Mon. Jun 17th, 2019

ਸੰਨੀ ਇਨਕਲੇਵ ਵਿਖੇ ਪੁਲੀਸ ਚੌਂਕੀ ਸ਼ੁਰੂ ਕਰਨ ਤੇ ਬੀਬੀ ਗਰਚਾ ਵੱਲੋਂ ਡੀ.ਜੀ.ਪੀ. ਦਾ ਧੰਨਵਾਦ

ਸੰਨੀ ਇਨਕਲੇਵ ਵਿਖੇ ਪੁਲੀਸ ਚੌਂਕੀ ਸ਼ੁਰੂ ਕਰਨ ਤੇ ਬੀਬੀ ਗਰਚਾ ਵੱਲੋਂ ਡੀ.ਜੀ.ਪੀ. ਦਾ ਧੰਨਵਾਦ

ਖਰੜ, 22 ਜਨਵਰੀ: ਮੁੱਖ ਮੰਤਰੀ ਪੰਜਾਬ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਵੱਲੋਂ ਹਲਕਾ ਖਰੜ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾਂਦੇ ਯਤਨਾਂ ਨੂੰ ਉਸ ਸਮੇਂ ਹੋਰ ਬੂਰ ਪਿਆ ਜਦੋਂ ਉਨ੍ਹਾਂ ਵੱਲੋਂ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲੀਸ ਨੂੰ ਲਿਖੀ ਚਿੱਠੀ ਤੋਂ ਬਾਅਦ ਪੁਲੀਸ ਵਿਭਾਗ ਵੱਲੋਂ ਸੰਨੀ ਇਨਕਲੇਵ ਵਿਖੇ ਵੱਖਰੀ ਪੁਲੀਸ ਚੌਂਕੀ ਸਥਾਪਿਤ ਕਰ ਦਿੱਤੀ ਗਈ|
ਬੀਬੀ ਗਰਚਾ ਨੇ ਡੀ.ਜੀ.ਪੀ. ਦਾ ਧੰਨਵਾਦ ਕਰਦਿਆਂ ਕਿਹਾ ਕਿ ਖਰੜ ਸ਼ਹਿਰ ਕਾਫ਼ੀ ਪੁਰਾਣਾ ਸ਼ਹਿਰ ਹੈ ਅਤੇ ਇਸ ਦੀ ਅਬਾਦੀ ਕਾਫ਼ੀ ਵੱਡੇ ਪੱਧਰ ਤੇ ਚਾਰੇ ਪਾਸੇ ਨੂੰ ਵਧ ਰਹੀ ਹੈ| ਲੋਕਾਂ ਨੂੰ ਪੁਲੀਸ ਕੋਲ ਕੋਈ ਸ਼ਿਕਾਇਤ ਆਦਿ ਕਰਨ ਲਈ ਖਰੜ ਪੁਲੀਸ ਸਟੇਸ਼ਨ ਵਿੱਚ ਕਾਫ਼ੀ ਦੂਰ ਦਾ ਸਫ਼ਰ ਤੈਅ ਕਰਕੇ ਜਾਣਾ ਪੈਂਦਾ ਸੀ| ਹੁਣ ਸੰਨੀ ਇਨਕਲੇਵ ਵਿੱਚ ਪੁਲੀਸ ਚੌਂਕੀ ਸਥਾਪਿਤ ਹੋਣ ਨਾਲ ਇਸ ਖੇਤਰ ਵਿਚਲੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਚੋਰ ਉਚੱਕਿਆਂ ਨੂੰ ਪੁਲੀਸ ਦਾ ਖੌਫ਼ ਵੀ ਬਣਿਆ ਰਹੇਗਾ|
ਉਨ੍ਹਾਂ ਡੀ.ਜੀ.ਪੀ. ਪੰਜਾਬ ਅਤੇ ਐਸ.ਐਸ.ਪੀ. ਮੁਹਾਲੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਕਸਬਾ ਕੁਰਾਲੀ ਵਿਖੇ ਵੀ ਸ਼ਹਿਰ ਦੇ ਲੋਕਾਂ ਲਈ ਸਿਟੀ ਪੁਲੀਸ ਚੌਂਕੀ ਦੀ ਸਥਾਪਤੀ ਲਈ ਵੀ ਮੰਗ ਕੀਤੀ ਹੋਈ ਹੈ| ਇਸ ਲਈ ਕੁਰਾਲੀ ਵਿਖੇ ਵੀ ਸਿਟੀ ਪੁਲੀਸ ਚੌਂਕੀ ਫਿਰ ਤੋਂ ਸਥਾਪਿਤ ਕਰਕੇ ਸ਼ਹਿਰ ਦੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ|
ਇਸ ਮੌਕੇ ਜਸਪਾਲ ਸਿੰਘ ਐਸ.ਸੀ. ਸੈਲ, ਪੀਟਰ ਮਸੀਹ, ਵਰਿੰਦਰ ਸਿੰਘ ਸ਼ੌਂਕੀ ਮੁੰਡੀਖਰੜ, ਸਤਵੀਰ ਸਿੰਘ, ਅਸ਼ੋਕ ਕੋਹਲੀ, ਹਰਜੀਤ ਸਿੰਘ ਗੰਜਾ ਵੀ ਹਾਜਿਰ ਸਨ|

Leave a Reply

Your email address will not be published. Required fields are marked *

%d bloggers like this: