Sun. Jul 21st, 2019

ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਨੂੰ ਹਵਾਈ ਰਸਤੇ ਨਾਲ ਜੋੜਨ ਲਈ ਸਿੱਧੀ ਫਲਾਈਟ ਚੰਡੀਗੜ ਤੋ ਹੋਈ ਸੁਰੂ: ਚੰਦੂਮਾਜਰਾ

ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਨੂੰ ਹਵਾਈ ਰਸਤੇ ਨਾਲ ਜੋੜਨ ਲਈ ਸਿੱਧੀ ਫਲਾਈਟ ਚੰਡੀਗੜ ਤੋ ਹੋਈ ਸੁਰੂ: ਚੰਦੂਮਾਜਰਾ
ਸ਼ਹੀਦੀ ਪੰਦਰਵਾੜੇ ਦੋਰਾਨ ਬਿਨਾ ਤਿਆਰੀ ਤੋ ਕਰਵਾਇਆ ਜਾ ਰਹੀਆਂ ਪੰਚਾਇਤੀ ਚੋਣਾ ਆਮ ਲੋਕਾ ਨਾਲ ਧੱਕਾ: ਡਾ.ਚੀਮਾ

ਸ੍ਰੀ ਅਨੰਦਪੁਰ ਸਾਹਿਬ 16 ਦਸੰਬਰ (ਦਵਿੰਦਰਪਾਲ ਸਿੰਘ/ ਅੰਕੁਸ਼): ਤਖਤ ਸ੍ਰੀ ਕੇਸਗੜ ਸਾਹਿਬ ਦੇ ਮਾਤਾ ਨਾਨਕੀ ਨਿਵਾਸ ਵਿਖੇ ਮੈਬਰ ਲੋਕ ਸਭਾ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਉਨਾ ਵਲੋਂ ਦੋ ਤਖਤਾ ਸ੍ਰੀ ਕੇਸਗੜ ਸਾਹਿਬ ਅਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਹਵਾਈ ਰਸਤੇ ਨਾਲ ਜੋੜਨ ਦਾ ਕੀਤਾ ਹੋਇਆ ਚੋਣ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ ਜਿਸ ਤਹਿਤ 8 ਜਨਵਰੀ ਤੋ ਹਫਤੇ ਵਿਚ ਦੋ ਵਾਰ ਚੰਡੀਗੜ ਏਅਰਪੋਰਟ ਤੋ ਫਲਾਈਟ ਜਾਵੇਗੀ ਅਤੇ ਸੰਗਤਾ ਲਈ ਇਹ ਫਲਾਈਟ ਵਰਦਾਨ ਸਿੱਧ ਹੋਵੇਗੀ। ਪ੍ਰੋ. ਚੰਦੂਮਾਜਰਾ ਨੇ ਅੱਗੇ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਪਹਿਲਾ ਹੀ ਮੰਗ ਕਰਦਾ ਆ ਰਿਹਾ ਹੈ ਕਿ ਵਿਧਾਨ ਸਭਾ ਦਾ ਸੈਸ਼ਨ ਬਹੁਤ ਹੀ ਛੋਟਾ ਹੈ ਜਿਸ ਕਾਰਨ ਪੰਜਾਬ ਦੇ ਲੋਕਾ ਦਾ ਕਰੋੜਾ ਰੁਪਇਆ ਅਜਾਈ ਗਿਆ ਹੈ ਅਤੇ ਕਾਂਗਰਸ ਪਾਰਟੀ ਨੇ ਤਾ ਇਸ ਸੈਸ਼ਨ ਦਾ ਮਜਾਕ ਹੀ ਬਣਾ ਦਿੱਤਾ ਹੈ। ਨਰਾਜ ਅਕਾਲੀ ਆਗੂਆ ਵਲੋਂ ਬਣਾਈ ਜਾ ਰਹੀ ਨਵੀ ਪਾਰਟੀ ਦੇ ਸਬੰਧ ਵਿਚ ਕਿਹਾ ਕਿ ਲੋਕਤੰਤਰ ਵਿਚ ਪਾਰਟੀਆ ਬਣਾਉਣਾ ਹਰੇਕ ਦਾ ਹੱਕ ਹੈ ਪ੍ਰੰਤੂ ਜੋ ਇਤਿਹਾਸ ਸ੍ਰੋਮਣੀ ਅਕਾਲੀ ਦਲ ਦਾ ਹੇੈ ਉਹ ਵਿਚਾਰਧਾਰਾ ਕਿਸੇ ਹੋਰ ਦੀ ਹੋ ਨਹ ਸਕਦੀ। ਇਸੇ ਦੋਰਾਨ ਸਾਬਕਾ ਸਿੱਖਿਆ ਮੰਤਰੀ ਅਤੇ ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੂਰੇ ਪੰਜਾਬ ਹੀ ਨਹੀ ਸਗੋ ਸਮੁੱਚੇ ਵਿਸ਼ਵ ਅੰਦਰ ਸ਼ਹੀਦੀ ਪੰਦਰਵਾੜੇ ਕਾਰਨ ਸਮੁੱਚਾ ਜਗਤ ਸੋਗ ਦੀ ਲਹਿਰ ਵਿਚ ਹੈ ਪ੍ਰੰਤੂ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਵਲੋ ਬਿਨਾ ਕਿਸੇ ਤਿਆਰੀ ਤੋਂ ਆਮ ਲੋਕਾ ਨੂੰ ਪੰਚਾਇਤੀ ਚੋਣਾ ਲਈ ਤਨਾਓ ਅਤੇ ਟਕਰਾਓ ਵਿਚ ਪਾ ਦਿੱਤਾ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ।
ਡਾ.ਚੀਮਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕਾਹਲੀ ਨਾਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਸਹੀ ਠਹਿਰਾਉਣ ਦੀ ਕੋਸਿਸ ਕੀਤੀ ਗਈ ਹੈ ਜੋ ਕਿ ਬਿਲਕੁਲ ਗਲਤ ਹੈ ਕਿਉਕਿ ਜੇਕਰ ਇਹ ਰਿਪੋਰਟ ਪੇਕਰਨੀ ਸੀ ਤਾ ਇਸ ਤੇ ਬਹਿਸ ਕੀਤੀ ਜਾਣੀ ਚਾਹੀਦੀ ਸੀ ਪ੍ਰੰਤੂ ਕਾਂਗਰਸ ਇਸ ਬਹਿਸ ਤੋ ਦੌੜ ਰਹੀ ਹੈ। ਡਾ.ਚੀਮਾ ਨੇ ਕਿਹਾ ਕਿ ਬਰਗਾੜੀ ਵਿਖੇ ਚੱਲ ਰਹੇ ਮੋਰਚੇ ਦੇ ਆਗੁੂਆ ਦੀ ਆਪਸੀ ਖਿਚੋਤਾਣ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਮੋਰਚਾ ਕਾਂਗਰਸ ਨੇ ਹੀ ਲਵਾਇਆ ਸੀ ਅਤੇ ਕਾਂਗਰਸ ਨੇ ਹੀ ਇਸ ਨੂੰ ਚੁੱਕ ਦਿੱਤਾ ਹੈ। ਇਸ ਮੋਕੇ ਸਾਬਕਾ ਪ੍ਰਧਾਨ ਮੋਹਣ ਸਿੰਘ ਢਾਹੇ, ਇਸਤਰੀ ਅਕਾਲੀ ਦਲ ਦੀ ਜਿਲਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਵਿਰਕ, ਸਰਕਲ ਪ੍ਰਧਾਨ ਸੁਿਰੰਦਰ ਸਿੰਘ ਮਟੌਰ, ਹਰਜੀਤ ਸਿੰਘ ਅਚਿੰਤ, ਮਨਜੀਤ ਸਿੰਘ ਬਾਸੋਵਾਲ, ਸੰਦੀਪ ਸਿੰਘ ਕਲੋਤਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਪਰਮਜੀਤ ਸਿੰਘ ਮੱਕੜ, ਦਵਿੰਦਰ ਸਿੰਘ ਰਾਣਾ, ਦਵਿੰਦਰ ਸਿੰਘ ਢਿੱਲੋ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: