ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ

ss1

ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਚੜਦੀ ਕਲਾ ਲਈ ਅਰਦਾਸ ਕੀਤੀ

20-7
ਸਾਦਿਕ, 19 ਮਈ (ਗੁਲਜ਼ਾਰ ਮਦੀਨਾ)-ਸਿੱਖ ਧਰਮ ਦੇ ਸੁਪ੍ਰਸਿੱਧ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ’ਤੇ ਬੀਤੇ ਦਿਨੀਂ ਹੋਏ ਜਾਨਲੇਵਾ ਹਮਲੇ ਦੀ ਖ਼ਬਰ ਸੁਣਦਿਆਂ ਹੀ ਸਿੱਖ ਧਰਮ ਦੇ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਪਿਆਰ ਕਰਨ ਵਾਲੀ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨਾਂ ਦੀ ਚੜਦੀ ਕਲਾ ਲਈ ਥਾਂ-ਥਾਂ ’ਤੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਹੀ ਮੰਤਵ ਤਹਿਤ ਸਾਦਿਕ ਸਥਿਤ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਵੀ ਭਾਰੀ ਸੰਗਤ ਨੇ ਇਕੱਤਰ ਹੋ ਕੇ ਸੰਤ ਬਾਬਾ ਰਣਜੀਤ ਸਿੰਘ ਦੀ ਹਮੇਸ਼ਾਂ ਤੰਦਰੁਸਤੀ ਅਤੇ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਸੰਗਤ ਮੰਗ ਕਰ ਰਹੀ ਸੀ ਕਿ ਬਾਬਾ ਜੀ ’ਤੇ ਹਮਲਾ ਕਰਨ ਵਾਲੇ ਪਾਪੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਸਿੱਖ ਸੰਗਤ ਦੇ ਗੁੱਸੇ ਨੂੰ ਠੰਢਾ ਕੀਤਾ ਜਾ ਸਕੇ। ਇਸ ਮੌਕੇ ਕੁਲਦੀਪ ਸਿੰਘ ਖ਼ਾਲਸਾ, ਸੁਖਮੰਦਰ ਸਿੰਘ ਰਾਜਾ, ਨਰਿੰਦਰ ਸਿੰਘ ਟੀਨਾ, ਬਾਬਾ ਜਸਵਿੰਦਰ ਸਿੰਘ, ਬਾਬਾ ਜਸਪਾਲ ਸਿੰਘ, ਕਸ਼ਮੀਰ ਸਿੰਘ, ਬਾਬਾ ਅਜੀਤ ਸਿੰਘ, ਪਿੱਪਲ ਸਿੰਘ ਕਾਉਣੀ, ਬੋਹੜ ਸਿੰਘ ਕਾਉਣੀ, ਬਲਜਿੰਦਰ ਸਿੰਘ ਭੁੱਲਰ, ਸ਼ਿਵਰਾਜ ਸਿੰਘ ਸੰਧੂ, ਕੇਵਲ ਸਿੰਘ ਸੰਗਤਪੁਰਾ, ਨਿਰਮਲ ਸਿੰਘ, ਬਿੱਟੂ ਸਿੰਘ ਖ਼ਾਲਸਾ, ਸ਼ਿੰਦਰ ਸਿੰਘ, ਗੁਰਮੀਤ ਸਿੰਘ ਅਤੇ ਪ੍ਰਧਾਨ ਲਖਵਿੰਦਰ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਿੱਖ ਸੰਗਤ ਮੌਜੂਦ ਸੀ।

Share Button

Leave a Reply

Your email address will not be published. Required fields are marked *