Sun. Jul 21st, 2019

ਸੰਵਿਧਾਨ ਨਾਲ ਛੇੜਛਾੜ ਤੇ ਐਸ ਸੀ ਐਸ ਟੀ ਐਕਟ ਖਤਮ ਕਰਨ ਦੇ ਵਿਰੋਧ ਵਿੱਚ ਹੁਸਿਆਰਪੁਰ ਰਿਹਾ ਮੁਕੰਮਲ ਬੰਦ

ਸੰਵਿਧਾਨ ਨਾਲ ਛੇੜਛਾੜ ਤੇ ਐਸ ਸੀ ਐਸ ਟੀ ਐਕਟ ਖਤਮ ਕਰਨ ਦੇ ਵਿਰੋਧ ਵਿੱਚ ਹੁਸਿਆਰਪੁਰ ਰਿਹਾ ਮੁਕੰਮਲ ਬੰਦ
ਐਸ ਸੀ ਐਸ ਟੀ ਐਕਟ ਨਾਲ ਛੇੜਛਾੜ ਕਰਨ ਵਾਲੇ ਜੱਜਾਂ ਤੇ ਪਰਚਾ ਦਰਜ ਕੀਤਾ ਜਾਵੇ-ਦਲਿਤ ਜਥੇਬੰਦੀਆਂ

ਹੁਸਿਆਰਪੁਰ 2 ਅਪ੍ਰੈਲ ( ਤਰਸੇਮ ਦੀਵਾਨਾ ) ਆਰ ਐਸ ਐਸ ਤੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਭਾਰਤੀ ਸੰਵਿਧਾਨ ਨਾਲ ਛੇੜਛਾੜ ਕਰਕੇ ਦਲਿਤਾਂ ਦੀ ਰੱਖਿਆ ਲਈ ਬਣੇ ਐਸ ਸੀ ਐਸ ਟੀ ਐਕਟ ਨੂੰ ਖਤਮ ਕਰਨ ਲਈ ਸੁਪਰੀਮ ਕੋਰਟ ਦੇ ਜੱਜਾਂ ਰਾਂਹੀ ਦਿੱਤੇ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਭਾਰਤ ਬੰਦ ਦੇ ਸੱਦੇ ਤੇ ਅੱਜ ਹੁਸਿਆਰਪੁਰ ਵਿੱਚ ਬਹੁਜਨ ਸਮਾਜ ਪਾਰਟੀ,ਦਲਿਤ ਜਥੇਬੰਦੀਆਂ,ਸ੍ਰੀ ਗੁਰੁ ਰਵਿਦਾਸ ਸਭਾਵਾਂ,ਭਗਵਾਨ ਬਾਲਮੀਕ ਸਭਾਵਾਂ,ਡਾ.ਅੰਬੇਡਕਰ ਸਭਾਵਾਂ ਅਤੇ ਹੋਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵਲੋਂ ਮੁਕੰਮਲ ਬੰਦ ਕੀਤਾ ਗਿਆ। ਸਰਕਾਰੀ,ਗੈਰ ਸਰਕਾਰੀ ਅਦਾਰੇ,ਬੈਕਾਂ,ਆਵਾਜਾਈ ਤੇ ਬਜਾਰ ਪੂਰੀ ਤਰਾਂ ਬੰਦ ਰਹੇ। ਹੁਸਿਆਰਪੁਰ ਵਿੱਚ ਬੰਦ ਪੂਰੀ ਤਰਾਂ ਸ਼ਾਤੀ ਪੂਰਵਕ ਰਿਹਾ। ਡਿਪਟੀ ਕਮਿਸ਼ਨਰ ਹੁਸਿਆਰਪੁਰ ਵਿਪਲ ੳਜਵਲ,ਐਸ ਐਸ ਪੀ ਜੇ ਇੰਨਚੇਲੀਅਨ ਨੇ ਪੁਲਿਸ ਫੋਰਸ ਨਾਲ ਸ਼ਹਿਰ ਤੇ ਕਨੂੰਨ ਵਿਵਸਥਾ ਨੂੰ ਕਾਬੂ ਰੱਖਣ ਲਈ ਭਾਰੀ ਪੁਲਿਸ ਫੋਰਸ ਨਾਲ ਸ਼ਹਿਰ ਵਿੱਚ ਮਾਰਚ ਕੀਤਾ। ਸਰਕਾਰੀ ਦਫਤਰ,ਬੈਕਾਂ,ਅਤੇ ਆਵਾਜਾਈ ਪੂਰੀ ਤਰਾਂ ਠੱਪ ਰਹਿਣ ਨਾਲ ਬੰਦ ਪੂਰੀ ਤਰਾਂ ਸਫਲ ਰਿਹਾ। ਇਸ ਸਮੇਂ ਬਸਪਾ ਜਲੰਧਰ ਜੋਨ ਦੇ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ,ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ, ਬੇਗਮਪੁਰਾ ਟਾਇਗਰ ਫੋਰਸ ਦੇ ਚੈਅਰਮੈਨ ਤਰਸੇਮ ਦੀਵਾਨਾ ਨੇ ਅਤੇ ਹੋਰ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਰਤੀ ਸੰਵਿਧਾਨ ਨਾਲ ਛੇੜਛਾੜ ਤੇ ਐਸ ਸੀ ਐਸ ਟੀ ਐਕਟ ਨੂੰ ਖਤਮ ਕਰਨ ਦਾ ਵਿਰੋਧ ਜਾਰੀ ਰਹੇਗਾ। ਉੇਨਾਂ ਕਿਹਾ ਕਿ ਐਸ ਸੀ ਐਸ ਟੀ ਐਕਟ ਨੂੰ ਪਹਿਲਾਂ ਨਾਲੋਂ ਸ਼ਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਐਸ ਸੀ ਐਸ ਟੀ ਐਕਟ ਨਾਲ ਛੇੜਛਾੜ ਕਰਨ ਵਾਲੇ ਮਨੂੰਵਾਦੀ ਵਿਚਾਰਧਾਰਾ ਵਾਲੇ ਜੱਜਾਂ ਤੇ ਵੀ ਐਸ ਸੀ ਐਸ ਟੀ ਐਕਟ ਤਹਿਤ ਮਕੱਦਮਾ ਦਰਜ ਕੀਤਾ ਜਾਵੇ। ਜਿਸ ਨਾਲ ਦਲਿਤਾਂ ਦੇ ਸੰਵਿਧਾਨਕ ਹੱਕਾਂ ਤੇ ਮਾਨ ਸਨਮਾਨ ਦੀ ਬਹਾਲੀ ਹੋ ਸਕੇ। ਇਸ ਸਮੇਂ ਡਿਪਟੀ ਕਮਿਸ਼ਨਰ ਹੁਸਿਆਰਪੁਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ।

ਇਸ ਸਮੇਂ ਬਸਪਾ ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ , ਜਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ, ਸੀਨੀ.ਆਗੂ ਉਂਕਾਰ ਸਿੰਘ ਝੰਮਟ, ਬੇਗਮਪੁਰਾ ਟਾਇਗਰ ਫੋਰਸ ਦੇ ਜਨ.ਸੈਕਟਰੀ,ਅਵਤਾਰ ਬਸੀ ਖਵਾਜੂ,ਉਪ ਚੈਅਰਮੈਨ ਬਿੱਲਾ ਦਿੳਵਾਲ ਅਸ਼ੋਕ ਸੱਲਣ ਕੌਮੀ ਪ੍ਰਧਾਨ, ਅਨਿਲ ਬਾਘਾ ਪ੍ਰਧਾਨ ਅੰਬੇਡਕਰ ਫੋਰਸ,ਉਪ ਪ੍ਰਧਾਨ ਸੰਦੀਪ ਚੀਨਾ, ਮੋਹਣ ਲਾਲ ਭਟੋਆ ਪ੍ਰਧਾਨ , ਰਾਹੁਲ ਆਦਿਆ ਭਗਵਾਨ ਬਾਲਮੀਕ ਯੁਵਾਦਲ, ਪੰਜਾਬ ਕਨਵੀਨਰ ਭਾਵਾਧਸ ਅਨਿਲ ਹੰਸ ,ਚਿੰਟੂ ਹੰਸ, ਵਿਕਾਸ ਹੰਸ ਪ੍ਰਧਾਨ ਭਗਵਾਨ ਬਾਲਮੀਕ ਰੱਖਿਆ ਸੰਮਤੀ,ਧਿਆਨ ਚੰਦ ਧਿਆਨਾ,ਮੁੱਖੀ ਰਾਮ ਪ੍ਰਧਾਨ,ਮਲਕੀਤ ਸਿੰਘ ਕੋਸ਼ਲਰ, ਰਣਜੀਤ ਬਬਲੂ, ਕਾਮਰੇਡ ਗੁਰਮੇਸ਼ ਸਿੰਘ, ਗੰਗਾ ਪ੍ਰਸ਼ਾਦ, ਸੱਤ ਪਾਲ ਚੱਬੇਵਾਲ , ਡਾ.ਰਤਨ ਚੰਦ ਪ੍ਰਧਾਨ ਵਿਧਾਨ ਸਭਾ ਹੁਸਿਆਰਪੁਰ , ਇੰਦਰਜੀਤ ਬੱਧਣ,ਸੁਖਦੇਵ ਸਿੰਘ ਬਿੱਟਾ, ਦਲਜੀਤ ਰਾਏ, ਨਛੱਤਰ ਸਿੰਘ ਠੱਕਰਵਾਲ, ਬਖਸ਼ੀਸ਼ ਭੀਮ, ਹਰਦੇਵ ਗੁਲਮਰਗ, ਡਾ.ਗੁਰਨਾਮ ਕੁੰਟ, ਦਲਵਿੰਦਰ ਸਿੰਘ ਬੋਦਲ, ਸੰਨੀ ਭੀਲੋਵਾਲ, ਮਦਨ ਸਿੰਘ ਬੈਂਸ, ਡਾ.ਸੰਤੋਖ ਸਾਹਰੀ, ਪ੍ਰਿੰਸੀਪਲ ਗੁਰਦੇਵ ਸਿੰਘ, ਡਾ. ਮਾਧੋ ਰਾਮ, ਪਿ੍ਰੰਸੀਪਲ ਸੁਖਚੈਨ ਕੁਮਾਰ, ਬਿੰਦਰ ਸਰੋਆ, ਬਲਵਿੰਦਰ ਬਾਂਸਲ, ਹਲਕਾ ਚੱਬੇਵਾਲ ਪ੍ਰਧਾਨ ਯਸ ਭੱਟੀ, ਹਲਕਾ ਸ਼ਾਮ ਚੌਰਾਸੀ ਪ੍ਰਧਾਨ ਨਿਸ਼ਾਨ ਚੌਧਰੀ ,ਸ਼ਹਿਰੀ ਪ੍ਰਧਾਨ ਹਰਜੀਤ ਲਾਡੀ, ਅਮਰਜੀਤ ਭੱਟੀ,ਜਗਮੋਹਣ ਸੱਜਣਾਂ ਸਾਬਕਾ ਸਰਪੰਚ, ਨਰਿੰਦਰ ਖਨੌੜਾ, ਬੀਬੀ ਮਹਿੰਦਰ ਕੌਰ ਸਕੱਤਰ ਵਿਧਾਨ ਸਭਾ ਤੇ ਹੋਰ ਆਗੂ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: