ਸੰਯੁਕਤ ਰਾਜ ਨੇ ਚੀਨੀ ਹਵਾਈ ਜਹਾਜ਼ ਦੀਆ ਵਾਧੂ ਉਡਾਣਾਂ ਲਈ ਕੀਤੀ ਬੇਨਤੀ ਨੂੰ ਕੀਤਾ ਰੱਦ

ਸੰਯੁਕਤ ਰਾਜ ਨੇ ਚੀਨੀ ਹਵਾਈ ਜਹਾਜ਼ ਦੀਆ ਵਾਧੂ ਉਡਾਣਾਂ ਲਈ ਕੀਤੀ ਬੇਨਤੀ ਨੂੰ ਕੀਤਾ ਰੱਦ
ਵਾਸ਼ਿੰਗਟਨ, ਡੀ.ਸੀ 21 ਜੂਨ ( ਰਾਜ ਗੋਗਨਾ )- ਆਵਾਜਾਈ ਵਿਭਾਗ ਨੇ ਲੰਘੇ ਸ਼ੁੱਕਰਵਾਰ ਨੂੰ ਸਯੁੰਕਤ ਰਾਜ ਅਤੇ ਚੀਨ ਦਰਮਿਆਨ ਵਾਧੂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਚੀਨ ਦੀਆ ਏਅਰਲਾਇਨਜਾਂ ਨੇ ਬੇਨਤੀ ਕਰਦਿਆਂ ਕਿਹਾ ਕਿ ਉਹ ਦੋਵੇਂ ਦੇਸ਼ਾਂ ਦਰਮਿਆਨ ਨਿਰਧਾਰਤ ਸੇਵਾਵਾਂ ਵਿੱਚ “ਬਰਾਬਰੀ ਬਣਾਈ ਰੱਖਣ” ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰੰਤੂ ਟਰੰਪ ਪ੍ਰਸ਼ਾਸਨ ਨੇ ਇਸ ਹਫਤੇ ਦੇ ਸ਼ੁਰੂ ਵਿਚ ਚੀਨੀ ਏਅਰਲਾਇਨਜ਼ ਦੁਆਰਾ ਸਯੁੰਕਤ ਰਾਜ ਅਤੇ ਚੀਨ ਵਿਚਾਲੇ ਕੁੱਲ ਚਾਰ ਉਡਾਣਾ ਨੂੰ ਹੀ ਮਨਜ਼ੂਰੀ ਦੇਣ ਲਈ ਪਾਬੰਦੀਆਂ ਨੂੰ ਘੱਟ ਕੀਤਾ ਸੀ।
ਅਜਿਹਾ ਉਦੋਂ ਹੋਇਆ ਜਦੋਂ ਚੀਨ ਨੇ ਕਿਹਾ ਕਿ ਉਹ ਦੋ ਅਮਰੀਕੀ ਏਅਰਲਾਇੰਸ- ਯੂਨਾਈਟਿਡ ਏਅਰਲਾਇੰਸ ਅਤੇ ਡੈਲਟਾ ਏਅਰਲਾਇੰਸ ਨੂੰ ਹਰ ਹਫ਼ਤੇ ਦੋ ਰਾਊਡ ਟਰਿੱਪ ਉਡਾਣ ਦੇਵੇਗਾ। ਡੀ.ਓ.ਟੀ. ਨੇ ਆਪਣੇ ਆਰਡਰ ਵਿੱਚ ਕਿਹਾ, “ਇਹ ਸਮਾਨਤਾ ਹਰ ਪਾਸਿਉ ਦੇ ਕੈਰੀਅਰਾਂ ਨੂੰ ਹਰ ਹਫ਼ਤੇ ਚਾਰ (4) ਰਾਉਂਡ ਟਰਿੱਪ ਤਹਿ ਕੀਤੇ ਯਾਤਰੀ ਕਾਰਜਾਂ ਨੂੰ ਚਲਾਉਣ ਦੀ ਯੋਗਤਾ ਦਿੰਦੀ ਹੈ।ਡੀ.ਓ.ਟੀ. ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਾਧੂ ਉਡਾਣਾਂ ਨੂੰ ਰੱਦ ਕਰਨ ਨੂੰ “ਵਾਧੇ ਦੇ ਤੌਰ ‘ਤੇ ਨਹੀਂ ਵੇਖਿਆ ਜਾਣਾ ਚਾਹੀਦਾ। ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਚੀਨੀ ਅਧਿਕਾਰੀ ਅਮਰੀਕੀ ਏਅਰਲਾਈਨਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਆਪਣੀਆਂ ਨੀਤੀਆਂ ਨੂੰ ਅਨੁਕੂਲ ਕਰਨ ਲਈ ਤਿਆਰ ਹਨ ਤਾਂ ਵਿਭਾਗ ਇਸ ਕਾਰਵਾਈ ‘ਤੇ ਮੁੜ ਵਿਚਾਰ ਕਰਨ ਲਈ ਤਿਆਰ ਹੈ।