ਸੰਦੌੜ ਵਿਖੇ 29 ਮਈ ਨੂੰ ਹੋ ਰਹੇ ਸਮਾਗਮ ਨਾਲ ਮੇਰਾ ਕੋਈ ਸਬੰਧ ਨਹੀਂ ਸੰਤ ਟਿੱਬੇ ਵਾਲੇ

ss1

ਸੰਦੌੜ ਵਿਖੇ 29 ਮਈ ਨੂੰ ਹੋ ਰਹੇ ਸਮਾਗਮ ਨਾਲ ਮੇਰਾ ਕੋਈ ਸਬੰਧ ਨਹੀਂ ਸੰਤ ਟਿੱਬੇ ਵਾਲੇ

14-15 (1)
ਸੰਦੌੜ , 13 ਮਈ ( ਜਸਵੀਰ ਸਿੰਘ ਜੱਸੀ ) ਦਾਣਾ ਮੰਡੀ ਸੰਦੌੜ ਵਿਖੇ 29 ਮਈ ਨੂੰ ਕਰਵਾਏ ਜਾ ਰਹੇ ਇੱਕ ਧਾਰਮਿਕ ਸਮਾਗਮ ਨਾਲ ਮੇਰਾ ਕੋਈ ਵੀ ਸਬੰਧ ਨਹੀਂ ਹੈ ਇਹ ਪ੍ਰਗਟਾਵਾ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਨੇ ਕੀਤਾ।ਸੰਤ ਟਿੱਬੇ ਵਾਲਿਆਂ ਨੇ ਕਿਹਾ ਕਿ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਸਾਧੂ ਰਾਮ ਜੀ ਪਿੰਡ ਸ਼ੇਰਗੜ੍ਹ ਚੀਮਾ ਨਾਲ ਜੁੜੀਆਂ ਸੰਗਤਾਂ ਨੂੰ ਕੁਝ ਵਿਅਕਤੀ ਆਪਣੇ ਸੁਆਰਥ ਲਈ ਸਾਡਾ ਨਾਮ ਵਰਤ ਕੇ ਸੰਗਤਾਂ ਤੋਂ ਮਾਇਆ ਇੱਕਠੀ ਕਰਨ ਲਈ ਗੁੰਮਰਾਹ ਕਰ ਰਹੇ ਹਨ ਕਿ ਇਹ ਧਾਰਮਿਕ ਸਮਾਗਮ ਸੰਤ ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲਿਆਂ ਵੱਲੋਂ ਅਤੇ ਉਹਨਾਂ ਦੇ ਸਪੁੱਤਰ ਵੱਲੋਂ ਕਰਵਾਇਆ ਜਾ ਰਿਹਾ ਹੈ। ਸੰਤਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਨਾਨਕ ਨਾਮ ਲੇਵਾ ਸੰਗਤਾਂ ਆਪਣੀ ਖੁਸ਼ੀ ਨਾਲ ਸਮਾਗਮ ਵਿੱਚ ਸ਼ਾਮਿਲ ਹੋ ਸਕਦੀਆਂ ਹਨ ਪਰ ਇਸ ਸਮਾਗਮ ਨਾਲ ਗੁਰਦੁਆਰਾ ਸੰਤ ਬਾਬਾ ਸਾਧੂ ਰਾਮ ਸ਼ੇਰਗੜ੍ਹ ਚੀਮਾ ਨਾਲ ਕੋਈ ਸਬੰਧਤ ਨਹੀਂ।ਸੰਤ ਟਿੱਬੇ ਵਾਲਿਆਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਮਾਇਆ ਨਹੀਂ ਦੇਣੀ ਕਿਉਂਕਿ ਗੁਰਦੁਆਰਾ ਸਾਹਿਬ ਸੰਤ ਬਾਬਾ ਸਾਧੂ ਰਾਮ ਪਿੰਡ ਸੇਰਗੜ੍ਹ ਚੀਮਾ ਦੇ ਕਿਸੇ ਵੀ ਸਮਾਗਮ ਲਈ ਮਾਇਆ ਇੱਕਤਰ ਨਹੀਂ ਕੀਤੀ ਜਾਂਦੀ ਹੈ।

Share Button

Leave a Reply

Your email address will not be published. Required fields are marked *