ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਭਗਤਾ ਭਾਈ ਕਾ ਨਤੀਜਾ 100% ਰਿਹਾ

ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਭਗਤਾ ਭਾਈ ਕਾ ਨਤੀਜਾ 100% ਰਿਹਾ

16-6
ਭਗਤਾ ਭਾਈ ਕਾ 15 ਜੂਨ (ਸਵਰਨ ਸਿੰਘ ਭਗਤਾ) ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਭਗਤਾ ਭਾਈ ਕਾ ਦੀਆਂ ਬੀਸੀਏ ਸਮੈਸਟਰ ਤੀਜਾ ਦਾ ਨਤੀਜਾ 100% ਰਿਹਾ। । ਪ੍ਰਿੰਸੀਪਲ ਡਾ:ਅਮਰਜੀਤ ਕੌਰ ਵਿੜਿੰਗ ਦੱਸਿਆ ਕਿ ਬੀਸੀਏ ਸਮੈਸਟਰ ਤੀਜਾ ਦੀਆ ਵਿਦਿਆਰਥਣਾਂ ਅਰਸ਼ਦੀਪ ਸ਼ਰਮਾ ਨੇ 78.6 ਪ੍ਰਤੀਸ਼ਤ ਅਮਨਦੀਪ ਕੌਰ ਨੇ 75 ਪ੍ਰਤੀਸ਼ਤ ਤੇ ਪਰਮਿੰਦਰ ਕੌਰ ਨੇ 73.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਜਰਨੈਲ ਸਿੰਘ ਸਰਪੰਚ ਅਤੇ ਵਾਈਸ ਚੇਅਰਮੈਨ ਬੂਟਾ ਸਿੰਘ ਬਰਾੜ ਨੇ ਵਿਦਿਆਰਥਣਾ ਅਤੇ ਉਨ੍ਹਾ ਦੇ ਮਾਪਿਆ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ:ਅਮਰਜੀਤ ਕੌਰ ਨੇ ਇਸ ਪ੍ਰਪਾਤੀ ਦਾ ਸਿਹਰਾ ਯੋਗ ਅਧਿਆਪਕਾਂ ਅਤੇ ਮਿਹਨਤੀ ਵਿਦਿਆਰਥਣਾਂ ਨੂੰ ਦਿੱਤਾ ਤੇ ਭਵਿੱਖ ਵਿੱਚ ਵੀ ਚੰਗੇ ਨਤੀਜਿਆ ਦੀ ਕਾਮਨਾ ਕੀਤੀ। ਐਡ.ਡੀ ਹਾਕਮ ਸਿੰਘ ਵਿੜਿੰਗ ਨੇ ਵਿਦਿਆਰਥਣਾਂ ਨੂੰ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ । ਲਗਨ ਅਤੇ ਮਿਹਨਤ ਹਮੇਸ਼ਾ ਹੀ ਭਵਿੱਖ ਲਈ ਜਰੂਰੀ ਹਨ।ਜਰਨੈਲ ਸਿੰਘ ਕਮੇਟੀ ਮੈਂਬਰ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

Share Button

Leave a Reply

Your email address will not be published. Required fields are marked *

%d bloggers like this: