ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਵਿਧਾਇਕ ਦਿੜਬਾ ਨੇ 520 ਲੋੜਵੰਦ ਪਰਿਵਾਰਾ ਨੂੰ ਸ਼ਗਨ ਸਕੀਮ ਦੇ ਚੈਕ ਤਕਸੀਮ ਕੀਤੇ

ss1

ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਵਿਧਾਇਕ ਦਿੜਬਾ ਨੇ 520 ਲੋੜਵੰਦ ਪਰਿਵਾਰਾ ਨੂੰ ਸ਼ਗਨ ਸਕੀਮ ਦੇ ਚੈਕ ਤਕਸੀਮ ਕੀਤੇ

2-41
ਦਿੜਬਾ ਮੰਡੀ 02 ਅਗਸਤ (ਰਣ ਸਿੰਘ ਚੱਠਾ) ਅੱਜ ਦਿੜਬਾ ਵਿਖੇ ਸੰਤ ਬਲਵੀਰ ਸਿੰਘ ਘੁੰਨਸ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਐਮ ਐਲ ਏ ਦਿੜਬਾ ਨੇ ਪੰਜਾਬ ਸਰਕਾਰ ਵੱਲੋ ਚੱਲ ਰਹੀ ਸ਼ਗਨ ਸਕੀਮ ਤਹਿਤ 520 ਲੋੜਵੰਦ ਪਰਿਵਾਰਾ ਨੂੰ ਪੰਦਰਾਂ ਪੰਦਰਾਂ ਹਜਾਰ ਦੇ ਸ਼ਗਨ ਸਕੀਮ ਦੇ ਚੈਕ ਤਕਸੀਮ ਕੀਤੇ ਗਏ,ਜਿਨਾ ਚੈਕਾਂ ਦੀ ਕੁੱਲ ਰਕਮ ਅਠੱਤਰ ਲੱਖ ਬਣਦੀ ਹੈ।

ਸੰਤ ਘੁੰਨਸ ਜੀ ਨੇ ਕਿਹਾ ਜੋ ਵੀ ਵਾਅਦਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੇ ਪੰਜਾਬ ਵਾਸੀਆ ਨਾਲ ਕੀਤਾ ਸੀ ਉਸ ਹਰ ਇਕ ਵਾਅਦੇ ਨੂੰ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਬਿਨਾ ਕਿਸੇ ਭੇਦਭਾਵ ਦੇ ਬਾਖੂਬੀ ਨਿਭਾ ਰਹੀ ਹੈ,ਚੈਕ ਪ੍ਰਾਪਤ ਕਰਨ ਆਏ ਗਰੀਬ ਪਰਿਵਾਰਾ ਨੇ ਸੰਤ ਘੁੰਨਸ ਜੀ ਦਾ ਅਤੇ ਪੰਜਾਬ ਸਰਕਾਰ ਦਾ ਵਾਰ-ਵਾਰ ਤਹਿ ਦਿਲੋਂ ਧੰਨਵਾਦ ਕੀਤਾ,ਸੰਤ ਘੁੰਨਸ ਜੀ ਨੇ ਕਿਹਾ ਕਿ ਮੈਂ ਦਿੜਬੇ ਹਲਕੇ ਦੇ ਲੋਕਾ ਦੀ ਇਕ ਸੇਵਾਦਾਰ ਬਣਕੇ ਸੇਵਾ ਕਰ ਰਿਹਾ ਹਾਂ ਅਤੇ ਹਮੇਸਾ ਹੀ ਕਰਦਾ ਰਹਾਗਾਂ ਉਨਾ ਕਿਹਾ ਜਦੋ ਮੈਨੂੰ ਦਿੜਬੇ ਹਲਕੇ ਦੇ ਲੋਕਾ ਨੇ ਦਿੜਬੇ ਦੀ ਵਾਗਡੋਰ ਸੌਂਪੀ ਸੀ ਉਸ ਵੇਲੇ ਦਿੜਬਾ ਹਲਕਾ ਵਿਕਾਸ ਪੱਖੋ ਬਹਤ ਹੀ ਪਛੜਿਆ ਹੋਇਆ ਸੀ,ਜਿਸ ਨੂੰ ਵਿਕਾਸ ਦੀਆਂ ਲੀਹਾ ਤੇ ਲਿਆਉਣ ਲਈ ਮੈਨੂੰ ਅਤੇ ਮੇਰੀ ਪਾਰਟੀ ਨੂੰ ਦਿਨ ਰਾਤ ਸਿਰਤੋੜ ਮਿਹਨਤ ਕਰਨੀ ਪਈ ਸਾਡੀ ਮਿਹਨਤ ਸਦਕਾ ਅੱਜ ਦਿੜਬਾ ਹਲਕਾ ਹਰ ਖੇਤਰ ਵਿੱਚ ਆਪਣੀਆਂ ਜੜਾਂ ਮਜਬੂਤ ਕਰ ਚੁੱਕਾ ਹੈ,ਜਿਸ ਦਾ ਸੇਹਰਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਾਦਾਂ ਹੈ,ਪਿੰਡਾਂ ਵਿੱਚ ਕੀਤੇ ਗਏ ਵਿਕਾਸ ਕਾਰਜਾ ਲਈ ਹਲਕੇ ਦੇ ਸਰਪੰਚਾਂ ਅਤੇ ਪੰਚਾ ਨੇ ਵੀ ਸੰਤ ਬਲਵੀਰ ਸਿੰਘ ਘੁੰਨਸ ਦਾ ਧੰਨਵਾਦ ਕੀਤਾ,ਇਸ ਮੋਕੇ, ਗੁਰਜੀਤ ਸਿੰਘ ਜਨਾਲ ਚੇਅਰਮੈਨ ਮਾਰਕੀਟ ਕਮੇਟੀ ਦਿੜਬਾ,ਜਸਵਿੰਦਰ ਸਿੰਘ ਲੱਧੜ ਪੀ,ਏ ਘੁੰਨਸ,ਡਾਇਰੈਕਟਰ ਗੁਰਪਿਆਰ ਸਿੰਘ ਚੱਠਾ, ਸਰਪੰਚ ਹਨੀ ਮਰਦਖੇੜਾ, ਸਰਪੰਚ ਰਸਪਾਲ ਸਿੰਘ ਨੀਲੋਵਾਲ, ਸਰਪੰਚ ਕਰਮਜੀਤ ਵੜੈਚ ਲਾਡਬੰਨਜਾਰਾ ਕਲਾਂ,ਪ੍ਰਧਾਨ ਗ੍ਰੰਥੀ ਰਾਗੀ ਪ੍ਰਚਾਰਕ ਸਿੰਘ ਸਭਾ ਜਗਮੇਲ ਸਿੰਘ ਛਾਜਲਾ,ਗੁਰਚਰਨ ਸਿੰਘ ਸੁਨਾਮ, ਸਰਪੰਚ ਜਗਦੀਪ ਸਰਮਾਂ ਮੌਜੋਵਾਲ,ਬਲਾਕ ਸੰਮਤੀ ਮੈਂਬਰ ਭਗਵਾਨ ਢੰਡੋਲੀ,ਅਮਰੀਕ ਰਾਮ ਗੁੱਜਰਾਂ,ਸਤਵੀਰ ਦਿਆਲਗੜ ਜੇਜੀਆਂ,ਸਰਪੰਚ ਜਰਨੈਲ ਕਾਕੂਵਾਲਾ,ਸਰਪੰਚ ਜਗਸੀਰ ਸਿੰਘ ਛਾਜਲਾ,ਸਰਪੰਚ ਸੈਬਰ ਸਿੰਘ ਜਖੇਪਲ,ਰਾਜ ਸਿੰਘ ਝਾੜੋਂ ਦਫਤਰ ਇੰਚਾਰਜ ਦਿੜ੍ਹਬਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *