ਸੰਸਦ ਗਿੱਲ ਵੱਲੋਂ ਭੇਜੀ ਗਰਾਂਟ ਨਾਲ ਪਿੰਡ ਕਾਜੀਚੱਕ ਦੇ ਸ਼ਮਸ਼ਾਨਘਾਟ ਦੀ ਉਸਾਰੀ ਕਰਵਾਈ

ss1

ਸੰਸਦ ਗਿੱਲ ਵੱਲੋਂ ਭੇਜੀ ਗਰਾਂਟ ਨਾਲ ਪਿੰਡ ਕਾਜੀਚੱਕ ਦੇ ਸ਼ਮਸ਼ਾਨਘਾਟ ਦੀ ਉਸਾਰੀ ਕਰਵਾਈ

img-20161101-wa0008ਭਿੱਖੀਵਿੰਡ 1 ਨਵੰਬਰ (ਹਰਜਿੰਦਰ ਸਿੰਘ ਗੋਲ੍ਹਣ)-ਪਦਮ ਵਿਭੂਸ਼ਣ ਡਾ:ਮਨੋਹਰ ਸਿੰਘ ਗਿੱਲ ਮੈਂਬਰ ਰਾਜ ਸਭਾ ਦੇ ਅਖਤਿਆਰੀ ਫੰਡ ਵਿਚੋਂ ਪਿੰਡ ਕਾਜੀਚੱਕ ਦੇ ਸ਼ਮਸ਼ਾਨਘਾਟ ਦੀ ਉਸਾਰੀ ਕਰਵਾਉਣ ਲਈ ਗੁਰਮਿੰਦਰ ਸਿੰਘ ਰਟੋਲ ਦੇ ਉਦਮ ਸਦਕਾ ਭੇਜੀ ਗਈ ਗਰਾਂਟ ਨਾਲ ਸਰਪੰਚ ਜਗਮਲ ਸਿੰਘ ਕਾਜੀਚੱਕ, ਹੀਰਾ ਸਿੰਘ ਕਾਜੀਚੱਕ ਆਦਿ ਵੱਲੋਂ ਪਿੰਡ ਦੇ ਸ਼ਮਸ਼ਾਨਘਾਟ ਦੀ ਉਸਾਰੀ, ਰੰਗ-ਰੋਗਨ ਅਤੇ ਬੈਠਣ ਲਈ ਬੈਂਚ ਤੋਂ ਇਲਾਵਾ ਰੁੱਖ ਲਗਾਏ ਗਏ। ਸਰਪੰਚ ਜਗਮਲ ਸਿੰਘ ਕਾਜੀਚੱਕ ਨੇ ਸੰਸਦ ਡਾ:ਮਨੋਹਰ ਸਿੰਘ ਗਿੱਲ, ਗੁਰਮਿੰਦਰ ਸਿੰਘ ਰਟੋਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾਂ ਵੱਲੋਂ ਭੇਜੀ ਗਈ ਗਰਾਂਟ ਨਾਲ ਪਿੰਡ ਕਾਜੀਚੱਕ ਦੇ ਸ਼ਮਸ਼ਾਨਘਾਟ ਦੀ ਉਸਾਰੀ ਕਰਵਾਈ ਗਈ ਅਤੇ ਲੋਕਾਂ ਦੇ ਬੈਠਣ ਦਾ ਵੀ ਪ੍ਰਬੰਧ ਕੀਤਾ ਗਿਆ ਅਤੇ ਸ਼ਮਸਾਨਘਾਟ ਵਿਖੇ ਰੁੱਖ ਵੀ ਲਗਾਏ ਗਏ ਹਨ।

Share Button

Leave a Reply

Your email address will not be published. Required fields are marked *