ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆ ਦਾ ਜਨਮ ਦਿਹਾੜਾ 12 ਫ਼ਰਵਰੀ ਨੂੰ ਗੁਰੂ ਘਰ ਰਿਚਮਿੰਡ ਹਿੱਲ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਮਨਾਇਆ ਜਾਵੇਗਾ

ss1

ਸੰਤ ਬਾਬਾ ਜਰਨੈਲ ਸਿੰਘ ਭਿੰਡਰਾ ਵਾਲਿਆ ਦਾ ਜਨਮ ਦਿਹਾੜਾ 12 ਫ਼ਰਵਰੀ ਨੂੰ ਗੁਰੂ ਘਰ ਰਿਚਮਿੰਡ ਹਿੱਲ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਮਨਾਇਆ ਜਾਵੇਗਾ

ਨਿਊਯਾਰਕ, 10 ਫ਼ਰਵਰੀ ( ਰਾਜ ਗੋਗਨਾ )- ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵੱਲੋ ਦੋਆਬਾ ਸਿੱਖ ਐਸੋਸੀਏਸ਼ਨ ਅਤੇ ਸਮੂੰਹ ਜਥੇਬੰਦੀਆ ਸੁਸਾਇਟੀਆ ਸਭਾਵਾ ਤੇ ਲੰਗਰ ਵਾਲੇ ਸੇਵਾਦਾਰਾ ਦੇ ਸਾਂਝੇ ਸਹਿਯੋਗ ਨਾਲ 20 ਵੀ ਸਦੀ ਦੇ ਮਹਾਨ ਨਾਇਕ ਸੂਰਬੀਰ ਯੋਧੇ ਕਹਿਣੀ ਤੇ ਕਥਨੀ ਦੇ ਪੂਰੇ ਸੰਤ ਸਿਪਾਹੀ ਦਮਦਮੀ ਟਕਸਾਲ ਦੇ 14 ਵੇ ਮੁੱਖੀ ਨੋਜਵਾਨਾ ਦੇ ਦਿਲਾ ਦੀ ਧੜਕਨ ਗੁਰੂ ਘਰ ਦੇ ਅਨਿਨ ਸੇਵਕ ਪੂਰਨ ਬ੍ਹਹਮ ਗਿਆਨੀ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ 12 ਫਰਵਰੀ ਦਿਨ ਸੋਮਵਾਰ ਨੂੰ ਹੈ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿਲ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਵਿਸ਼ੇਸ਼ ਸਮਾਗਮਾ ਦੀ ਸੇਵਾ ਜਿੱਥੇ ਸੋਮਵਾਰ ਦੇ ਸ਼ਾਮ ਦੇ ਦੀਵਾਨ ਵਿੱਚ ਹੋਵੇਗੀ ਨਾਲ ਹੀ ਸ਼ਰਧਾ ਪਿਆਰ ਸਹਿਤ ਵੱਡੇ ਪੱਧਰ ਤੇ 18 ਫਰਵਰੀ ਦਿੱਨ ਐਤਵਾਰ ਨੂੰ ਨਿਭਾਈ ਜਾਵੇਗੀ ਸਵੇਰੇ ਸ਼ੀ੍ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੁਪਹਿਰ 3:30 ਤੱਕ ਵਿਸ਼ੇਸ਼ ਦੀਵਾਨ ਹੋਣਗੇ ਸਮਾਗਮ ਵਿਚ ਮਹਾਨ ਕੀਰਤਨੀਏ ਕਥਾ ਵਾਚਕ ਕਵੀਸ਼ਰੀ ਜਥੇ ਤੇ ਢਾਡੀ ਜੱਥੇ ਹਾਜਰੀ ਭਰਨਗੇ ਪਰਿਵਾਰਾ ਸਹਿਤ ਪਹੁੰਚੋ ਵਧੇਰੇ ਜਾਣਕਾਰੀ ਲਈ ਆਪ ਗਿਆਨੀ ਭੁਪਿੰਦਰ ਸਿੰਘ ਹੈੱਡ ਗ੍ਰੰਥੀ ਨਾਲ ਫ਼ੋਨ ਨੰ: 917 -353 -7265 ਤੇ ਸਪੰਰਕ ਕਰ ਸਕਦੇ ਹੋ।

Share Button

Leave a Reply

Your email address will not be published. Required fields are marked *