ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਵਰਤਣ ਵਾਲਿਆਂ ਤੇ ਕਾਰਵਾਈ ਕਰੇ ਸਰਕਾਰ-ਜਥੇਦਾਰ ਹਰਪ੍ਰੀਤ ਸਿੰਘ

ss1

ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਵਰਤਣ ਵਾਲਿਆਂ ਤੇ ਕਾਰਵਾਈ ਕਰੇ ਸਰਕਾਰ-ਜਥੇਦਾਰ ਹਰਪ੍ਰੀਤ ਸਿੰਘ
ਕਿਹਾ ਭਾਈ ਮਿੰਟੂ ਦੇ ਅਕਾਲ ਚਲਾਣੇ ਮੌਕੇ ਭੰਗੜੇ ਪਾਉਣ ਵਾਲਿਆਂ ‘ਤੇ ਵੀ ਹੋਵੇ ਬਣਦੀ ਕਾਰਵਾਈ

ਤਲਵੰਡੀ ਸਾਬੋ, 26 ਅਪ੍ਰੈਲ਼ (ਗੁਰਜੰਟ ਸਿੰਘ ਨਥੇਹਾ)- ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੀ ਮਹਾਨ ਧਾਰਮਿਕ ਸਖਸ਼ੀਅਤ ਹਨ ਜਿਨਾਂ ਨੇ ਕੌਮ ਦੀ ਅਣਖ ਇੱਜਤ ਲਈ ਸ਼ਹਾਦਤ ਦਿੱਤੀ ਤੇ ਉਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹਾਨ ਸ਼ਹੀਦ ਕਰਾਰ ਦਿੱਤਾ ਹੋਇਆ ਹੈ। ਇਹਨਾਂ ਵਿਚਾਰਾਂ ‘ਤੇ ਸਾਂਝ ਪਾਉਂਦਿਆਂ ਬੀਤੇ ਦਿਨੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਖਿਲਾਫ ਸ਼ੋਸਲ ਮੀਡੀਆ ‘ਤੇ ਗਲਤ ਸ਼ਬਾਦਵਲੀ ਦਾ ਪ੍ਰਯੋਗ ਕਰਨ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੋਂ ਸੰਤਾਂ ਬਾਰੇ ਗਲਤ ਸ਼ਬਦ ਵਰਤਣ ਵਾਲੇ ਵਿਅਕਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਾਰੀ ਪ੍ਰੈੱਸ ਬਿਆਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤ ਨੇ ਉਨਾਂ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਕਿ ਲੁਧਿਆਣੇ ਦਾ ਨਵੀਨ ਗੁਪਤਾ ਨਾਮੀ ਇੱਕ ਸ਼ਰਾਰਤੀ ਅਨਸਰ ਜੋ ਸ਼ਿਵ ਸੈਨਾ ਦਾ ਆਗੂ ਕਹਾਉਂਦਾ ਹੈ ਨੇ ਸੰਤ ਭਿੰਡਰਾਂਵਾਲਿਆਂ ਬਾਰੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਹੈ। ਉਨਾਂ ਕਿਹਾ ਕਿ ਅਜਿਹੀ ਕੋਸ਼ਿਸ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਂਬੂ ਲਾਉਣ ਵਰਗੀ ਹੈ। ਉਨਾਂ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਉਕਤ ਅਨਸਰ ਖਿਲਾਫ ਸਖਤ ਕਾਰਵਾਈ ਕਰੇ। ਜਥੇਦਾਰ ਨੇ ਬੀਤੇ ਦਿਨੀ ਜੇਲ੍ਹ ਵਿੱਚ ਅਕਾਲ ਚਲਾਣਾ ਕਰ ਗਏ ਭਾਈ ਹਰਮੰਦਿਰ ਸਿੰਘ ਮਿੱਟੂ ਦੇ ਅਕਾਲ ਚਲਾਣੇ ਮੌਕੇ ਭੰਗੜਾ ਪਾਉਣ ਵਾਲੇ ਕੁਝ ਅਨਸਰਾਂ ਖਿਲਾਫ ਵੀ ਸਰਕਾਰ ਤੋਂ ਸਖਤ ਕਾਰਵਾਈ ਮੰਗੀ ਹੈ।

Share Button

Leave a Reply

Your email address will not be published. Required fields are marked *