ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਸੰਨੀ ਦਿਉਲ ਵੀਰਵਾਰ ਨੂੰ ਕਰਨਗੇ ਗੁਰਦਾਸਪੁਰ ਤੇ ਪਠਾਨਕੋਟ ਵਿੱਖੇ ਰੋਡ ਸ਼ੋਅ

ਸੰਨੀ ਦਿਉਲ ਵੀਰਵਾਰ ਨੂੰ ਕਰਨਗੇ ਗੁਰਦਾਸਪੁਰ ਤੇ ਪਠਾਨਕੋਟ ਵਿੱਖੇ ਰੋਡ ਸ਼ੋਅ

ਗੁਰਦਾਸਪੁਰ, 01 ਮਾਈ 2019 – ਲੋਕ ਸਭਾ ਚੋਣਾਂ 2019 ਨੂੰ ਲੈ ਕੇ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਅਤੇ ਫ਼ਿਲਮੀ ਅਦਾਕਾਰ ਅਜੇ ਸਿੰਘ ਧਰਮਿੰਦਰ ਦਿਉਲ ਉਰਫ ਸੰਨੀ ਦਿਉਲ ਵੀਰਵਾਰ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਇੱਕ ਰੋਡ ਸ਼ੋਅ ਕਰਨ ਜਾ ਰਹੇ ਹਨ।

ਇਹ ਰੋਡ ਸ਼ੋਅ ਭਾਰਤ ਪਾਕਿਸਤਾਨ ਸਰਹੱਦ ‘ਤੇ ਵੱਸੇ ਕਸਬਾ ਡੇਰਾ ਬਾਬਾ ਨਾਨਕ ਵਿੱਖੇ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ਦਰਸ਼ਨ ਸਥਲ ਤੋਂ ਸਵੇਰੇ 8 ਵਜੇ ਸ਼ੁਰੂ ਹੁੰਦਾ ਹੋਇਆ ਸ਼੍ਰੀ ਧਿਆਨਪੁਰ ਧਾਮ, ਕਲਾਨੌਰ, ਸ਼੍ਰੀ ਪੰਡੋਰੀ ਧਾਮ, ਕਾਹਨੂੰਵਾਨ ਚੋਂਕ ਗੁਰਦਾਸਪੁਰ, ਦੀਨਾ ਨਗਰ ਅਤੇ ਭੋਆ ਤੋਂ ਹੁੰਦਾ ਹੋਇਆ ਸ਼ਾਮ 5 ਪਠਾਨਕੋਟ ਪਹੁੰਚੇਗਾ ਅਤੇ ਪਠਾਨਕੋਟ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਿਆਂ ਹੋਇਆਂ ਸ਼ਾਮ ਕਰੀਬ 7 ਵਜੇ ਇਸ ਰੋਡ ਸ਼ੋਅ ਦੀ ਸਮਾਪਤ ਕੀਤੇ ਜਾਣ ਦੀ ਸੰਭਾਵਨਾ ਹੈ।

ਇੱਥੇ ਦੱਸਦੇ ਚੱਲੀਏ ਕਿ ਸੰਨੀ ਦਿਓਲ ਬੀਤੀ 29 ਤਰੀਕ ਨੂੰ ਗੁਰਦਾਸਪੁਰ ਵਿੱਖੇ ਪਹੁੰਚੇ ਸਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਕੋਲ ਲੋਕ ਸਭ ਚੋਣਾਂ ਸਬੰਧੀ ਆਪਣੀ ਨਾਮਜ਼ਦਗੀ ਦਾਖਲ ਕਰਵਾਉਣ ਉਪਰੰਤ ਵਾਪਿਸ ਮੁੰਬਈ ਪਰਤ ਗਏ ਸਨ। ਵਾਪਸੀ ਦਾ ਕਾਰਨ ਸੰਨੀ ਵਲੋਂ ਆਪਣੀ ਵੋਟ ਪੋਲ ਕਰਨ ਨੂੰ ਦਸਿਆ ਜਾ ਰਿਹਾ ਸੀ। ਜੋ ਕਿ ਅਜੇ ਸਿੰਘ ਧਰਮਿੰਦਰ ਦਿਉਲ ਪੁੱਤਰ ਧਰਮਿੰਦਰ ਦਿਉਲ, ਵਾਸੀ ਧਰਮਿੰਦਰ ਹਾਊਸ ਨੰ:3, ਕਾਫੂਲ ਸੋਸਾਇਟੀ, ਵਿਲੇ ਪਾਰਲੇ, ਤਹਿਸੀਲ ਅੰਧੇਰੀ, ਜ਼ਿਲ੍ਹਾ ਮੁੰਬਈ, ਮਹਾਂਰਾਸ਼ਟਰ ਵਿੱਖੇ ਦਰਜ ਹੈ। ਜਾਣਕਾਰੀ ਮੁਤਾਬਿਕ ਸੰਨੀ ਦਿਓਲ ਆਪਣੀ ਵੋਟ ਪੋਲ ਕਰਨ ਤੋਂ ਬਾਦ ਅੱਜ 01 ਮਈ ਦੇਰ ਸ਼ਾਮ ਗੁਰਦਾਸਪੁਰ ਵਿੱਖੇ ਪਹੁੰਚ ਜਾਣਗੇ ਅਤੇ 02 ਮਈ ਨੂੰ ਲੋਕਸਭਾ ਹਲਕਾ ਗੁਰਦਾਸਪੁਰ ਵਿਖੇ ਆਪਣਾ ਰੋਡ ਸ਼ੋਅ ਕਰਨਗੇ।

Leave a Reply

Your email address will not be published. Required fields are marked *

%d bloggers like this: