ਸੰਨੀ ਲਿਓਨੀ ਦੀ ਬਾਇਓਪਿਕ ਦਾ ਟੀਜ਼ਰ ਹੋਇਆ ਰਿਲੀਜ਼

ss1

ਸੰਨੀ ਲਿਓਨੀ ਦੀ ਬਾਇਓਪਿਕ ਦਾ ਟੀਜ਼ਰ ਹੋਇਆ ਰਿਲੀਜ਼

ਬਾਲੀਵੁੱਡ ਅਦਾਕਾਰ ਸੰਨੀ ਲਿਓਨੀ ਦੀ ਜ਼ਿੰਦਗੀ ਤੇ ਬਣ ਰਹੀ ਵੈੱਬ ਸੀਰੀਜ਼ ‘ਕਰਨਜੀਤ ਕੌਰ: ਦ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟ੍ਰੇਲਰ ਵਿੱਚ ਸੰਨੀ ਲਿਓਨੀ ਦੇ ਸਫ਼ਰ ਨੂੰ 40 ਸੈਕਿੰਡ ਦੀ ਵੀਡੀਓ ਦੇ ਜ਼ਰੀਏ ਦਿਖਾਣ ਦੀ ਕੋਸ਼ਿਸ਼ ਕੀਤੀ ਗਈ ਹੈ। ਟੀਜ਼ਰ ਦੀ ਸ਼ੁਰੂਆਤ ਸੰਨੀ ਸੀ ਬਚਪਨ ਦੀ ਦੀਆਂ ਤਸਵੀਰਾਂ ਤੋਂ ਹੁੰਦੀ ਹੈ। ਇਸਤੋਂ ਬਾਅਦ ਪੈਂਟਹਾਊਸ ਮੈਗਜ਼ੀਨ ਦੇ ਕਵਰ ਪੇਜ ਤੇ ਉਨ੍ਹਾਂ ਦੀ ਤਸਵੀਰ ਤੋਂ ਲੈ ਕੇ ਅਖਬਾਰਾਂ ਦੀ ਹੈੱਡਲਾਈਨ ਤੱਕ ਦਿਖਾਈ ਗਈ ਹੈ।ਇਸ ਵੈੱਬਸੀਰੀਜ਼ ਦਾ ਪ੍ਰੀਮੀਅਰ 16 ਜੁਲਾਈ ਨੂੰ ਹੋਣ ਵਾਲਾ ਹੈ। ਇਸ ਵਿੱਚ ਸੰਨੀ ਲਿਓਨੀ ਆਪ ਨਜ਼ਰ ਆਵੇਗੀ। ਸੰਨੀ ਨੇ ਟਵਿੱਟਰ ਤੇ ਆਪਣੇ ਫੈਨਸ ਦੇ ਨਾਲ ਇਹ ਟੀਜ਼ਰ ਸ਼ੇਅਰ ਕੀਤਾ। ਸੋਸ਼ਲ ਮੀਡਿਆ ਤੇ ਇਸ ਟੀਜ਼ਰ ਨੂੰ ਲੈ ਕੇ ਸੰਨੀ ਦੀਆਂ ਬਹੁਤ ਤਰੀਫਾਂ ਹੋ ਰਹੀਆਂ ਨੇ।

ਇਹ ਵੈੱਬ ਸੀਰੀਜ਼ ਇੰਟਰਨੈੱਟ ਦੀ ਅਗਲੀ ਸਬਤੋਂ ਜ਼ਿਆਦਾ ਮਸ਼ਹੂਰ ਵੈੱਬ ਸੀਰੀਜ਼ ਹੋਣ ਦਾ ਦੱਮ ਰੱਖਦੀ ਹੈ। ਫਿਲਹਾਲ ਹਰ ਜਗ੍ਹਾ ਨੈਟਫਲਿਕਸ ਦੀ ਵੈੱਬਸੀਰੀਜ਼ ‘ਲਸਟ ਸਟੋਰੀਜ਼’ ਦੀ ਚਰਚਾ ਹੈ। ਸੰਨੀ ਦੀ ਇਹ ਵੈੱਬ ਸੀਰੀਜ਼ ‘ਜੀ-5’ ਐੱਪ ਤੇ ਸ਼ੁਰੂ ਹੋਵੇਗੀ।ਅਡਲਟ ਫ਼ਿਲਮ ਸਟਾਰ ਰਹਿ ਚੁੱਕੀ ਸੰਨੀ ਨੇ ਰਿਐਲਿਟੀ ਸ਼ੋਅ ਬਿੱਗ-ਬੌਸ ਦੇ ਜ਼ਰੀਏ ਬਾਲੀਵੁੱਡ ਵਿੱਚ ਐਂਟਰੀ ਲਈ ਸੀ। ਸਾਲ 2011 ਵਿੱਚ ਬਿੱਗ ਬੌਸ-5 ਵਿੱਚ ਨਜ਼ਰ ਆਈ ਸੀ। ਇਸ ਸ਼ੋਅ ਵਿੱਚ ਐਂਟਰੀ ਨੇ ਸੰਨੀ ਨੇ ਉਸ ਨੂੰ ਬਹੁਤ ਪੌਪੁਲੈਰੀਟੀ ਦਵਾਈ। ਇੰਟਰਨੈੱਟ ਤੇ ਮੌਜ਼ੂਦ ਜਾਨਕਾਰੀ ਦੇ ਮੁਤਾਬਿਕ, ਬਿੱਗ ਬੌਸ ਦਾ ਹਿੱਸਾ ਬਣਨ ਦੇ ਲਈ 2 ਦਿਨ ਵਿੱਚ ਸੰਨੀ ਦੇ ਟਵਿੱਟਰ ਅਕਾਊਂਟ ਤੇ ਅੱਠ ਹਜ਼ਾਰ ਨਵੇਂ ਫੌਲੋਅਰ ਜੁੜ ਗਏ ਨੇ।

Share Button

Leave a Reply

Your email address will not be published. Required fields are marked *