ਸੱਚੀ ਘਟਨਾ ਤੇ ਆਧਾਰਿਤ : ਇੱਕ ਮਾਸੂਮ ਧੀ ਧਿਆਣੀ ਵੱਲੋਂ ਰੱਬ ਨੂੰ ਚਿੱਠੀ

ss1

ਸੱਚੀ ਘਟਨਾ ਤੇ ਆਧਾਰਿਤ : ਇੱਕ ਮਾਸੂਮ ਧੀ ਧਿਆਣੀ ਵੱਲੋਂ ਰੱਬ ਨੂੰ ਚਿੱਠੀ

ਰੱਬਾ ਮਾਂ ਮੇਰੀ ਖੋਹ ਲਈ, ਕਿਸੇ ਹੋਰ ਦੀ ਨਾ ਖੋਵੀਂ
ਬੰਦ ਕਮਰੇ ਚ ਰੋ ਲਈ ਮੈਂ, ਬੰਦ ਕਮਰੇ ਚ ਰੋ ਲਈ
ਡੈਡੀ ਮੇਰੇ ਰੋਂਦੇ ਨਾਲੇ, ਵੀਰਾ ਵੀ ਰੋਂਦਾ ਏ
ਜੱਗ ਦੇ ਵਿੱਚ ਰੱਬ, ਮਾਪੇ ਕਿਉਂ ਖੋਂਹਦਾ ਏ
ਪਹਿਲਾਂ ਮੇਰੀ ਮੰਮੀ ਮਰੀ, ਹੁਣ ਦਾਦੀ ਨੂੰ ਵੀ ਖੋਇਆ
ਪੱਥਰਾਂ ਚ ਰਹਿਣ ਵਾਲੇ, ਕਿਉਂ ਪੱਥਰ ਤੂੰ ਹੋਇਆ
ਐਦਾਂ ਲੱਗੇ ਜਿਸਮ ਚੋਂ, ਆਤਮਾ ਜੀ ਖੋਹ ਲਈ
ਬੰਦ ਕਮਰੇ ਚ ਰੋ ਲਈ ਮੈਂ, ਬੰਦ ਕਮਰੇ ਚ ਰੋ ਲਈ..
ਕੋਠੀ ਸਾਡੀ ਲੈ ਲਓ ਤੁਸਾਂ, ਪੈਸੇ ਸਾਰੇ ਲੈ ਲਓ
ਮੇਰੀ ਮਾਂ ਨੂੰ ਮਿਲਾਦੋ, ਮੇਰੀ ਬੇਬੇ ਨੂੰ ਮਿਲਾਦੋ
ਕਿਰਨਾਂ ਦੀ ਮਾਂ ਉਹਨੂੰ, ਪਿਆਰ ਬੜ੍ਹਾ ਕਰਦੀ ਏ
ਬਬਲੀ ਮੰਮੀ ਵਾਝੋਂ ਵੇਖ, ਹੌਂਕੇ ਕਿੱਦਾਂ ਭਰਦੀ ਏ
ਐਨਾ ਹੌਂਕੇ ਦੇਕੇ ਰੱਬਾ, ਮਾਪੇ ਹੋਰ ਦੇ ਨਾ ਖੋ ਲਈਂ
ਬੰਦ ਕਮਰੇ ਚ ਰੋ ਲਈ ਮੈਂ, ਬੰਦ ਕਮਰੇ ਚ ਰੋ ਲਈ..
ਰੱਬ ਕਹਿਣ ਨਾਲੋਂ ਪਹਿਲਾਂ, ਮਾਂ ਬੱਚਾ ਕਹਿੰਦਾ ਏ
ਮਾਂ ਤੋਂ ਬਿਨ੍ਹਾਂ ਬੱਚਾ, ਰੋਂਦਾ ਈ ਰਹਿੰਦਾ ਏ
ਬਰੜ੍ਹਵਾਲ ਸੰਗਰੂਰ ਵਿੱਚ, ਬਬਲੀ ਕੱਲੀ ਰਹਿੰਦੀ ਏ
ਹੱਥ ਜੋੜ ਜੋੜ ਰੱਬਾ, ਤੈਨੂੰ ਵਾਰੋ ਵਾਰੀ ਕਹਿੰਦੀ ਏ
ਬੱਚਿਆਂ ਨੂੰ ਬਖ਼ਸ਼ੀ ਰੱਬਾ, ਮੇਰੀ ਜ਼ਿੰਦਗੀ ਤੂੰ ਖੋ ਲਈਂ
ਬੰਦ ਕਮਰੇ ਚ ਰੋ ਲਈ ਮੈਂ, ਬੰਦ ਕਮਰੇ ਚ ਰੋ ਲਈ

umardeen bardwal2

ਉਮਰਦੀਨ ਬਰੜ੍ਹਵਾਲ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿ : ਧੂਰੀ (ਸੰਗਰੂਰ)
ਮੋਬਾਇਲ ਨੰ : 070874-81112

Share Button

Leave a Reply

Your email address will not be published. Required fields are marked *