‘ਸੰਦਲੀ ਦਰਵਾਜ਼ਾ’ ਪ੍ਰੋਗਰਾਮ ਜਲੰਧਰ ਦੂਰਦਰਸ਼ਨ ’ਤੇ ਅੱਜ

‘ਸੰਦਲੀ ਦਰਵਾਜ਼ਾ’ ਪ੍ਰੋਗਰਾਮ ਜਲੰਧਰ ਦੂਰਦਰਸ਼ਨ ’ਤੇ ਅੱਜ

20-6
ਸਾਦਿਕ, 19 ਮਈ (ਗੁਲਜ਼ਾਰ ਮਦੀਨਾ)-ਜਲੰਧਰ ਦੂਰਦਰਸ਼ਨ (ਡੀ.ਡੀ. ਪੰਜਾਬੀ) ਦੇ ਚਰਚਿਤ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਜਿਸ ਨੂੰ ਹਰ ਵੀਰਵਾਰ ਟੈਕੀਕਾਸਟ ਕੀਤਾ ਜਾਂਦਾ ਸੀ, ਹੁਣ ਉਹ ਪ੍ਰੋਗਰਾਮ ਹਫ਼ਤੇ ’ਚ 4 ਵਾਰ ਵਿਖਾਇਆ ਜਾਵੇਗਾ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਦੇ ਪ੍ਰੋਡਿਉਸਰ ਅਮਰਜੀਤ ਸਰਪੰਚ ਨੇ ਦੱਸਿਆ ਕਿ ‘ਸੰਦਲੀ ਦਰਵਾਜ਼ਾ’ ਪ੍ਰੋਗਰਾਮ ਵੀਰਵਾਰ ਸ਼ਾਮ 7 ਵਜੇ ਅਤੇ ਮੁੜ ਪ੍ਰਸਾਰਨ ਸੁੱਕਰਵਾਰ ਸੁਭਾ 11:35 ਅਤੇ ਬਿਲਕੁਲ ਨਵਾਂ ਟਾਇਮ ਸੁੱਕਰਵਾਰ ਸ਼ਾਮ 7:25 ਵਜੇ ਅਤੇ ਸ਼ਨੀਵਾਰ ਸੁਭਾ ਵਿਖਾਇਆ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਨਾਮਵਰ ਗਾਇਕ ਜਿਵੇਂ ਗਾਇਕ ਸਾਬਰ ਕੋਟੀ, ਗਾਇਕ ਜੋੜੀ ਰਾਜਾ ਮਰਖਾਈ-ਦੀਪ ਕਿਰਨ, ਵੀਰ ਸੁੱਖਵੰਤ-ਰੇਨੂੰ ਰਣਜੀਤ ਅਤੇ ਬਾਜ ਸਿੰਘ ਬਾਜ-ਸੁੱਖਵਿੰਦਰ ਸੁੱਖੀ ਵੱਲੋਂ ਆਪੋ-ਆਪਣੇ ਮਸ਼ਹੂਰ ਗੀਤਾ ਨਾਲ ਦਰਸ਼ਕਾਂ ਦਾ ਖੂਬ ਮੰਨੋਰੰਜਨ ਕਰਨਗੇ। ਅਮਰਜੀਤ ਸਰਪੰਚ ਨੇ ਅੱਗੇ ਕਿਹਾ ਕਿ ਜਿਸ ਤਰਾਂ ਹਰ ਹਫ਼ਤੇ ਹੀ ਪ੍ਰੋਗਰਾਮ ‘ਸ਼ੰਦਲੀ ਦਰਵਾਜਾ’ ਨੂੰ ਬੇਹੱਦ ਪਿਆਰ ਮਿਲਦਾ ਹੈ ਉਸੇ ਹੀ ਉਮੀਦ ਨਾਲ ਅੱਜ ਵੀ ਭਰਭੂਰ ਪਿਆਰ ਮਿਲੇਗਾ।

Share Button

Leave a Reply

Your email address will not be published. Required fields are marked *

%d bloggers like this: