ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Aug 8th, 2020

ਸੰਨੀ ਲਿਓਨ ਨੇ ਬਣਾਈ ਟਿਕਟੋਕ ਵੀਡੀਓ; ਲੋਕਾਂ ਨੂੰ ਕੀਤੀ ਇਹ ਅਪੀਲ

ਸੰਨੀ ਲਿਓਨ ਨੇ ਬਣਾਈ ਟਿਕਟੋਕ ਵੀਡੀਓ; ਲੋਕਾਂ ਨੂੰ ਕੀਤੀ ਇਹ ਅਪੀਲ

ਸੰਨੀ ਲਿਓਨ ਇੱਕ ਅਜਿਹੀ ਅਦਾਕਾਰਾ ਹੈ, ਜਿਸ ਨੇ ਬਾਲੀਵੁਡ ਸਮੇਤ ਟੀਵੀ ਅਤੇ ਰਿਆਲਟੀ ਸ਼ੋਅ ਕਰ ਕੇ ਕਾਫੀ ਨਾਂ ਕਮਾਇਆ ਹੈ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਕਿਸੇ ਫਿਲਮ ਤੋਂ ਘੱਟ ਨਹੀਂ ਰਹੀ ਹੈ। ਉਤਾਰ-ਚੜ੍ਹਾਅ ਵੇਖਣ ਤੋਂ ਬਾਅਦ ਸੰਨੀ ਲਿਓਨ ‘ਤੇ ਇੱਕ ਪੂਰੀ ਵੈਬ ਸੀਰੀਜ਼ ਵੀ ਬਣ ਚੁੱਕੀ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸੰਨੀ ਲਿਓਨ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਭਾਰਤੀ ਟਿਕਟੋਕ ਨਾਲ ਜੁੜਨ ਦਾ ਐਲਾਨ ਕੀਤਾ ਹੈ।

ਸੰਨੀ ਲਿਓਨ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਮੈਂ ਇੰਡੀਅ ਟਿਕਟੋਕ ਨਾਲ ਜੜਨ ਦਾ ਫੈਸਲਾ ਕੀਤਾ ਹੈ। ‘ਮਾਈ ਜਰਨੀ’ ਇੱਕ ਅਜਿਹਾ ਫੀਚਰ ਹੈ, ਜੋ ਟਿਕਕੋਟ ‘ਚ ਨਵਾਂ ਆਇਆ ਹੈ। ਇਹ ਮੇਰੀ ਜਰਨੀ ਹੈ ਜੋ ਕਰਣਜੀਤ ਕੌਰ ਤੋਂ ਸੰਨੀ ਲਿਓਨ ਬਣੀ ਹੈ। ਤੁਸੀ ਵੀ ਇਸ ਟੈਮਪਲੇਟ ਦੀ ਟਿਕਟੋਕ ‘ਤੇ ਵਰਤੋਂ ਕਰ ਸਕਦੇ ਹੋ ਅਤੇ ਆਪਣੀ ਜਰਨੀ ਸ਼ੇਅਰ ਕਰ ਸਕਦੇ ਹੋ। ਸਿਰਫ ਤੁਹਾਨੂੰ ਸੰਨੀ ਲਿਓਨ ਅਤੇ ਇੰਡੀਆ ਟਿਕਟੋਕ ਨੂੰ ਟੈਗ ਕਰਨਾ ਹੈ।”

ਸੰਨੀ ਲਿਓਨ ਦੇ ਇਸ ਵੀਡੀਓ ‘ਚ ਤੁਸੀਂ ਉਨ੍ਹਾਂ ਦੇ ਬਚਪਨ ਦੀ ਤਸਵੀਰ ਵੇਖ ਸਕਦੇ ਹੋ, ਜਿਸ ‘ਚ ਉਸ ਨੇ ਲਾਲ ਰੰਗ ਦੀ ਫਰਾਕ ਪਹਿਨੀ ਹੋਈ ਹੈ ਅਤੇ ਵਾਲਾਂ ‘ਚ ਕਲਿੱਪ ਲਗਾਈ ਹੋਈ ਹੈ। ਇਸ ਤੋਂ ਬਾਅਦ ਨੀਲੇ ਰੰਗ ਦੀ ਡਰੈਸ ‘ਚ ਉਹ ਬਹੁਤ ਖੂਬਸੂਰਤ ਵਿਖਾਈ ਦੇ ਰਹੀ ਹੈ, ਜੋ ਕਿ ਉਨ੍ਹਾਂ ਦੀ ਟੀਨੇਜ਼ ਫੋਟੋ ਹੈ।

ਦੱਸ ਦੇਈਏ ਪਿਛਲੇ ਸਾਲ ਵੀ ਸੰਨੀ ਲਿਓਨ ਭਾਰਤ ਦੀ ਸਭ ਤੋਂ ਵੱਧ ਗੂਗਲ ਕੀਤੀ ਗਈ ਸੀ। ਗੂਗਲ ਸਰਚ ਵਿੱਚ ਉਸ ਦਾ ਪਹਿਲਾ ਨੰਬਰ ਸੀ। ਸੰਨੀ ਲਿਓਨ ਪਹਿਲਾਂ ਐਡਲਟ ਫਿਲਮਾਂ ਵਿੱਚ ਕੰਮ ਕਰਦੀ ਸੀ ਤੇ ਬਾਅਦ ਵਿੱਚ ਭਾਰਤੀ ਫਿਲਮ ਇੰਡਸਟਰੀ ਵਿੱਚ ਆਈ। ਉਸ ਨੇ ਸਲਮਾਨ ਖਾਨ ਦੇ ਸ਼ੋਅ ਬਿੱਗ ਬੌਸ ਤੋਂ ਟੀਵੀ ਜ਼ਰੀਏ ਬਾਲੀਵੁੱਡ ਦਾ ਰਾਹ ਬਣਾਇਆ। ਸੰਨੀ ਲਿਓਨ ਨੇ ਹਾਲ ਹੀ ਵਿੱਚ ਦੋ ਬੱਚਿਆਂ ਨੂੰ ਗੋਦ ਲਿਆ ਹੈ। ਇਸ ਤੋਂ ਇਲਾਵਾ ਉਸ ਦੀ ਜ਼ਿੰਦਗੀ ‘ਤੇ ਅਧਾਰਿਤ ਇੱਕ ਬਾਇਓਪਿਕ ਵੀ ਜਾਰੀ ਕੀਤੀ ਗਈ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: