ਸੰਸਾਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੋਰ ਵਿਚ ਸਿੱਖਿਆ ਹੀ ਸਫਲਤਾ ਦਾ ਸੁਖਾਲਾ ਜਰਿਆ: ਰਾਣਾ ਕੇ.ਪੀ.ਸਿੰਘ

ਸੰਸਾਰ ਵਿਚ ਚੱਲ ਰਹੇ ਮੁਕਾਬਲੇਬਾਜੀ ਦੇ ਦੋਰ ਵਿਚ ਸਿੱਖਿਆ ਹੀ ਸਫਲਤਾ ਦਾ ਸੁਖਾਲਾ ਜਰਿਆ: ਰਾਣਾ ਕੇ.ਪੀ.ਸਿੰਘ

ਨੰਗਲ: ਅਜਾਦੀ ਤੋਂ ਬਾਅਦ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਮਾਜ ਵਿਚ ਜਾਗਰੂਕਤਾ ਲਿਆਉਣ ਲਈ ਸਿੱਖਿਆ ਦੇ ਪ੍ਰਸਾਰ ਲਈ ਭਰਭੂਰ ਯਤਨ ਕੀਤੇ ਜਿਸਦੇ ਨਤੀਜੇ ਵਜੋਂ ਪਿਛਲੇ 70 ਸਾਲਾਂ ਵਿਚ ਸਾਡੇ ਦੇਸ਼ ਨੇ ਸਿੱਖਿਆ ਦੇ ਖੇਤਰ ਵਿਚ ਜਿਕਰਯੋਗ ਤਰੱਕੀ ਕੀਤੀ। ਜਿਹੜੀਆਂ ਵੀ ਸਨਮਾਨ ਜਨਕ ਸ਼ਖਸ਼ੀਅਤਾ ਦਾ ਨਾਮ ਅੱਜ ਅਮਰ ਹੈ ਉਹਨਾਂ ਸਭ ਨੇ ਸਮਾਜ ਵਿਚ ਸਿੱਖਿਆ ਦਾ ਪ੍ਰਸਾਰ ਕੀਤਾ ਉਹ ਸਾਰੇ ਆਗੂ ਅੱਜ ਸਾਡੇ ਲਈ ਪ੍ਰਰੇਨਾਂ ਸਰੋਤ ਹਨ। ਵਿਦਿਆਰਥੀਆਂ ਨੂੰ ਸਾਰੇ ਕੰਮ ਛੱਡ ਕੇ ਆਪਣਾ ਕੇਵਲ ਇਕੋ ਫਰਜ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਉਚੇਰੀ ਸਿੱਖਿਆ ਹਾਸਲ ਕਰਕੇ ਉੱਚੇ ਮੁਕਾਮ ਤੇ ਪੁੱਜਣਾ ਹੈ ਕਿਉਕਿ ਅੱਜ ਦੇ ਸਮੇਂ ਵਿਚ ਸਿੱਖਿਆ ਹੀ ਅਜਿਹਾ ਜਰਿਆ ਹੈ ਜਿਸਦੇ ਰਾਹੀ ਨੋਜਵਾਨ ਮੁਕਾਬਲੇ ਬਾਜੀ ਦੇ ਦੋਰ ਵਿਚ ਹਰ ਵੱਡਾ ਮੁਕਾਮ ਹਾਸਲ ਕਰ ਸਕਦੇ ਹਨ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਐਚ.ਡੀ.ਐਨ.ਸੀਨੀ.ਸਕੈ.ਸਕੂਲ ਭਨੁਪਲੀ ਦੇ ਸਲਾਨਾ ਇਨਾਮ ਵੰਡ ਸਮਾਰੋਹ ਮੋਕੇ ਕੀਤਾ। ਉਹਨਾ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਬਹੁਤ ਹੀ ਭਾਗਾ ਵਾਲੇ ਹਨ ਜਿਹਨਾਂ ਨੂੰ ਸਿੱਖਿਆ ਲਈ ਢੁਕਵਾਂ ਬੁਨਿਆਦੀ ਢਾਂਚਾ ਅਸਾਨੀ ਨਾਲ ਮਿਲਿਆ ਹੈ ਜਦੋਂ ਕਿ ਅਜ਼ਾਦੀ ਤੋਂ ਬਾਅਦ ਕਈ ਦਹਾਕੇ ਤੱਕ ਕਈ ਕਈ ਕਿਲੋਮੀਟਰ ਦੂਰ ਸਕੂਲ ਹੋਣ ਕਾਰਨ ਅਕਸਰ ਬੱਚੇ ਪੜਾਈ ਤੋਂ ਵਾਂਝੇ ਰਹਿ ਜਾਂਦੇ ਸਨ। ਉਹਨਾਂ ਨੇ ਕਿਹਾ ਕਿ ਅਨਪੜਤਾ ਇਨਸਾਨ ਦੇ ਜੀਵਨ ਵਿਚ ਇਕ ਅਜਿਹਾ ਸ਼ਰਾਪ ਹੈ ਜੋ ਜੀਵਨ ਦੇ ਅੰਤ ਤੱਕ ਇਨਸਾਨ ਦਾ ਸਾਥ ਨਹੀਂ ਛੱਡਦਾ। ਉਹਨਾਂ ਨੇ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਨੂੰ ਜੋ ਮਾਪਿਆ ਵਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਹ ਵੀ ਪਹਿਲੇ ਸਮੇਂਆ ਵਿਚ ਸੰਭਵ ਨਹੀਂ ਸਨ ਅਤੇ ਬੱਚੇ ਮਾਤਾ ਪਿਤਾ ਦਾ ਰੋਜੀ ਰੋਟੀ ਕਮਾਉਣ ਵਿਚ ਸਹਿਯੋਗ ਦਿੰਦੇ ਸਨ। ਪ੍ਰੰਤੂ ਬਾਲ ਮਜਦੂਰੀ ਦੇ ਖਾਤਮੇ ਨਾਲ ਵੀ ਵਿਦਿਆ ਦਾ ਚਾਨਣ ਫੈਲਿਆ ਹੈ। ਉਹਨਾਂ ਨੇ ਕਿਹਾ ਕਿ ਜਿਹਨਾਂ ਲੋਕਾਂ ਨੇ ਸਾਨੂੰ ਇਹ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਹੈ ਉਹ ਅੱਜ ਸਾਡੇ ਵਿਚ ਨਹੀਂ ਹਨ ਪਰ ਅਸੀਂ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਪਹਿਲਾਂ ਅੰਗਰੇਜ ਸ਼ਾਸ਼ਕਾਂ ਨੇ ਇਕ ਸੋਚੀ ਸਮਝੀ ਸ਼ਾਜਿਸ਼ ਅਧੀਨ ਭਾਰਤੀ ਲੋਕਾਂ ਨੂੰ ਸਿੱਖਿਆ ਤੋਂ ਦੂਰ ਰੱਖਣ ਲਈ ਵਿਦਿਅਕ ਅਦਾਰਿਆ ਨੂੰ ਖੋਲਣ ਨੂੰ ਕੋਈ ਤਰਜੀਹ ਨਹੀਂ ਦਿੱਤੀ ਕਿਉਂਕਿ ਅੰਗਰੇਜ ਸਾਸ਼ਕ ਇਹ ਭਲੀਭਾਂਤ ਜਾਣਦੇ ਸਨ ਕਿ ਸਿੱਖਿਅਤ ਇਨਸਾਨ ਮਨੁੱਖੀ ਅਧਿਕਾਰਾ ਆਪਣੇ ਮੋਲਿਕ ਕਰਤੱਵਾਂ ਅਤੇ ਅਜ਼ਾਦੀ ਲਈ ਸੰਘਰਸ਼ ਕਰਦਾ ਹੈ।
ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਕਈ ਵਾਰ ਇਹ ਵੇਖਣ ਵਿਚ ਆਉਦਾ ਹੈ ਕਿ ਕੁਝ ਵਿਅਕਤੀ ਸਰਕਾਰਾਂ ਦੇ ਕੰਮਾਂ ਉਤੇ ਬਿਨਾਂ ਵਜਾ ਨੁਕਤਾਚਿੰਨੀ ਕਰਕੇ ਸਰਕਾਰਾਂ ਅਤੇ ਪ੍ਰਸ਼ਾਸ਼ਨ ਦੀ ਨਿੰਦੀਆਂ ਕਰਦੇ ਹਨ ਜਦੋਂ ਕਿ ਉਹਨਾਂ ਦੀ ਇਸ ਸੁਚੱਜੇ ਸਮਾਜ ਦੇ ਨਿਰਮਾਣ ਵਿਚ ਕੌਈ ਭੂਮਿਕਾ ਨਹੀਂ ਹੈ। ਉਹਨਾਂ ਅਧਿਆਪਕਾਂ ਨੁੂੰ ਪ੍ਰਰੇਨਾ ਦਿੰਦੇ ਹੋਏ ਕਿਹਾ ਕਿ ਅੱਜ ਦੇ ਮੁਕਾਬਲੇਬਾਜੀ ਦੇ ਦੋਰ ਵਿਚ ਜਦੋਂ ਅੰਗਰੇਜੀ ਮਾਧਿਅਮ ਦੇ ਸਕੂਲਾਂ ਵੱਲ ਮਾਪਿਆ ਅਤੇ ਵਿਦਿਆਰਥੀਆਂ ਦਾ ਰੋਜਾਨ ਵੱਧ ਰਿਹਾ ਹੈ ਅਜਿਹੇ ਸਮੇ ਵਿਚ ਆਪਣੇ ਸਕੂਲਾਂ ਦਾ ਸਿੱਖਿਆ ਦਾ ਪੱਧਰ ਉਚਾ ਚੁੱਕਣ ਦੀ ਲੋੜ ਹੈ ਪ੍ਰਾਈਵੇਟ ਸਕੂਲਾਂ ਵਿਚ ਸਰਕਾਰੀ ਸਕੂਲਾਂ ਦੇ ਮੁਕਾਬਲੇ ਬੁਨਿਆਦੀ ਢਾਂਚੇ ਦੀ ਅਣਹੋਦ ਹੈ ਅਤੇ ਉਹਨਾਂ ਦੇ ਅਧਿਆਪਕ ਵੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਮੁਕਾਬਲੇ ਘੱਟ ਤਜਰਬੇਕਾਰ ਅਤੇ ਘੱਟ ਵਿਦਿਅੱਕ ਯੋਗਤਾ ਵਾਲੇ ਹਨ। ਉਹਨਾਂ ਮਾਪਿਆ ਨੂੰ ਵੀ ਅਪੀਲ ਕੀਤੀ ਕਿ ਉਹ ਅਧਿਆਪਕਾਂ ਦਾ ਸਮਾਜ ਵਿਚ ਬਣਦਾ ਸਨਮਾਨ ਦੇਣ ਲਈ ਆਪਣੇ ਬੱਚਿਆ ਨੂੰ ਪ੍ਰੇਰਿਤ ਕਰਨ ਤਾਂ ਜੋ ਸੰਸਾਰ ਦੇ ਵਿਚ ਅੱਜ ਦੇ ਸਮੇਂ ਵਿਚ ਚੱਲ ਰਹੇ ਮੁਕਾਬਲੇ ਦੇ ਦੋਰ ਵਿਚ ਇਹ ਵਿਦਿਆਰਥੀ ਉਤਮ ਸਥਾਨ ਹਾਸਲ ਕਰ ਸਕਣ।
ਇਸ ਮੋਕੇ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਮ ਗੋਪਾਲ ਅਤੇ ਸਟਾਫ ਤੇ ਸਕੂਲ ਦੇ ਪ੍ਰਬੰਧਕਾਂ ਦੀ ਭਰਭੂਰ ਪ੍ਰਸੰਸਾ ਕੀਤੀ। ਉਹਨਾਂ ਇਲਾਕੇ ਪੰਤਵੱਤੇ ਨਾਗਰਿਕਾਂ ਦਾ ਵੀ ਸਕੂਲ ਦੇ ਸੁਚੱਜੇ ਪ੍ਰਬੰਧਾ ਲਈ ਧੰਨਵਾਦ ਕੀਤਾ। ਉਨ੍ਹਾਂ ਸਕੂਲ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ।
ਇਸ ਮੋਕੇ ਸਕੂਲ ਦੇ ਪ੍ਰਿੰਸੀਪਲ ਚੋਧਰੀ ਰਾਮ ਗੋਪਾਲ, ਸ੍ਰੀ ਕੁਲਦੀਪ ਚੰਦ ਐਰੀ ਮੈਨੇਜਰ ਪ੍ਰਬੰਧਕ ਕਮੇਟੀ, ਸ੍ਰੀ ਰਿੰਪੀ ਜੈਲਦਾਰ, ਸ੍ਰੀ ਪਿਆਰਾ ਸਿੰਘ ਜੈਸਵਾਲ, ਸ੍ਰੀ ਪ੍ਰੇਮ ਸਿੰਘ ਸਰਪੰਚ, ਸ੍ਰੀ ਵਰਿਆਮ ਸਿੰਘ ਸਾਬਕਾ ਸਰਪੰਚ, ਕੈਪਟਨ ਬਿਕਰਮ ਸਿੰਘ, ਸ੍ਰੀ ਰਮੇਸ਼ ਚੰਦਰ ਦੱਸਗੁਰਾਈ, ਸ੍ਰੀ ਕਮਲਦੇਵ ਜੋਸ਼ੀ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਮਹਿੰਦਰ ਸਿੰਘ ਸਾਬਕਾ ਸਰਪੰਚ, ਪ੍ਰੋ. ਆਰ.ਕੇ. ਚੋਧਰੀ, ਸ੍ਰੀ ਹੁਸਨ ਚੰਦ ਨੰਬਰਦਾਰ ਨੰਗਲੀ, ਸ੍ਰੀ ਨਿਰਮਲ ਸਿੰਘ ਪ੍ਰਧਾਨ ਪੀ.ਟੀ.ਏ., ਸ੍ਰੀ ਤਿਲਕਰਾਜ ਦੋਨਾਲ, ਸ੍ਰੀ ਸੁਰਿੰਦਰ ਕੁਮਾਰ, ਸ੍ਰੀ ਦਰਸ਼ਨ ਲਾਲ, ਸ੍ਰੀ ਨਵਦੀਪ ਕੁਮਾਰ, ਸ੍ਰੀ ਵਰਿੰਦਰ ਕੁਮਾਰ, ਸ੍ਰੀ ਰਮੇਸ਼ ਚੰਦ ਸ਼ਾਸਤਰੀ, ਸ੍ਰੀਮਤੀ ਅੰਜੂ ਸੋਨੀ, ਸ੍ਰੀਮਤੀ ਸੁਸ਼ਮਾ ਐਰੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: