾਂ ਕਿਸੇ ਵਿਭਾਗੀ ਕਾਰਵਾਈ ਤੋਂ ਬਚਣ ਲਈ ਉਸ ਨੇ ਬੜੀ ਹੁਸ਼ਿਆਰੀ ਨਾਲ ਆਪਣੇ ਸੈਕਸ਼ਨ ਦਾ ਨਤੀਜਾ ਪੀ.ਟੀ.ਏ. ਵਿੱਚੋਂ ਰੱਖੀ ਮੈਡਮ ਸਿਰ ਮੜ੍ਹ ਦਿੱਤਾ ਸੀ ਤੇ ਉਸ ਦੇ ਸੈਕਸ਼ਨ ਦਾ ਨਤੀਜਾ ਆਪ ਲੈ ਲਿਆ ਸੀ।ਸਾਨੂੰ ਤਾਂ ਇਸ ਗੱਲ ਦਾ ਪਤਾ ਕਈ ਮਹੀਨਿਆਂ ਪਿੱਛੋਂ ਲੱਗਾ।ਕੀ ਹੁਣ ਉਸ ਮਾਸਟਰ ਨੂੰ ਸਨਮਾਨਿਤ ਕਰਨਾ ਜਾਇਜ਼ ਹੈ?”
ਮਾਸਟਰ ਬਲਵਿੰਦਰ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਮਾਸਟਰ ਚੁੱਪ ਹੋ ਗਏ। ਮਾਸਟਰ ਪਰਮਜੀਤ ਸਿੰਘ,ਮਾਸਟਰ ਬਲਵਿੰਦਰ ਸਿੰਘ ਵੱਲ ਇਵੇਂ ਵੇਖ ਰਿਹਾ ਸੀ ,ਜਿਵੇਂ ਮਾਸਟਰ ਬਲਵਿੰਦਰ ਸਿੰਘ ਨੇ ਕੋਈ ਇੱਟ ਚੁੱਕ ਕੇ ਉਸ ਦੇ ਸਿਰ ਵਿੱਚ ਮਾਰ ਦਿੱਤੀ ਹੋਵੇ।

mohinder singh mannਮਹਿੰਦਰ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ)9915803554

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

You may have missed

%d bloggers like this: