ਸੰਸਦ ‘ਚ ਫਿਰ ਸੌਂਅ ਗਏ ਰਾਹੁਲ ਗਾਂਧੀ, ਕਾਂਗਰਸ ਨੂੰ ਨਹੀਂ ਲੱਭ ਰਿਹਾ ਜਵਾਬ

ss1

ਸੰਸਦ ‘ਚ ਫਿਰ ਸੌਂਅ ਗਏ ਰਾਹੁਲ ਗਾਂਧੀ, ਕਾਂਗਰਸ ਨੂੰ ਨਹੀਂ ਲੱਭ ਰਿਹਾ ਜਵਾਬ

ਨਵੀਂ ਦਿੱਲੀ : ਊਨਾ ਦਲਿਤ ਹਿੰਸਾ ਮਾਮਲੇ ਨੂੰ ਲੈ ਕੇ ਬੁੱਧਵਾਰ ਨੂੰ ਜਦੋਂ ਸੰਸਦ ਰੌਲੇਰੱਪੇ ਨਾਲ ਭਰੀ ਹੋਈ ਸੀ, ਉਦੋਂ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਸਦਨ ‘ਚ ਡੂੰਘੀ ਨੀਂਦ ‘ਚ ਸੁੱਤੇ ਨਜ਼ਰ ਆਏ। ਰਾਹੁਲ ਗਾਂਧੀ ‘ਤੇ ਨੀਂਦ ਦਾ ਅਸਰ ਇਸ ਕਦਰ ਸੀ ਕਿ ਜਦੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਊਨਾ ਹਿੰਸਾ ‘ਤੇ ਬਿਆਨ ਦੇ ਰਹੇ ਸਨ ਤੇ ਭਾਰੀ ਹੰਗਾਮਾ ਹੋਣ ਕਾਰਨ ਰਾਹੁਲ ਗਾਂਧੀ ਕਾਂਗਰਸ ਵੱਲੋਂ ਸਦਨ ਦੇ ਵਾਕਆਊਟ ਨੂੰ ਵੀ ਲਗਭਗ ਭੁੱਲ ਹੀ ਚੁੱਕੇ ਸਨ ਪਰ ਸਮਾਂ ਰਹਿੰਦਿਆਂ ਕਾਂਗਰਸ ਦੇ ਸਾਂਸਦਾਂ ਨੇ ਰਾਹੁਲ ਗਾਂਧੀ ਨੂੰ ਬਾਹਰ ਚੱਲਣ ਲਈ ਕਿਹਾ। ਇਸ ਦੌਰਾਨ ਰਾਹੁਲ ਗਾਂਧੀ ਨੀਂਦ ਤੋਂ ਜਾਗੇ ਤੇ ਫਿਰ ਆਪਣੇ ਮੋਬਾਈਲ ਫ਼ੋਨ ‘ਚ ਰੁੱਝ ਗਏ, ਉਹ ਕਿਸੇ ਨੂੰ ਮੈਸੇਜ ਕਰ ਰਹੇ ਸਨ। ਰਾਹੁਲ ਗਾਂਧੀ ਦੀ ਇਸ ਨੀਂਦ ਵਾਲੀ ਹਾਲਤ ਬਾਰੇ ਜਦੋਂ ਕਾਂਗਰਸ ਪਾਰਟੀ ਤੋਂ ਪੁੱਛਿਆ ਗਿਆ ਤਾਂ ਪਾਰਟੀ ਦੇ ਵੱਖੋ ਵੱਖ ਲੀਡਰ ਆਪੋ ਆਪਣੇ ਤਰਕ ਦੇ ਰਹੇ ਸਨ ਜਦਕਿ ਸੱਚਾਈ ਕਿਸੇ ਦੇ ਮੂੰਹੋਂ ਨਿਕਲ ਨਹੀਂ ਸੀ ਰਹੀ।

Share Button

Leave a Reply

Your email address will not be published. Required fields are marked *