ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਦਾ ਨਤੀਜਾ 100% ਰਿਹਾ

ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਦਾ ਨਤੀਜਾ 100% ਰਿਹਾ

 

ਭਗਤਾ ਭਾਈ ਕਾ 12 ਜੁਲਾਈ (ਸਵਰਨ ਸਿੰਘ ਭਗਤਾ )ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਭਗਤਾ ਭਾਈ ਕਾ ਦਾ ਬੀ ਏ ਫਾਈਨਲ ਕਲਾਸ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਕ੍ਰਮਵਾਰ ਪਹਿਲਾ ਸਥਾਨ ਦਵਿੰਦਰਜੀਤ ਕੌਰ,ਦੂਜਾ ਸੰਦੀਪ ਕੌਰ ਤੇ ਤੀਜਾ ਪ੍ਰਮਿੰਦਰ ਕੌਰ ਨੇ ਪ੍ਰਾਪਤ ਕੀਤਾ।ਸੰਸਥਾ ਦੇ ਚੇਅਰਮੈਨ ਜਰਨੈਲ ਸਿੰਘ ਸਰਪੰਚ ਅਤੇ ਵਾਈਸ ਚੇਅਰਮੈਨ ਬੂਟਾ ਸਿੰਘ ਬਰਾੜ ਨੇ ਵਿਦਿਆਰਥਣਾ ਅਤੇ ਉਨ੍ਹਾ ਦੇ ਮਾਪਿਆ ਨੂੰ ਇਸ ਸ਼ਾਨਦਾਰ ਨਤੀਜੇ ਤੇ ਵਧਾਈ ਦਿੱਤੀ। ਪਿ੍ਰੰਸੀਪਲ ਡਾ:ਅਮਰਜੀਤ ਕੌਰ ਵਿੜਿੰਗ ਨੇ ਇਸ ਪ੍ਰਪਾਤੀ ਦਾ ਸਿਹਰਾ ਤਜਰਬੇਕਾਰ ਮਿਹਨਤੀ ਅਧਿਆਪਕਾਂ ਅਤੇ ਮਿਹਨਤੀ ਵਿਦਿਆਰਥਣਾਂ ਨੂੰ ਦਿੱਤਾ ਤੇ ਭਵਿੱਖ ਵਿੱਚ ਵੀ ਚੰਗੇ ਨਤੀਜਿਆ ਦੀ ਕਾਮਨਾ ਕੀਤੀ। ਐਡ.ਡੀ ਹਾਕਮ ਸਿੰਘ ਵਿੜਿੰਗ ਨੇ ਦੱਸਿਆ ਕਿ ਸ਼ੈਸ਼ਨ 2015-2016 ਦੀਆਂ ਸਾਰੀਆਂ ਹੀ ਕਲਾਸਾਂ ਦੇ ਨਤੀਜੇ 100% ਰਹੇ ਹਨ ਇਸ ਲਈ ਸੰਤ ਮਹੇਸ਼ ਮੁਨੀ ਜੀ ਗਰਲਜ਼ ਕਾਲਜ ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਦੀਆਂ ਲੜਕੀਆਂ ਨੂੰ ਉੱਚ ਦਰਜੇ ਦੀ ਅਤੇ ਸਸਤੀ ਸਿੱਖਿਆ ਦੇਣ ਲਈ ਹਮੇਸ਼ਾ ਯਤਨਸ਼ੀਲ ਰਹੇਗਾ। ਇਸ ਸਮੇਂ ਕਮੇਟੀ ਮੈਂਬਰ ਤੇ ਸਮੂਹ ਸਟਾਫ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: