ਸੱਖਣਾ ਵੇਹੜਾ                 

ss1

ਸੱਖਣਾ ਵੇਹੜਾ

ਜੋਤੀ ਮਾਪਿਆਂ ਦੀ ਇਕੱਲੀ ਕਹਿਰੀ ਧੀ ਸੀ,ਜੋ ਕਿ ਆਪਣੇ ਮਾਪਿਆਂ ਦੇ ਵਿਆਹ ਤੋਂ ਦੱਸ ਕੁ ਸਾਲ਼ ਪਿੱਛੋਂ ਹੋਈ ਸੀ, ਜਦੋਂ ਪੈਦਾ ਹੋਈ ਤਾਂ ਘਰ ਵਿੱਚ ਖੁਸ਼ੀ ਦਾ ਮਾਹੌਲ ਬਹੁਤ ਸੀ,ਸਭ  ਕਹਿ ਰਹੇ ਸੀ, ਕੇ ਜੋਤੀ ਨੇ ਸੱਖਣਾ ਵਿਹੜਾ ਭਰ ਦਿੱਤਾ, ਘਰ ਵਿੱਚ ਰੌਸ਼ਨੀ ਆ ਗਈ, ੲਿਸੇ ਕਰਕੇ ਉਸਦਾ ਨਾਮ ਵੀ ਜੋਤੀ ਰੱਖਿਆ ਗਿਆ ਸੀ, ਸਭ ਉਸਨੂੰ ਭਾਗਾਂ ਵਾਲੀ ਕਹਿ ਰਹੇ ਸੀ, ਜਿਸ ਦਿਨ ਓਹ ਜਨਮੀ ਸੀ, ਉਸੇ ਦਿਨ ਹੀ ਉਸਦੇ ਦਾਦਾ ਜੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਏ ਸਨ, ਜੋਤੀ ਨੂੰ ਉਸਦੇ ਮਾਪਿਆਂ ਨੇ ਬੜੇ ਚਾਵਾਂ ਲਾਡਾ ਨਾਲ਼ ਪਾਲਿਆ ਸੀ, ਹੁਣ ਜੋਤੀ ਮੁਟਿਆਰ ਹੋ ਗਈ ਸੀ, ਜੋਤੀ ਨੇ ਕਾਲਜ ਵਿੱਚੋ  ਵਧੀਆ ਨੰਬਰਾਂ ਨਾਲ਼ ਆਪਣੀ ਪੜ੍ਹਾਈ ਵੀ ਪੂਰੀ ਕਰ ਲੲੀ,ਸਾਰੇ ਜਾਣੇ ਬਹੁਤ ਖੁਸ਼ ਸਨ, ਹੁਣ  ਉਸਦਾ ਵਿਆਹ ਵੀ ਮਾਪਿਆਂ ਦੇ ਇਕਲੋਤੇ ਪੁੱਤਰ ਨਾਲ਼ ਹੋ ਗਿਆ ਸੀ, ਸਭ ਖੁਸ਼ ਸਨ, ਸਭ ਉਸਨੂੰ ਕਰਮਾਂ ਵਾਲੀ ਕਹਿ ਰਹੇ ਸਨ, ਡੋਲੀ ਜਾਣ ਵੇਲੇ ਉਸਦੀ ਮਾਂ ਨੇ ਕਿਹਾ,ਪੁੱਤ ਹੁਣ ਤਾਂ ਤੇਰੇ ਬਿਨਾਂ ਆਪਣਾ ਘਰ ਹੀ ਸੱਖਣਾ ਹੋ ਜਾਊ,ਵਿਆਹ ਤੋਂ ਕੁਝ ਸਮੇਂ ਬਾਅਦ ਉਸਦੇ ਘਰ ਇੱਕ ਕੁੜੀ ਨੇ ਜਨਮ ਲਿਆ, ਉਸਦੇ ਸੱਸ ਨੇ ਰੱਬ ਦਾ ਸ਼ੁਕਰ ਕੀਤਾ ਤੇ ਕਿਹਾ ਤੂੰ ਤਾਂ ਭਾਗਾਂ ਵਾਲ਼ੀ ਸਾਡਾ ਸੱਖਣਾ ਵਿਹੜਾ ਭਰ ਦਿੱਤਾ, ਪਰ ਕੁੜੀ ਦੇ ਜਨਮ ਲੈਣ ਤੋਂ ਕੁਝ ਮਹੀਨੇ ਬਾਅਦ ਉਸਦੇ ਘਰ ਵਾਲੇ ਦੀ ਅਚਾਨਕ ਮੌਤ ਹੋ ਗਈ.. ਹੁਣ ਉਹੀ ਉਸਦੀ ਸੱਸ ਉਸਨੂੰ ਕਹਿ ਰਹੀ ਸੀ,ਤੂੰ ਤਾਂ ਬਹੁਤ ਹੀ ਕੜਮੀ ਹੈ, ਮੇਰੇ ਘਰ ਨੂੰ ਖਾ ਗਈ, ਮੇਰਾ ਵੰਸ਼ ਹੁਣ ਕਿਵੇਂ ਅੱਗੇ ਵਧੂ, ਜੋ ਬੱਚੇ ਨੂੰ ਜਨਮ ਦਿੱਤਾ ਹੈ, ਓਹ ਵੀ ਕੁੜੀ ਹੈ, ਮੇਰਾ ਤਾਂ ਤੂੰ ਘਰ ਹੀ ਸੱਖਣਾ ਕਰ ਦਿੱਤਾ, ਹੁਣ ਜੋਤੀ ਅੰਦਰੋ ਅੰਦਰੀ ਸੋਚ ਰਹੀ ਸੀ,ਕੇ ਧਰਤੀ ਤੇ ਮੈਂ ਆਪਣੀ ਜਿੰਦਗੀ ਜਿਉਣ ਆਈ ਸੀ, ਜਾਂ ਸਭ ਤੇ ਘਰ ਭਰਨ ਜਾਂ ਸੱਖਣੇ ਕਰਨ, ਮੇਰੀ ਆਪਣੀ ਕੋਈ ਜਿੰਦਗੀ ਹੀ ਨਹੀਂ ਸੀ, ਮੇਰੇ ਕੋਈ ਆਪਣੇ ਚਾਅ ਖੁਸ਼ੀਆ ਜਾਂ ਦੁੱਖ ਦਰਦ ਨਹੀਂ,, ਮੈਂ ਲੋਕਾਂ ਨੂੰ ਖੁਸ਼ ਕਰਨ ਜਾ ਓਹਨਾ ਦੇ ਵੇਹੜੇ ਭਰਨ ਨੂੰ ਹੀ ਜੰਮੀ ਸੀ, ਇਹੋ ਜਿੰਦਗੀ ਹੁੰਦੀ ਹੈ ਧੀਆਂ ਦੀ…….
ਜਗਮੀਤ ਸਿੰਘ ਬਰਾੜ
ਪਿੰਡ ਸੋਥਾ
ਸ੍ਰੀ ਮੁਕਤਸਰ ਸਾਹਿਬ(152026)
98726-15141
Share Button

Leave a Reply

Your email address will not be published. Required fields are marked *