ਸੰਤ ਭਿੰਡਰਾਂਵਾਲਿਆਂ ਦੇ ਸਹਿਯੋਗੀ ਅਤੇ ਪੱਤਰਕਾਰ ਭਰਪੂਰ ਸਿੰਘ ਬਲਬੀਰ ਦਾ ਹੋਇਆ ਦਿਹਾਂਤ

ss1

ਸੰਤ ਭਿੰਡਰਾਂਵਾਲਿਆਂ ਦੇ ਸਹਿਯੋਗੀ ਅਤੇ ਪੱਤਰਕਾਰ ਭਰਪੂਰ ਸਿੰਘ ਬਲਬੀਰ ਦਾ ਹੋਇਆ ਦਿਹਾਂਤ

ਜਲੰਧਰ: ਰੋਜ਼ਾਨਾ ਅਕਾਲੀ ਪੱਤ੍ਰਿਕਾ ਦੇ ਸਾਬਕਾ ਐਡੀਟਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਨਾਲ ਦੇ ਸਹਿਯੋਗੀ ਸ. ਭਰਪੂਰ ਸਿੰਘ ਬਲਬੀਰ ਜੀ ਅੱਜ ਸਵੇਰੇ ਲਗਭਗ 10 ਵਜੇ ਸਦਾ-ਸਦਾ ਲਈ ਵਿਛੋੜਾ ਦੇ ਗਏ। ਉਹ 89 ਸਾਲਾਂ ਦੇ ਸਨ ਤੇ ਕਾਫੀ ਸਮੇਂ ਤੋਂ ਬਿਮਾਰ ਸਨ।

ਉਨ੍ਹਾਂ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਨਿਵਾਸ ਸਥਾਨ 30 ਮਾਡਰਨ ਕਾਲੋਨੀ ਨੇੜੇ ਜਵਾਹਰ ਨਗਰ ਜਲੰਧਰ ਤੋਂ ਆਰੰਭ ਹੋਵੇਗੀ। ਰਵਾਇਤੀ ਰਸਮਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ 22 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਮਾਡਲ ਟਾਊਨ, ਜਲੰਧਰ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸ. ਭਰਪੂਰ ਸਿੰਘ ਬਲਬੀਰ ਸ਼੍ਰੋਮਣੀ ਪੱਤਰਕਾਰ ਦੇ ਐਵਾਰਡ ਨਾਲ ਸਨਮਾਨਤ ਹੋ ਚੁਕੇ ਹਨ।

Share Button

Leave a Reply

Your email address will not be published. Required fields are marked *