ਸੰਨ 2020 ਕੋਰੋਨਾ ਤੇ ਕਾਲੇ ਬਿੱਲਾਂ ਖ਼ਿਲਾਫ਼

ਸੰਨ 2020 ਕੋਰੋਨਾ ਤੇ ਕਾਲੇ ਬਿੱਲਾਂ ਖ਼ਿਲਾਫ਼
ਸੰਨ 2020 ਨੰੂ ਅਲਵਿਦਾ ਆਖ 2021 ਦਾ ਸਵਾਗਤ ਕਰ ਨਵੇਂ ਸਾਲ ਵਿਚ ਪੈਰ ਰੱਖਿਆ ਹੈ। ਅੱਜ ਬੀਤੇ ਸਾਲ ਦੀਆਂ ਯਾਦਾਂ ਨਾਲ 2021 ਦਾ ਆਗਾਜ਼ ਹੋ ਰਿਹਾ ਹੈ। ਬੀਤਿਆ ਸਾਲ ਕੁਝ ਕਠਿਨਾਈਆਂ ਅਤੇ ਮੁਸ਼ਕਿਲਾਂ ਭਰਿਆ ਜਰੂਰ ਰਿਹਾ ਹੈ। ਪਰ ਮੁਸੀਬਤਾਂ ਨੂੰ ਪਾਰ ਕਰ ਸਾਲ ਬੀਤ ਗਿਆ ਤੇ ਅੱਖਾਂ ਖੋਲ ਗਿਆ। ਸੰਨ 2020 ਦੀ ਗੱਲ ਕਰੀਏ ਤਾਂ ਇਹ ਸਾਲ ਭਾਰਤ ਵਾਸੀਆਂ ਲਈ ਮਾਰਚ ਤੋਂ ਹੀ ਦਿੱਕਤਾਂ ਵਾਲਾ ਕਹਿ ਸਕਦੇ ਹਾਂ ਜਾਂ ਫਿਰ ਬਿਨ ਭੁਲਾਏ ਮੁਸੀਬਤ ਦਾ ਆਉਣਾ ਆਖ ਸਕਦੇ ਹਾਂ। ਇਹ ਮੁਸੀਬਤ ਇੱਕ ਮਹਾਂਮਾਰੀ ਦੇ ਰੂਪ ਵਿਚ ਆ ਅਪੜੀ। ਖੈਰ ਹੋਰ ਦੇਸ਼ਾਂ ਵਿਚ ਤਾਂ ਇਸ ਨੇ ਆਪਣਾ ਪ੍ਰਭਾਵ 2020 ਚੜ੍ਹਦੇ ਹੀ ਦਿਖਾ ਦਿੱਤਾ ਸੀ ਪਰ ਇਹ ਮਹਾਂਮਾਰੀ ਮਾਰਚ ਵਿਚ ਭਾਰਤ ਆ ਪਹੁੰਚੀ। ਇਸ ਨੇ ਮਹਾਂਮਾਰੀ ਦੇ ਬਚਾਉ ਵਿਚ ਜਨਤਾ ਨੂੰ ਬਚਾਉਣ ਖਾਤਿਰ ਸਰਕਾਰਾਂ ਨੇ ਦੇਸ਼ ਨੂੰ ਹੀ ਲਾਕਡਾਊਨ ਕਰਵਾਉਣਾ ਪਿਆ। ਇਸ ਲਾਕਡਾਊਨ ਦਾ ਅਸਰ ਆਮ ਜਨਤਾ ਉਤੇ ਬਹੁਤ ਭਾਰੂ ਪਿਆ। ਕੁਝ ਕੁ ਦਿਨ ਦੇ ਲਾਕਡਾਊਨ ਨਾਲ ਸਥਿਤੀ ਕਾਬੂ ਵਿਚ ਨਾ ਆਉਂਦਿਆ ਦੇਖ ਸਰਕਾਰ ਨੂੰ ਮਹੀਨਿਆਂ ਵਾਲਾ ਲਾਕਡਾਊਨ ਕਰਵਾਉਣਾ ਪੈ ਗਿਆ। ਸਥਿਤੀ ਨਾਜ਼ੁਕ ਦੇਖ ਕਿ ਸਰਕਾਰਾਂ ਨੇ ਦੂਜੇ ਦੇਸ਼ਾਂ ਤੋਂ ਪਰਵਾਸੀਆਂ ਨੂੰ ਉਨ੍ਹਾਂ ਦੇ ਸੂਬੇ ਵਿਚ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਵਕਤ ਦਾ ਅਜਿਹਾ ਦੌਰ ਚੱਲ ਰਿਹਾ ਸੀ ਕਿ ਆਪੋ ਆਪਣੇ ਘਰਾਂ ਨੂੰ ਜਾਂਦਿਆਂ ਲੋਕਾਂ ਨਾਲ ਹਾਦਸੇ ਵਾਪਰਣ ਨਾਲ ਕਹਿਰ ਹੀ ਵਰਤ ਗਿਆ। ਸਮਾਂ ਭਿਆਨਕ ਲੱਗਣ ਲੱਗ ਪਿਆ। ਲੋਕੀਂ ਆਪਣੇ ਸੂਬਿਆਂ ਨੂੰ ਪੈਦਲ ਹੀ ਤੁਰਨ ਲੱਗ ਪਏ। ਇਹ ਮੰਜਰ ਅਜਿਹਾ ਸੀ ਕਿ ਲੱਗਦਾ ਸੀ ਜਿਵੇਂ ਕਿਸੇ ਬਿਪਤਾ ਨੇ ਘੇਰਾ ਪਾ ਲਿਆ ਹੋਵੇ। ਦਿੱਕਤਾਂ ਦਾ ਦੌਰ ਚੱਲਣ ਨਾਲ ਲੋਕੀਂ ਘਰਾਂ ਅੰਦਰ ਕੈਦ ਹੋ ਕਿ ਰਹਿ ਗਏ। ਆਮ ਇਨਸਾਨ ਲਈ ਜੀਵਨ ਬਸਰ ਕਰਨਾ ਮੁਸ਼ਕਿਲ ਹੋਣ ਲੱਗ ਪਿਆ। ਕਈਆਂ ਨੇ ਡਿਪਰੈਸ਼ਨ ਵਿਚ ਜਾਣ ਕਰਕੇ ਖੁਦਕਸ਼ੀ ਕਰ ਲਈ । ਇੱਕ ਮੰਜਰ ਅਖ਼ਬਾਰ ਛਪਿਆ ਪੜਿਆ ਜਿਸ ਵਿਚ ਪਰਿਵਾਰ ਸਮੇਤ ਆਪਣੇ ਘਰ ਵਾਪਸੀ ਨੂੰ ਜਾਂਦੇ ਸਮੇਂ ਭੁੱਖੇ ਭਾਣੇ ਪੂਰੇ ਪਰਿਵਾਰ ਨੇ ਦਰਖਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ। ਕੋਰੋਨਾ ਕਾਲ ਦੁਨੀਆਂ ਨੂੰ ਬਹੁਤ ਕੁਝ ਸਿਖਾ ਗਿਆ ਹੈ ਜੋ ਨਾ ਭੁੱਲਣ ਯੋਗ ਹਨ।
ਖੁਦਕਸ਼ੀ ਦਾ ਦੌਰ
ਇਸ ਭਿਆਨਕ ਬਿਮਾਰੀ ਵਿਚ ਖੁਦ ਦੇ ਪਰਿਵਾਰ ਨਾਲੋਂ ਵੱਖ ਕਰ ਦਿੱਤਾ। ਜੇਕਰ ਕੋਈ ਵਿਅਕਤੀ ਇਸ ਮਹਾਂਮਾਰੀ ਦੀ ਚਪੇਟ ਵਿਚ ਆ ਵੀ ਜਾਂਦਾ ਸੀ । ਉਹ ਬੰਦੇ ਦੇ ਠੀਕ ਹੋਣ ਤੋਂ ਲੈ ਕੇ ਆਖੀਰ ਸਾਵਸ ਤੱਕ ਸਰਕਾਰੀ ਨਿਗਰਾਨੀ ਆ ਗਈ। ਜੇਕਰ ਕਿਸੇ ਦੀ ਮੌਤ ਹੋ ਵੀ ਜਾਂਦੀ ਤਾਂ ਉਸ ਬੰਦੇ ਦਾ ਅੰਤਿਮ ਸਸਕਾਰ ਵੀ ਪਰਿਵਾਰ ਨਹੀਂ ਸੀ ਕਰ ਪਾਉਂਦਾ। ਸ਼ੁਰੂ ਸ਼ੁਰੂ ਵਿਚ ਕੋਰੋਨਾ ਨਾਲ ਹੋਈ ਮੌਤਾਂ ਕਾਰਨ ਪਿੰਡਾਂ ਵਿਚ ਬੰਦੇ ਦਾ ਸਸਕਾਰ ਕਰਨਾ ਤੋਂ ਪਿੰਡ ਵਾਸੀਆਂ ਦਾ ਆਨਾ ਕਾਣੀ ਸ਼ੁਰੂ ਕਰ ਦਿੱਤੀ। ਕਹਿ ਲਉ ਕਿ ਬੰਦੇ ਨੰੂ ਮਰਨ ਤੋਂ ਬਾਅਦ ਆਪਣੇ ਪਿੰਡ ਵਿਚ ਫੂਕਣਾ ਵੀ ਨਸੀਬ ਨਾ ਹੋਇਆ। ਸ਼ਬਜੀਆਂ, ਫਲਾਂ, ਦੁੱਧ ਦੇ ਮੁੱਲ ਦਾ ਵੱਧਣ, ਨੌਕਰੀਆਂ ਛੁੱਟ ਜਾਣਾ, ਕਾਰੋਬਾਰ ’ਤੇ ਨੱਥ ਪੈ ਗਈ, ਸੜਕਾਂ ਵੈਰਾਨ ਨਜ਼ਰ ਆਉਣ ਲੱਗੀਆਂ, ਪਸ਼ੂਆਂ ਦਾ ਭੁੱਖੇ ਭਾਣੇ ਫਿਰਨਾ, ਫਿਰ ਘਰਾਂ ਅੰਦਰ ਕੈਦ ਹੋਏ ਕੁਝ ਕੁ ਇਨਸਾਨਾਂ ਡਿਪਰੈਸ਼ਨ ਵਿਚ ਜਾਣਾ ਸ਼ੁਰੂ ਹੋ ਗਏ। ਹੋਲੀ ਹੌਲੀ ਇਹਨਾਂ ਦੀ ਸਥਿਤੀ ਅਜਿਹੀ ਹੋਈ ਕਿ ਖੁਦਕਸ਼ੀਆਂ ਹੋਣੀਆਂ ਸ਼ੁਰੂ ਹੋ ਗਈਆਂ। ਕਹਿਰ ਬੀਤਦੇ ਬੀਤਦੇ ਸਾਲ ਦੇ ਕਿਨਾਰੇ ’ਤੇ ਆ ਪਹੁੰਚਿਆ।
ਕਾਲੇ ਮਾਰੂ ਬਿਲਾਂ ਦਾ ਆਉਣਾ
ਲਾਕਡਾਊਨ ਅਜੇ ਪੂਰੀ ਤਰ੍ਹਾਂ ਨਹੀਂ ਸੀ ਖ਼ਤਮ ਨਹੀਂ ਸੀ ਹੋਇਆ ਕਿ ਇੱਕ ਹੋਰ ਮੁਸੀਬਤ ਘੇਰਾ ਪਾ ਖੜੀ ਹੋਈ। ਦੰਸਬਰ ਵਿਚ ਇੱਕ ਕਿਸਾਨੀ ਬਿੱਲ ਪਾਸ ਹੋਇਆ ਜਿਸ ਵਿਚ ਕਿਸਾਨਾਂ ਲਈ ਮੌਤ ਦੇ ਵਾਰੰਟ ਲਿਖੇ ਗਏ। ਦੁਨੀਆਂ ਅਜੇ ਕੋਰੋਨਾ ਕਾਲ ਤੋਂ ਉਭਰੀ ਹੀ ਨਹੀਂ ਸੀ ਕਿ ਕਾਲ ਨੇ ਫਿਰ ਘੇਰ ਲਿਆ। ਸਰਕਾਰਾਂ ਦੇ ਖ਼ਿਲਾਫ਼ ਬੜੇ ਧਰਨੇ ਚੱਲਦੇ ਗਏ। ਪਰੰਤੂ ਸਰਕਾਰਾਂ ਟਸ ਤੋਂ ਮਸ ਨਾ ਹੋਈਆਂ। ਆਖਿਰਕਾਰ ਇਹਨਾਂ ਬਿੱਲਾਂ ਦੇ ਖ਼ਿਲਾਫ਼ ਦਿੱਲੀ ਚਲੋ ਦੇ ਨਾਅਰਿਆਂ ਨਾਲ ਕਿਸਾਨ ਰਾਹ ’ਚ ਆਈਆਂ ਔਕੜਾਂ ਨੂੰ ਪਾਰ ਕਰਦੇ ਹੋਏ ਦਿੱਲੀ ਦੇ ਬਾਰਡਰਾਂ ਉੱਤੇ ਜਾ ਪਹੁੰਚੇ। ਇਹਨਾਂ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਨੇ ਰਾਹ ਵਿਚ ਆਈ ਹਰ ਮੁਸੀਬਤ ਦਾ ਡੱਟ ਕਿ ਮੁਕਾਬਲਾ ਕੀਤਾ। ਆਖਿਰਕਾਰ ਦਿੱਲੀ ਦੇ ਬੂਹ ਜਾ ਪਹੁੰਚੇ ਪਰ ਸਰਕਾਰਾਂ ਨੇ ਬਿੱਲਾਂ ਨੂੰ ਰੱਦ ਨਾ ਕਰਨ ਦੀ ਜਿਵੇਂ ਸੰਹੁ ਖਾ ਲਈ ਹੋਵੇ, ਕਿਸਾਨਾਂ ਨੂੰ ਮੀਟਿੰਗਾਂ ਕਰ ਸਮਝਾਉਣ ਦੀ ਯਤਨ ਕੀਤੇ ਗਏ। ਜਿਸ ਨੂੰ ਸਾਰੀ ਦੁਨੀਆਂ ਨੇ ਦੇਖਿਆ ਪਰ ਕਾਰਪੋਰੇਟ ਘਰਾਣਿਆਂ ਦੀ ਖਾਤਿਰ ਸਰਕਾਰਾਂ ਨੇ ਹੱਥ ਖੜੇ ਕਰ ਦਿੱਤੇ ਹਨ। ਸਮਝ ਨਹੀਂ ਆਉਂਦੀ ਜੋ ਚੀਜ਼ ਸਾਨੂੰ ਨਹੀਂ ਚਾਹੀਦੀ ਉਸ ਨੂੰ ਜ਼ਬਰਦਸਤੀ ਕਿਉਂ ਫਾਇਦੇ ਦਾ ਨਾਂ ਦੇ ਕੇ ਸੌਪਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਹੱਡਾਂ ਨੂੰ ਚੀਰਦੀ ਠੰਡ ਵਿਚ ਕਿਸਾਨਾਂ ਭਰਾਵਾਂ ਹੌਸਲੇ ਨਾ ਹਾਰੇ, ਪੁਰ ਕੁਝ ਇਹ ਦੁੱਖ ਨਾ ਸਹਿਣ ਕਰਦਿਆਂ ਖੁਦਕਸ਼ੀ ਕਰ ਲਈ ਜਾਂ ਰਸਤੇ ਵਿਚ ਹਾਦਸੇ ਵਾਪਰਨ ਕਾਰਨ ਮੌਤ ਦੀ ਨੀਂਦ ਸੌ ਗਏ। ਪਰ ਸਰਕਾਰਾਂ ਨੂੰ ਦਰਦ ਕੀ ਆਉਣਾ ਸੀ ਉਲਟਾ ਅੱਤਵਾਦੀ ਜਾਂ ਮਾਓਵਾਦੀ ਆਖ ਜ਼ਖਮਾਂ ’ਤੇ ਲੂਣ ਛਿੜਕਣ ਦਾ ਕੰਮ ਚੱਲਦਾ ਰਿਹਾ। ਪਰ ਧਰਨੇ ’ਤੇ ਬੈਠੇ ਧਰਨਾਕਾਰੀਆਂ ਦੇ ਹੌਸਲੇ ਬੁਲੰਦ ਰਹੇ ਉਨ੍ਹਾਂ ਆਪਣੀ ਜਾਨ ਦੀ ਪ੍ਰਭਾਵ ਨਾ ਕਰਦਿਆਂ ਸਭ ਕੁਝ ਛੱਡ ਕਿ ਆਪਣੇ ਆਉਣ ਵਾਲੇ ਭਵਿੱਖ ਲਈ ਡੱਟ ਗਏ ਜੋ ਅਜੇ ਵੀ ਆਪਣੇ ਹੱਕਾਂ ਲਈ ਬਾਰਡਰਾਂ ਉੱਤੇ ਪਹਿਰਾ ਦੇ ਰਹੇ ਹਨ। ਜਿਸ ਨੂੰ ਦਰਦ ਨਹੀਂ ਉਹ ਸਰਕਾਰ ਕਾਹਦੀ, ਜਿਸਨੂੰ ਆਪਣੇ ਦੇਸ਼ ਦੀ ਜਨਤਾ ਦੀ ਪਰਵਾਹ ਨਹੀਂ ਉਹ ਪਹਿਰੇਦਾਰ ਨਹੀਂ ਹੈ। ਸਰਕਾਰਾਂ ਦੀ ਅੱਖ ਪਤਾ ਨਹੀ ਕਦੋਂ ਖੁੱਲਣੀ ਹੈ।
ਜਾਂਦੇ ਜਾਂਦੇ ਇਸ ਸਾਲ ਤੋਂ ਬਹੁਤ ਕੁਝ ਸਿੱਖਣ ਨੂੰ ਤਾਂ ਮਿਲਿਆ ਪਰ ਇਹ ਸਾਲ ਦਰਦਾਂ ਭਰਿਆ, ਕੋਰੋਨਾ ਕਾਲ ਦੇ ਨਾਂ ਨਾਲ ਹਰ ਅੰਦਰ ਯਾਦ ਜਰੂਰ ਛੱਡ ਗਿਆ ਹੈ। ਚੰਗੇ ਮੰਦੇ ਦੌਰ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਪਰ ਪਰਮਾਤਮਾ ਅੱਗੇ ਅਰਦਾਸ ਕਰੀਏ ਆਉਣ ਵਾਲਾ ਸਮਾਂ ਹਰ ਇੱਕ ਲਈ ਖਿੜੇ ਮੱਥੇ ਹੋਏ। ਇਹਨਾਂ ਖਿੱਟੀਆਂ ਮਿੱਠੀਆਂ ਯਾਦਾਂ ਨੂੰ ਭੁਲਾ ਕੇ ਅੱਗੇ ਵੱਧਣ ਤੇ ਸੂਚਾਰ ਸੋਚ ਨਾਲ ਦੇਸ਼ ਖੁਸ਼ਹਾਲੀ ਭਰਿਆ ਰਹੇ। ਦਿੱਲੀ ਬਾਰਡਰਾਂ ’ਤੇ ਬੈਠੇ ਧਰਨਾਕਾਰੀਆਂ ਨੂੰ ਰਹਿਤ ਮਿਲੇ ਤੇ ਖੁਸ਼ੀ ਖੁਸ਼ੀ ਬਿੱਲ ਵਾਪਸ ਕਰਵਾ ਆਪਣੇ ਕੰਮਾਂ ਕਾਰਾਂ ਨੂੰ ਸਾਂਭਣ ਤੇ ਘਰ ਵਾਪਸ ਆ ਜਾਣ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ